ਕਾਰ ਤੇ ਮੋਟਰਸਾਈਕਲ ਦੇ ਉਤੇ ਪਲਟਿਆ ਟਿੱਪਰ, ਇਕ ਦੀ ਮੌਤ ਤੇ ਦੋ ਜ਼ਖ਼ਮੀ
ਕਾਰ ਸਵਾਰ ਨੌਜਵਾਨ ਟਿੱਪਰ ਦੇ ਥੱਲੇ ਆ ਗਏ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਲਗਭਗ 2 ਘੰਟੇ ਦਾ ਸਮਾਂ ਲੱਗਾ
Accident
ਹੁਸ਼ਿਆਰਪੁਰ: ਗੜ੍ਹਸ਼ੰਕਰ ਨੰਗਲ ਰੋਡ ਨਜ਼ਦੀਕ ਪਿੰਡ ਕੋਟ ਵਿਖੇ ਇਕ ਟਿੱਪਰ ਦੇ ਪਹਿਲਾਂ ਕਾਰ 'ਤੇ ਪਲਟਣ ਅਤੇ ਫਿਰ ਇਕ ਮੋਟਰਸਾਈਕਲ ਨੂੰ ਵੀ ਅਪਣੀ ਲਪੇਟ ਵਿਚ ਲੈਣ ਤੋਂ ਬਾਅਦ ਇਸ ਹਾਦਸੇ ਵਿਚ 1 ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਗੰਭੀਰ ਰੂਪ ਜ਼ਖ਼ਮੀ ਹੋ ਗਏ। ਕਾਰ ਸਵਾਰ 2 ਵਿਅਕਤੀ ਬਰਿੰਦਰ ਕੁਮਾਰ ਅਤੇ ਅਜੇ ਕੁਮਾਰ ਸੈਂਟਰ ਟਾਊਨ ਜਲੰਧਰ ਨਾਲ ਸਬੰਧਤ ਹਨ, ਜਿਨ੍ਹਾਂ ਵਿਚੋਂ ਅਜੇ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਵਰਿੰਦਰ ਕੁਮਾਰ ਅਤੇ ਮੋਟਰਸਾਈਕਲ ਸਵਾਰ ਅਸ਼ਵਨੀ ਕੁਮਾਰ ਜ਼ਖ਼ਮੀ ਹੋ ਗਏ।
ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਸਵਾਰ ਨੌਜਵਾਨ ਟਿੱਪਰ ਦੇ ਥੱਲੇ ਆ ਗਏ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਲਗਭਗ 2 ਘੰਟੇ ਦਾ ਸਮਾਂ ਲੱਗਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਟੀਮ ਮੌਕੇ 'ਤੇ ਪਹੁੰਚ ਗਈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਭਰਤੀ ਕਰਵਾਇਆ ਗਿਆ ਹੈ।