ਕਾਲਾ ਪੀਲੀਆ ਦੇ ਖ਼ਾਤਮੇ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ : ਸਿਹਤ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਵਿਚ ਹਰ ਸਾਲ ਇਕ ਲੱਖ ਦੇ ਕਰੀਬ ਮੌਤਾਂ ਦਾ ਕਾਰਨ ਕਾਲਾ ਪੀਲੀਆ ਬਣਦਾ ਹੈ ਅਤੇ ਇਕ ਅੰਦਾਜ਼ੇ ਮੁਤਾਬਿਕ ਦੇਸ਼ ਭਰ ਵਿਚ ਹਰ ਸੌ ਵਿਚੋਂ ਇਕ ਵਿਅਕਤੀ ਇਸ ਦਾ ਮਰੀਜ਼..........

Respecting Brahm Mohindra By Gurbilas Singh Pannun

ਅੰਮ੍ਰਿਤਸਰ : ਭਾਰਤ ਵਿਚ ਹਰ ਸਾਲ ਇਕ ਲੱਖ ਦੇ ਕਰੀਬ ਮੌਤਾਂ ਦਾ ਕਾਰਨ ਕਾਲਾ ਪੀਲੀਆ ਬਣਦਾ ਹੈ ਅਤੇ ਇਕ ਅੰਦਾਜ਼ੇ ਮੁਤਾਬਿਕ ਦੇਸ਼ ਭਰ ਵਿਚ ਹਰ ਸੌ ਵਿਚੋਂ ਇਕ ਵਿਅਕਤੀ ਇਸ ਦਾ ਮਰੀਜ਼ ਹੈ। ਉਤਰੀ ਭਾਰਤ ਵਿਚ ਇਸ ਦਾ ਪਸਾਰ ਜ਼ਿਆਦਾ ਹੈ ਅਤੇ ਇਕੱਲੇ ਪੰਜਾਬ ਵਿਚ 50 ਹਜ਼ੀਰ ਵਿਅਕਤੀ ਕਾਲਾ ਪੀਲੀਆ ਤੋਂ ਪੀੜਤ ਹਨ।' ਉਕਤ ਸਬਦਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਹੈਪੇਟਾਈਟਸ ਸੀ (ਕਾਲਾ ਪੀਲੀਆ) ਦਿਵਸ ਸਬੰਧੀ ਪੇਟ ਦੀ ਬਿਮਾਰੀਆਂ ਸਬੰਧੀ ਡਾਕਟਰਾਂ ਦੀ ਸੰਸਥਾ ਜੀ. ਆਈ. ਰੋਂਦਿਉ,

ਪਨ ਬੋਰਡ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ 'ਤੇ ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ।  ਸ੍ਰੀ ਮਹਿੰਦਰਾ ਨੇ ਦੱਸਿਆ ਕਿ ਰਾਜ ਦੇ 25 ਸਰਕਾਰੀ ਹਸਪਤਾਲਾਂ ਵਿਚ ਕਾਲੇ ਪੀਲੀਏ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਸਰਕਾਰ ਨੇ ਇਸ ਕੰਮ ਲਈ 28 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਸ੍ਰੀ ਮਹਿੰਦਰਾ ਨੇ ਪ੍ਰੋਗਰਾਮ ਵਿਚ ਕਾਲੇ ਪੀਲੀਏ ਦੀ ਜਾਗਰੂਕਤਾ ਲਈ ਵਿਖਾਈ ਦਸਤਾਵੇਜ਼ੀ ਫਿਲਮ ਦੀ ਤਾਰੀਫ਼ ਕਰਦੇ ਕਿਹਾ ਕਿ ਅਜਿਹੀਆਂ ਫਿਲਮਾਂ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ, ਕਿਉਂਕਿ ਇਸ ਘਾਤਕ ਬਿਮਾਰੀ ਤੋਂ ਅਜੇ ਸਾਡੇ ਆਮ ਲੋਕ ਅਨਜਾਣ ਹਨ,

ਜਿਸ ਕਾਰਨ ਖ਼ਤਰਾ ਹੋਰ ਵੱਧ ਰਿਹਾ ਹੈ।  ਮੁੱਖ ਮੰਤਰੀ ਪੰਜਾਬ ਵੱਲੋਂ ਰਾਜ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਦਾ ਵੇਰਵਾ ਦਿੰਦੇ ਉਨਾਂ ਕਿਹਾ ਕਿ ਸਾਨੂੰ ਨਸ਼ੇ ਦੇ ਮਰੀਜਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਸਰਕਾਰ ਨੇ ਇਸ ਵਾਸਤੇ ਮੁਫ਼ਤ ਪ੍ਰਬੰਧ ਕੀਤੇ ਹੋਏ ਹਨ। ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਪੂਰੀ ਕਰਨ  ਲਈ 541 ਨਵੇਂ ਡਾਕਟਰ ਭਰਤੀ ਕੀਤੇ ਜਾ ਰਹੇ ਹਨ।  ਸਰਕਾਰੀ ਹਸਪਤਾਲਾਂ ਵਿਚ ਸੇਵਾ ਮੁਕਤੀ ਤੋਂ ਬਾਅਦ ਭਰਤੀ ਕੀਤੇ ਗਏ ਪ੍ਰੋਫੈਸਰਾਂ ਅਤੇ ਹੋਰ ਅਮਲੇ ਦੀ ਮੰਗ ਮੰਨਦੇ ਉਨਾਂ ਨੂੰ ਗਰਮੀ ਤੇ ਸਰਦੀ ਦੀਆਂ ਛੁੱਟੀਆਂ, 20 ਅਚਨਚੇਤ ਛੁੱਟੀਆਂ ਤੇ 20 ਅਕੈਡਮਿਕ ਛੁੱਟੀਆਂ ਦੇਣ ਦਾ ਐਲਾਨ ਵੀ ਕੀਤਾ।  

ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਰੋਜ਼ ਇਕੱਠੀ ਹੋਣ ਵਾਲੀ ਫੀਸ ਸਰਕਾਰੀ ਖਜ਼ਾਨੇ ਵਿਚ ਨਾ ਜਮਾ ਕਰਵਾ ਕੇ ਆਪਣੇ ਕੋਲ ਰੱਖ ਸਕਣਗੇ ਅਤੇ ਕਾਲਜ ਪ੍ਰਿੰਸੀਪਲ ਤੇ ਸੁਪਰਡੈਂਟ ਉਸ ਨੂੰ ਹਸਪਤਾਲ ਦੀ ਲੋੜ ਪੂਰੀ ਕਰਨ ਲਈ ਆਪਣੀ ਮਰਜ਼ੀ ਨਾਲ ਵਰਤ ਸਕਣਗੇ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਗੁਰਬਿਲਾਸ ਸਿੰਘ ਪੰਨੂੰ, ਡਾ. ਅਮਿਤਾਬ ਮੋਹਨ ਜੈਰਥ ਅਤੇ ਡਾ. ਸੋਲਨ ਅਸਥਾਨਾ ਨੇ ਸਪੱਸ਼ਟ ਕੀਤਾ ਕਿ ਕਾਲਾ ਪੀਲੀਆ ਲਿਵਰ ਦੀ ਬਿਮਾਰੀ ਹੈ ਅਤੇ ਇਹ ਇਕ ਵਾਇਰਸ ਹੈ,

ਜੋ ਕਿ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਖੂਨ ਰਾਹੀਂ ਫੈਲਦਾ ਹੈ, ਨਾ ਕਿ ਗੰਦੇ ਪਾਣੀ ਨਾਲ। ਇਸ ਬਿਮਾਰੀ ਦਾ ਇਲਾਜ ਹੁਣ ਸੰਭਵ ਹੈ ਤੇ ਅੱਗੇ ਨਾਲੋਂ ਸਸਤਾ ਵੀ ਹੈ, ਸੋ ਬਿਮਾਰੀ ਦੀ ਸੂਰਤ ਵਿਚ ਮਾਹਿਰ ਡਾਕਟਰ ਕੋਲੋਂ ਇਲਾਜ ਕਰਵਾ ਕੇ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਡਾਕਟਰਾਂ ਵੱਲੋਂ ਇਸ ਮੌਕੇ ਸਿਹਤ ਮੰਤਰੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।