ਮਹਿਲਾਵਾਂ ਪ੍ਰਤੀ ਘਟੀਆਂ ਸੋਚ ਰੱਖਣ ਵਾਲਾ ਮੰਤਰੀ ਚੰਨੀ ਬਰਖਾਸਤ ਕਰੋ : ਰਾਜ ਲਾਲੀ ਗਿੱਲ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਆਪਣੀ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...
ਚੰਡੀਗੜ੍ਹ (ਸਸਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਆਪਣੀ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਨੇੜੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਕੈਬਿਨੇਟ 'ਚੋਂ ਬਰਖਾਸਤਗੀ ਅਤੇ ਉਸ ਉਪਰ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਸ ਲਈ ਚਰਨਜੀਤ ਸਿੰਘ ਚੰਨੀ ਦੀ ਮਹਿਲਾਵਾਂ ਪ੍ਰਤੀ ਮਾਨਸਿਕਤਾ ਬੇਹੱਦ ਘਟੀਆ ਹੈ ਅਤੇ ਉਸ ਦਾ ਸੱਤਾ ਦੀ ਤਾਕਤ ਨਾਲ ਖੁੱਲੇ ਫਿਰਨਾ ਸਮਾਜ ਖਾਸ ਕਰਕੇ ਔਰਤਾਂ ਲਈ ਬੇਹੱਦ ਖਤਰਨਾਕ ਹੈ। 'ਆਪ' ਮਹਿਲਾ ਵਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਸਾਹਮਣੇ ਰੋਸ਼ ਪ੍ਰਦਰਸ਼ਨ ਕਰਨ ਜਾ ਰਿਹਾ ਸੀ, ਪਰੰਤੂ 'ਆਪ' ਪ੍ਰਦਰਸ਼ਨਕਾਰੀ ਮਹਿਲਾਵਾਂ ਨੂੰ ਪੁਲਿਸ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਪਹਿਲਾਂ ਹੀ ਚੰਡੀਗੜ੍ਹ ਕਲੱਬ ਵਾਲੇ ਚੌਂਕ 'ਤੇ ਨਾਕਾਬੰਦੀ ਕਰਕੇ ਰੋਕ ਲਿਆ ਗਿਆ।
ਰਾਜ ਲਾਲੀ ਗਿੱਲ ਨੇ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੀ ਕੇਂਦਰੀ ਇੰਚਾਰਜ ਆਸ਼ਾ ਕੁਮਾਰੀ ਵਲੋਂ ਚੰਨੀ ਨੂੰ ਕਲੀਨ ਚਿੱਟ ਦਿਤੇ ਜਾਣ 'ਤੇ ਅਫਸੋਸ ਜਤਾਇਆ ਅਤੇ ਕਿਹਾ ਕਿ ਕਾਂਗਰਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। 'ਆਪ' ਮਹਿਲਾ ਵਿੰਗ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਔਰਤਾਂ ਪ੍ਰਤੀ ਦੋਗਲੀ ਨੀਤੀ ਰੱਖਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਕ ਪਾਸੇ 'ਮੀ-ਟੂ' ਦੇ ਸਮਰਥਨ 'ਚ ਔਰਤਾਂ ਦੇ ਸਨਮਾਨ ਨੂੰ ਸਰਬੋਤਮ ਦੱਸਣ ਵਾਲੇ ਰਾਹੁਲ ਗਾਂਧੀ ਕੇਂਦਰੀ ਮੰਤਰੀ ਐਮ.ਜੇ ਅਕਬਰ ਦਾ ਅਸਤੀਫਾ ਮੰਗਦੇ ਹਨ,
ਕਿ ਉਹ 'ਆਪ' ਮਹਿਲਾ ਵਿੰਗ ਦਾ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਾ ਦੇਣਗੇ। ਇਸ ਮੌਕੇ ਰਜਿੰਦਰਪਾਲ ਕੌਰ ਛੀਨਾ, ਸਤਵੰਤ ਕੌਰ ਘੁੰਮਣ, ਸਵਰਨ ਲਤਾ, ਕਸ਼ਮੀਰ ਕੌਰ, ਬਲਵਿੰਦਰ ਕੌਰ ਧਨੌੜਾ, ਮੈਡਮ ਜੋਗਿੰਦਰ ਕੌਰ ਸਹੋਤਾ, ਮੀਨਾ ਸ਼ਰਮਾ, ਪ੍ਰਭਜੋਤ ਕੌਰ, ਅਨੂੰ ਬੱਬਰ, ਸੁਖਵਿੰਦਰ ਕੌਰ, ਅਤੇ ਡਾ. ਮੀਨਾ ਗਾਂਧੀ ਤੋਂ ਇਲਾਵਾ 'ਆਪ' ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਸੁਖਵਿੰਦਰ ਸੁੱਖੀ, ਬੀ.ਐਸ. ਘੁੰਮਣ, ਦਿਲਾਬਰ ਸਿੰਘ, ਗੋਬਿੰਦਰ ਮਿਤੱਲ ਆਦਿ ਉਚੇਚੇ ਤੌਰ 'ਤੇ ਮੌਜੂਦ ਸਨ।