ਨਸ਼ੇ ਕਾਰਨ ਪੰਜਾਬ ਬਣ ਰਿਹੈ ਹੈਪੇਟਾਈਟਸ ਸੀ ਦੀ ਰਾਜਧਾਨੀ : ਡਾ. ਮੱਲ੍ਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿੱਚ ਲਗਾਤਾਰ ਵੱਧ ਰਹੇ ਨਸ਼ੇ ਕਾਰਣ ਹੀ ਇਹ ਰਾਜ ਹੈਪਾਟਾਈਟਸ ਸੀ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ............

Dr.Nirmaljit Singh Malhi

ਲੁਧਿਆਣਾ : ਪੰਜਾਬ ਵਿੱਚ ਲਗਾਤਾਰ ਵੱਧ ਰਹੇ ਨਸ਼ੇ ਕਾਰਣ ਹੀ ਇਹ ਰਾਜ ਹੈਪਾਟਾਈਟਸ ਸੀ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ ਕਿਓੰਕਿ ਟੀਕੇ ਦਾ ਨਸ਼ਾ ਕਰਨ ਵਾਲੇ ਲੋਕ ਇਕ ਹੀ ਸੂਈ ਦਾ ਬਾਰ-ਬਾਰ ਇਸਤੇਮਾਲ ਕਰਦੇ ਹਨ। ਵਿਸ਼ਵ ਹੈਪਾਟਾਇਟਸ ਦਿਵਸ ਮੌਕੇ ਐਸਪੀਐਸ ਹਸਪਤਾਲ ਵਿੱਚ ਹੋਏ ਜਾਗਰੂਕਤਾ ਲੈਕਚਰ ਦੌਰਾਨ ਗੈਸਟ੍ਰੋਇੰਟਰੋਲੋਜੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਨਿਰਮਲਜੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਲਗਾਤਾਰ ਵੱਧ ਰਹੇ ਜਿਗਰ ਰੋਗਾਂ ਕਾਰਣ ਡਬਲਿਊਐਚਓ ਵੱਲੋਂ ਹਰ ਸਾਲ 28 ਜੁਲਾਈ ਨੂੰ ਵਿਸ਼ਵ ਹੈਪਾਟਾਇਟਸ ਡੇ ਮਨਾਉਣਾ ਸ਼ੁਰੂ ਕੀਤਾ ਗਿਆ ਹੈ। ਜਿਗਰ ਸਾਡੀ ਪਾਚਨ ਪ੍ਰਣਾਲੀ ਦਾ ਜ਼ਰੂਰੀ ਅੰਗ ਹੈ।

ਇਹ ਭੋਜਨ ਨੂੰ ਪਚਾਉਣ, ਉਸ ਵਿੱਚੋਂ ਨਿਕਲੀ ਊਰਜਾ ਨੂੰ ਇਕੱਠਾ ਕਰਨ ਤੇ ਜਹਰੀਲੇ ਪਦਾਰਥ ਨੂੰ ਸ਼ਰੀਰ ਤੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਲਗਾਤਾਰ ਬਦਲ ਰਹੀ ਜੀਵਨ ਸ਼ੈਲੀ ਕਾਰਣ ਜਿਗਰ ਰੋਗ ਤੇਜੀ ਨਾਲ ਵੱਧ ਰਹੇ ਹਨ। ਕਿਓੰਕਿ ਲੋਕ ਲਗਾਤਾਰ ਚਿਕਨਾਈ ਵਾਲਾ ਭੋਜਨ, ਸਮੋਕਿੰਗ, ਨਸ਼ੀਲੀ ਦਵਾਈ, ਸ਼ਰਾਬ ਦੇ ਇਸਤੇਮਾਲ ਦੇ ਨਾਲ-ਨਾਲ ਸ਼ਰੀਰਕ ਗਤੀਵਿਧੀਆਂ ਵੀ ਘੱਟ ਕਰ ਰਹੇ ਹਾਂ। ਕੁਝ ਜਿਗਰ ਰੋਗਾਂ ਵਿੱਚ ਕ੍ਰੋਨਿਕ ਹੈਪਾਟਾਇਟਸ, ਸਿਰੋਸਿਸ, ਅਲਕੋਹਲ ਲਿਵਰ ਡਿਜੀਜ (ਏਐਲਡੀ), ਗੈਰ ਮਾਦਕ ਫੈਟੀ ਲਿਵਰ ਰੋਗ (ਐਨਏਐਫਐਲਡੀ) ਲਿਵਰ ਟਿਊਮਰ ਤੇ ਤੇਜ਼ ਵਾਇਰਲ ਹੈਪਾਟਾਇਟਸ (ਏ, ਬੀ, ਸੀ ਤੇ ਡੀ) ਸ਼ਾਮਿਲ ਹਨ। 

ਲਗਾਤਾਰ ਹੋ ਰਹੀ ਖੋਜ ਕਾਰਨ ਹੈਪਾਟਾਇਟਸ ਸੀ ਦਾ ਇਲਾਜ ਹੁਣ ਦਵਾਈ ਨਾਲ ਵੀ ਹੋਣ ਲੱਗ ਗਿਆ ਹੈ। ਇਹ ਕਾਫੀ ਸਸਤਾ ਤੇ ਪ੍ਰਭਾਵੀ ਵੀ ਹੈ। ਜੇਕਰ ਸਮੇਂ ਸਿਰ ਪਤਾ ਲੱਗ ਜਾਏ ਤਾ ਇਲਾਜ ਪੂਰੀ ਤਰਾਂ ਸੰਭਵ ਹੈ। ਪਰੰਤੁ ਕਈ ਬਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਲਿਵਰ ਟਰਾਂਸਪਲਾਂਟ ਵੀ ਕਰਨ ਦੀ ਲੋੜ ਪੈ ਜਾਂਦੀ ਹੈ।  ਲਿਵਰ ਕੈਂਸਰ ਦੇ 78 ਫੀਸਦੀ ਮਾਮਲੇ ਵੀ ਐਚਸੀਵੀ ਦੇ ਕਾਰਣ ਹੀ ਹੁੰਦੇ ਹਨ ਕਿਓੰਕਿ ਅਜੇ ਤੱਕ ਹੈਪਾਟਾਇਟਸ ਸੀ ਦੀ ਕੋਈ ਵੈਕਸੀਨ ਨਹੀਂ ਬਣੀ ਹੈ। ਇਸ ਕਾਰਣ ਬਚਾਅ ਨੂੰ ਹੀ ਇਸਦਾ ਇਲਾਜ ਕਹਿਣਾ ਠੀਕ ਰਹੇਗਾ। 

ਉਹਨਾਂ ਕਿਹਾ ਕਿ ਮੋਟਾਪਾ, ਸ਼ੁਗਰ, ਹਾਈ ਕੋਲੇਸਟਰੋਲ ਜਾਂ ਹਾਈ ਟ੍ਰੀਗਲਸਰਾਇਡਸ ਅਤੇ ਪੋਲੀਸਸਿਟਕ ਅੰਡਕੋਸ਼ ਰੋਗ (ਪੀਸੀਓਡੀ) ਵੀ ਜਿਗਰ ਰੋਗ ਦੇ ਕਾਰਣ ਹੋ ਸਕਦੇ ਹਨ। ਘੱਟ ਚਿਕਨਾਈ ਵਾਲਾ ਭੋਜਨ, ਭਾਰ ਘਟਾ ਕੇ, ਸ਼ੁਗਰ ਅਤੇ ਕੋਲੇਸਟ੍ਰੋਲ ਕੰਟ੍ਰੋਲ ਕਰਕੇ ਇਲਾਜ ਵਿੱਚ ਮਦਦ ਮਿਲਦੀ ਹੈ। ਪੰਜਾਬ ਵਿੱਚ ਲਗਾਤਾਰ ਵੱਧਦੀ ਸ਼ਰਾਬ ਦੀ ਖਪਤ ਵੀ ਚਿੰਤਾ ਦਾ ਵਿਸ਼ਾ ਹੈ।