ਬਠਿੰਡਾ: ਦਿਨ - ਦਿਹਾੜੇ ਪਿਸਟਲ ਦੀ ਨੋਕ ਉੱਤੇ 9 ਲੱਖ ਰੁਪਏ ਦੀ ਲੁੱਟ, ਪੁਲਿਸ ਕਰ ਰਹੀ ਹੈ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਿਨੀ ਹੀ ਭੀੜ ਵਾਲੇ ਖੇਤਰ ਵਿੱਚ ਚਾਰ ਸਕੋਰਪਿਓ ਸਵਾਰ ਲੁਟੇਰਿਆਂ ਨੇ ਪਿਸਟਲ ਦੀ ਨੋਕ ਉੱਤੇ ਇੱਕ ਵਿਅਕਤੀ ਤੋਂ  9 ਲੱਖ ਰੁਪਏ ਲੁੱਟ ਕੇ

Police

ਬਠਿੰਡਾ: ਪਿਛਲੇ ਦਿਨੀ ਹੀ ਭੀੜ ਵਾਲੇ ਖੇਤਰ ਵਿੱਚ ਚਾਰ ਸਕੋਰਪਿਓ ਸਵਾਰ ਲੁਟੇਰਿਆਂ ਨੇ ਪਿਸਟਲ ਦੀ ਨੋਕ ਉੱਤੇ ਇੱਕ ਵਿਅਕਤੀ ਤੋਂ  9 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।  ਦਸ ਦੇਈਏ ਕੇ ਇਹ ਘਟਨਾ ਨੂੰ ਰਾਸ਼ਟਰੀ ਮਾਰਗ ਉੱਤੇ ਬਲਾਰਾਮ ਚੌਕ ਕੀਤੀ ਹੈ ਜਿਥੇ ਲੁਟੇਰਿਆਂ ਨੇ ਇੱਕ ਫੋਰਡ ਗੱਡੀ ਨੂੰ ਰੋਕ ਕੇ ਵਿਅਕਤੀ ਤੋਂ 9 ਲੱਖ ਰੁਪਏ ਦੀ ਨਕਦੀ ਲੁੱਟ ਲਈ। ਕਿਹਾ ਜਾ ਰਿਹਾ ਹੈ ਕੇ ਇਸ ਘਟਨਾ ਨੂੰ ਅੰਜਾਮ ਦਿਨ ਦਿਹਾੜੇ ਹੀ ਦਿਤਾ ਗਿਆ ਹੈ।

ਦਸਿਆ ਜਾ ਰਿਹਾ ਹੈ ਕੇ ਥਾਨਾ ਥਰਮਲ  ਦੇ ਇੰਚਾਰਜ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਨਸੀਬ ਸਿੰਘ  ਨਿਵਾਸੀ ਮਲੋਟ ਆਪਣੇ ਇਕ ਰਿਸ਼ਤੇਦਾਰ ਜੋ ਕਿ ਹੋਮਲੈਡ ਵਿੱਚ ਰਹਿ ਰਿਹਾ ਹੈ ਉਸ ਤੋਂ  9 ਲੱਖ ਰੁਪਏ ਉਧਾਰ ਲਏ ਸਨ। ਕਿਹਾ ਜਾ ਰਿਹਾ ਹੈ ਕੇ ਮਨਪ੍ਰੀਤ ਨੇ ਇਕ ਡਾਕਟਰ ਨੂੰ 1500  ਰੁਪਏ ਦੇਣੇ ਸਨ। ਉਸ ਨੇ ਡਾਕਟਰ ਦੀ ਦੁਕਾਨ ਉੱਤੇ ਜਾ ਕੇ ਪੈਸੇ ਕੱਢੇ `ਤੇ ਚਾਰ ਅਗਿਆਤ ਲੁਟੇਰਿਆਂ ਨੇ ਪਿਸਟਲ  ਦੀ ਨੋਕ ਉੱਤੇ ਉਸ ਤੋਂ 9 ਲੱਖ ਰੁਪਏ ਦਾ ਥੈਲਾ ਖੌਹ ਕੇ ਫਰਾਰ ਹੋ ਗਏ । 

ਦਸਿਆ ਜਾ ਰਿਹਾ ਹੈ ਕੇ ਇਹ ਘਟਨਾ ਲਗਭਗ ਸ਼ਾਮ ਸਾਢੇ ਚਾਰ ਕੀਤੀ ਹੈ । ਨਾਲ ਹੀ ਮਿਲੀ ਜਾਣਕਰੀ ਮੁਤਾਬਕ ਸੜਕ ਉੱਤੇ ਪੂਰੀ ਰੌਣਕ ਸੀ ਪਰ ਇਸ ਦੇ ਬਾਵਜੂਦ ਵੀ ਲੁਟੇਰਿਆਂ ਦੇ ਹੌਸਲੇ ਇਨ੍ਹੇ ਵਧੇ ਹੋਏ ਸਨ ਕਿ ਉਹ ਦਿਨ - ਦਿਹਾੜੇ ਪਿਸਟਲ  ਦੀ ਨੋਕ ਉੱਤੇ 9 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਲਗਦਾ ਹੀ ਸਥਾਨਕ ਪੁਲਿਸ ਮੌਕੇ `ਤੇ ਪਹੁੰਚ ਗਈ।

ਪੁਲਿਸ ਨੇ ਲੁਟੇਰਿਆਂ ਨੂੰ ਫੜਨ ਲਈ ਆਸ-ਪਾਸ ਲੱਗੇ ਸੀ.ਸੀ.ਟੀਵੀ ਕੈਮਰੇ ਦੇਖਣੇ ਸ਼ੁਰੂ ਕਰ ਦਿੱਤੇ ।  ਦੱਸਣਯੋਗ ਹੈ ਕੇ ਪੁਲਿਸ ਨੂੰ ਅਜੇ ਤੱਕ ਉਨ੍ਹਾਂ ਦੀ ਗੱਡੀ ਦੀ ਹੀ ਜਾਣਕਾਰੀ ਮਿਲੀ ਹੈ ਜਦੋਂ ਕਿ ਲੁਟੇਰੀਆਂ ਦੇ ਬਾਰੇ ਵਿਚ ਕੁਝ ਪਤਾ ਨਹੀਂ ਚਲਿਆ। ਇਸ ਮਾਮਲੇ `ਚ ਪੁਲਿਸ ਮਨਪ੍ਰੀਤ ਤੋਂ  ਵੀ ਪੁਛ-ਗਿਛ ਕਰ ਰਹੀ ਹੈ ।  ਪੁਲਿਸ ਨੂੰ ਸ਼ੱਕ ਹੈ ਕਿ ਕਿਤੇ ਪੈਸੇ  ਦੇ ਲੇਨ - ਦੇਨ ਦਾ ਮਾਮਲਾ ਨਾ ਹੋਵੇ ।  ਜਿਸ ਤਰ੍ਹਾਂ ਲੁਟੇਰੇ ਮਨਪ੍ਰੀਤ ਨੂੰ ਪਹਿਲਾਂ ਪਿਸਟਲ ਦੀ ਨੋਕ ਉੱਤੇ ਅਗਵਾ ਕਰਕੇ ਲੈ ਗਏ ਅਤੇ ਬਾਅਦ ਵਿੱਚ ਪੈਸੇ ਲੈ ਕੇ ਫਰਾਰ ਹੋ ਗਏ ।

ਇਸ ਮੌਕੇ ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ।  ਐਸ ਪੀ  ਸਿਟੀ ਗੁਰਮੀਤ ਸਿੰਘ  ਨੇ ਦੱਸਿਆ ਕੇਵਲ ਕਾਲੇ ਰੰਗ ਦੀ ਗੱਡੀ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਹੋਈ ਹੈ ,  ਲੁਟੇਰੇ ਪੈਸੇ ਖੌਹ ਕੇ ਬਰਨਾਲੇ ਦੇ ਵਲ ਭੱਜ ਗਏ ਹਨ। ਦਸਿਆ ਜਾ ਰਿਹਾ ਹੈ ਕੇ ਪੁਲਿਸ ਨੇ ਪੂਰੇ ਜਿਲ੍ਹੇ ਵਿਚ ਨਾਕਾਬੰਦੀ ਕਰਕੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ।  ਇਸ ਮਾਮਲੇ ਸਬੰਧੀ ਪੁਲਿਸ ਦਾ ਇਹ ਵੀ ਕਹਿਣਾ ਹੈ ਕੇ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ `ਚ ਲੈ ਲਿਆ ਜਾਵੇਗਾ।  ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।