ਕੀੜੇ ਪੈਣ ਤੋਂ ਬਾਅਦ ਸੜਕ ਕਿਨਾਰੇ ਤੜਪ ਰਿਹਾ ਸੀ ਬਜ਼ੁਰਗ ਲਈ ਮਸੀਹਾ ਬਣ ਆਇਆ ਸਿੱਖ
ਸੜਕ ਕਿਨਾਰੇ ਤੜਪ ਰਿਹਾ ਸੀ ਬਜ਼ੁਰਗ
ਲੁਧਿਆਣਾ: ਮਨੁੱਖਤਾ ਦੀ ਸੇਵਾ ਸੋਸਾਇਟੀ ਇਕ ਅਜਿਹੀ ਸੋਸਾਇਟੀ ਹੈ ਜੋ ਬੇਰੁਜ਼ਗਾਰ ਬਜ਼ੁਰਗਾਂ ਦੀ ਦੇਖ ਰੇਖ ਕਰਦੀ ਹੈ। ਅੱਜ ਇਸ ਸੋਸਾਇਟੀ ਨੇ ਲਾਇਵ ਹੋ ਕੇ ਲੋਕਾਂ ਨੂੰ ਲਾਹਣਤ ਪਾਈ। ਉਹਨਾਂ ਨੇ ਸੜਕ ’ਤੇ ਪਏ ਇਹ ਬਜ਼ੁਰਗ ਦਾ ਹਾਲ ਦੱਸਿਆ ਜੋ ਕਿ ਲੁਧਿਆਣਾ ਦੇ ਘੰਟਾ ਘਰ ਰੋਡ ਤੇ ਸੜਕ ਕਿਨਾਰੇ ਪਿਆ ਸੀ।
ਜਿਸ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ ਪਰ ਇਸ ਸੇਵਾ ਸੋਸਾਇਟੀ ਨੇ ਲਾਇਵ ਹੋ ਕੇ ਲੋਕਾਂ ਦੇ ਹਾਲ ਦੱਸੇ। ਵੱਡੀ ਗੱਲ ਇਹ ਸੀ ਕੇ ਉਸ ਬਜ਼ੁਰਗ ਦੇ ਕੀੜੇ ਪੈ ਚੁਕੇ ਸਨ ਜਿਸ ਕੋਲੋਂ ਬਦਬੂ ਵੀ ਆ ਰਹੀ ਸੀ। ਬਾਬਾ ਜੀ ਨੇ ਅਪਣੇ ਪਰਿਵਾਰ ਬਾਰੇ ਵੀ ਦਸਿਆ ਕਿ ਉਹ ਕੌਣ ਸੀ, ਪਰਿਵਾਰ ਕਿਥੋਂ ਸੀ।
ਸਿੱਖ ਨੇ ਬਜ਼ੁਰਗ ਦੇ ਪਰਿਵਾਰ ਬਾਰੇ ਅਤੇ ਕਾਰੋਬਾਰ ਬਾਰੇ ਪੁੱਛਿਆ ਤਾਂ ਬਜ਼ੁਰਗ ਦਾ ਕਹਿਣਾ ਸੀ ਕਿ ਉਹਨਾਂ ਦੇ 4 ਭਰਾ ਅਤੇ 1 ਭੈਣ ਹੈ। ਪਹਿਲਾਂ ਉਹ ਫਲਾਂ ਦੀ ਰੇਹੜੀ ਲਗਾਉਂਦੇ ਸਨ। ਉਹਨਾਂ ਦੇ ਇਕ ਭਰਾ ਉਹ ਵੀ ਹੁਣ ਫਲਾਂ ਦੀ ਰੇਹੜੀ ਲਗਾਉਂਦਾ ਹੈ। ਉਹਨਾਂ ਦੇ ਭਰਾਵਾਂ ਨੇ ਵੀ ਇਸ ਮੁਸੀਬਤ ਦੀ ਘੜੀ ਵਿਚ ਉਹਨਾਂ ਦਾ ਸਾਥ ਛੱਡ ਦਿੱਤਾ।
ਉਹਨਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਚੁੱਕੀ ਹੈ। ਬਜ਼ੁਰਗ ਦੇ ਸਰੀਰ ਵਿਚ ਹੁਣ ਬਿਲਕੁੱਲ ਵੀ ਜਾਨ ਨਹੀਂ ਹੈ ਤੇ ਉਹਨਾਂ ਕੋਲੋਂ ਬਦਬੂ ਵੀ ਆਉਂਦੀ ਹੈ ਕਿਉਂ ਕਿ ਉਹਨਾਂ ਦਾ ਸਰੀਰ ਕੰਮ ਨਹੀਂ ਕਰਦਾ ਇਸ ਲਈ ਉਹ ਅਪਣੀ ਸਾਫ਼-ਸਫ਼ਾਈ ਵੀ ਨਹੀਂ ਰੱਖ ਸਕਦੇ। ਬਜ਼ੁਰਗ ਕੋਲੋਂ ਰੋਟੀਆਂ, ਨੰਬਰ, ਦਵਾਈ ਆਦਿ ਸਮਾਨ ਮਿਲਿਆ ਹੈ।
ਉੱਥੇ ਹੀ ਸਿੱਖ ਨੇ ਪੰਜਾਬ ਦੇ ਸਿਸਟਮ ਅਤੇ ਸਮਾਜ ਨੂੰ ਲਾਹਣਤਾਂ ਪਾਉਂਦੇ ਹੋਏ ਕਿਹਾ ਕਿ ਅਜਿਹੇ ਸਮਾਜ ਵਿਚ ਜਿਊਣ ਨਾਲੋਂ ਮਰਨਾ ਚੰਗਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਲੋਕਾਂ ਦੀ ਸੇਵਾ ਵਿਚ ਅਪਣਾ ਯੋਗਦਾਨ ਪਾਉਣ ਤਾਂ ਜੋ ਕਿਸੇ ਦੀ ਜ਼ਿੰਦਗੀ ਬਚ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।