ਕੈਪਟਨ ਅਮਰਿੰਦਰ ਸਿੰਘ ਵੱਲੋਂ “ਵਿਸ਼ਵਕਰਮਾ ਡੇ” ਦੀਆਂ ਵਧਾਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵਕਰਮਾ ਜਯੰਤੀ ਦੀਆਂ ਸਾਰਿਆਂ...

Captain Amrinder Singh

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵਕਰਮਾ ਜਯੰਤੀ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਹਨ। ਫੇਸਬੁੱਕ 'ਤੇ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸਾਡੇ ਦੇਸ਼ ਦੇ ਕਿਰਤੀਆਂ ਦੀ ਮਿਹਨਤ ਸਦਕਾ ਹੀ ਸਾਡਾ ਦੇਸ਼ ਤਰੱਕੀ ਦੇ ਰਾਹ 'ਤੇ ਪਿਆ ਹੈ ਅਤੇ ਇਹੀ ਅਰਦਾਸ ਹੈ ਕਿ ਉਹ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਅਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ। ਬਾਬਾ ਵਿਸ਼ਵਕਰਮਾ ਜੀ ਨੂੰ ਹੱਸਥ ਕਲਾਂ, ਸ਼ਿਲਪ ਕਲਾਂ ਤੇ ਤਕਨੀਕੀ ਨਿਰਮਾਣ ਦੇ ਰੱਚਣਹਾਰ ਵਜੋਂ ਜਾਣਿਆ ਜਾਂਦਾ ਹੈ।

ਅੱਜ ਦੇ ਸਮੇਂ ਵਿਚ ਨਿਰਮਾਣ ਦੇ ਕਾਰਜ ਵਿਚ ਵਰਤੋਂ ਵਿਚ ਲਿਆਦੀਆਂ ਜਾ ਰਹੀਆਂ ਸਾਰੀਆਂ ਸਿਖਿਆਵਾਂ ਅਤੇ ਹੁਨਰ ਸਿਖਲਾਈ ਇਥੋ ਤੱਕ ਕਿ ਵਾਸਤੂ-ਸ਼ਾਸਤਰ ਵਰਗੇ ਹੁਨਰ ਦਾ ਵੀ ਇਤਿਹਾਸਕ ਪਿਛੋਕੜ ਬਾਬਾ ਵਿਸਵਕਰਮਾ ਜੀ ਦੇ ਨਾਮ ਦੇ ਨਾਲ ਹੀ ਜੁੜਿਆ ਹੋਇਆ ਹੈ। ਵੈਦਿਕ ਕਾਲ ਤੋਂ ਬਾਬਾ ਵਿਸਵਕਰਮਾ ਜੀ ਨੂੰ ਵਿਸ਼ਵ ਦੀਆਂ ਪ੍ਰਮੁੱਖ ਨਿਰਮਾਣ ਤੇ ਸਿਰਜਣ ਦੀਆਂ ਕਲਾਵਾਂ ਦਾ ਰੱਚਣਹਾਰ ਕਿਹਾ ਜਾਂਦਾ ਹੈ। ਸੰਸਾਰ ਭਰ ਵਿਚ ਇਹ ਕਥਾਵਾਂ ਵੀ ਪ੍ਰਚੱਲਤ ਹਨ ਕਿ ਸਤਯੁਗ ਵਿਚ ਸਵਰਗ, ਤਰੇਤਾਂ ਯੁਗ ਵਿਚ ਸੋਨੇ ਦੀ ਕਾਂ ਅਤੇ ਦਵਾਪਰ ਯੁਗ ਵਿਚ ਦਵਾਰਕਾਂ ਦਾ ਨਿਰਮਾਣ ਵੀ ਬਾਬਾ ਵਿਸਵਕਰਮਾਂ ਜੀ ਦੀ ਪ੍ਰਰੇਣਾ ਸਦਕਾ ਸੰਭਵ ਹੋਇਆ ਸੀ।

ਇਸ ਲਈ ਬਾਬਾ ਵਿਸਵਕਰਮਾ ਜੀ ਨੂੰ ਅੱਜ ਦੇ ਤਕਨੋਲਜੀ ਦੇ ਯੁੱਗ ਵਿਚ ਵੱਡੇ ਵੱਡੇ ਇੰਜੀਨਅਰ ਅਤੇ ਆਰਕੀਟੈਕਟ ਉਹਨਾਂ ਨੂੰ ਆਪਣਾ ਪ੍ਰਰੇਨਾ ਸਰੋਤ ਮੰਨਦੇ ਹਨ। ਹਰ ਤਰ੍ਹਾਂ ਦੀ ਹੱਥੀ ਕੀਰਤ ਦੇ ਕਾਰੀਗਰ ਇਸ ਦਿਨ ਉਹਨਾਂ ਦੇ ਇਸ ਦਿਹਾੜੇ ਨੂੰ ਇਕ ਤਿਉਹਾਰ ਵਜੋ ਮਨਾਉਦੇ ਹਨ ਅਤੇ ਆਪਣੇ ਔਜਾਰਾ, ਸੰਦਾ ਅਤੇ ਮਸ਼ੀਨਰੀ ਦੀ ਪੂਜਾ ਕਰਦੇ ਹਨ।