ਰਾਣਾ ਸ਼ੂਗਰ ਮਿੱਲ ਦੇ ਕੈਮੀਕਲ ਯੁਕਤ ਪਾਣੀ ਨਾਲ ਹੋ ਰਹੀਆਂ ਹਨ ਗੰਭੀਰ ਬੀਮਾਰੀਆਂ: ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਰਾਣਾ ਸ਼ੂਗਰ ਮਿੱਲ ਦਾ ਮੁੱਦਾ ਮੇਰਾ ਨਿਜੀ ਨਹੀਂ, ਪੀੜਤ ਗ਼ਰੀਬ ਲੋਕਾਂ ਦਾ

Rana Sugar Mill Chemical Water causes Disease: Sukhpal Khehra

ਅੰਮ੍ਰਿਤਸਰ, 27 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਬਾਬਾ ਬਕਾਲਾ ਸਬ ਡਵੀਜ਼ਨ ਦੇ ਪਿੰਡ ਬੁੱਟਰ ਸਿਵੀਆਂ ਵਿਖੇ ਜੋ ਰਾਣਾ ਸ਼ੂਗਰ ਮਿੱਲ ਵਲੋਂ ਕੈਮੀਕਲ ਯੁਕਤ ਕਾਲਾ ਪਾਣੀ ਬਿਨਾਂ ਟਰੀਟ ਕੀਤੇ ਬੁੱਟਰ ਸਿਵੀਆ ਡਰੇਨ ਵਿਚ ਅਤੇ ਜ਼ਮੀਨਦੋਜ ਬੋਰਿੰਗ ਕਰ ਕੇ ਧਰਤੀ ਵਿਚ ਸੁੱਟਿਆ ਜਾ ਰਿਹਾ ਹੈ ਅਤੇ ਮਿੱਲ ਦੀਆਂ ਚਿਮਨੀਆਂ ਦੀ ਨਿਕਲ ਰਹੀ ਸੁਆਹ ਕਾਰਨ ਅਤੇ ਕਾਲੇ ਪਾਣੀ ਕਾਰਨ ਬੁੱਟਰ ਮਿਲ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਕੈਂਸਰ ਕਾਲਾ ਪੀਲੀਆ, ਅੱਖਾਂ ਦਾ ਅੰਨਾਪਨ ਲਿਵਰ ਅਤੇ ਗੁਰਦਿਆਂ ਦੀਆਂ ਬੀਮਾਰੀਆਂ  ਫੈਲ ਰਹੀਆਂ ਹਨ। ਜਿਸ ਕਾਰਨ ਇਲਾਕੇ ਦੇ ਪੀੜਤ ਲੋਕ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ  ਪਾਸ ਪਹੁੰਚ ਰਹੇ ਸਨ। 

ਕੰਪਨੀ ਨੇ ਸਪੱਸ਼ਟ ਕੀਤਾ ਕਿ ਇਸ ਵਲੋਂ ਵਾਤਾਵਰਣ ਮੰਤਰਾਲੇ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ ਅਤੇ ਕੰਪਨੀ ਵਲੋਂ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਲਈਆਂ ਹਨ ਅਤੇ ਸਮੇਂ-ਸਮੇਂ 'ਤੇ ਪੂਰੀ ਜਾਂਚ ਅਤੇ ਪ੍ਰੀਖਿਆ ਤੋਂ ਬਾਅਦ ਇਨ੍ਹਾਂ ਨੂੰ ਨਵਿਆਇਆ ਗਿਆ ਹੈ। ਕੰਪਨੀ ਨੇ ਇਸ ਗੱਲ ਤੋਂ ਵੀ ਪੂਰੀ ਤਰਾਂ ਇਨਕਾਰ ਕੀਤਾ ਕਿ ਇਸ ਵਲੋਂ ਕਦੇ ਵੀ ਖਹਿਰਾ ਨੂੰ ਬੁੱਟਰ ਸਿਵੀਆਂ ਵਿਖੇ ਖੰਡ ਮਿਲ ਵਿਚ ਜਾਣ ਤੋਂ ਰੋਕਿਆ ਗਿਆ ਸੀ।