ਮੋਹਾਲੀ ਜ਼ਿਲ੍ਹੇ 'ਚ 24 ਨਵੇਂ ਪਾਜ਼ੇਟਿਵ ਕੇਸ ਆਏ, 5 ਮਰੀਜ਼ ਹੋਏ ਠੀਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਕੂਲ ਸਿਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਤੇ ਉਨ੍ਹਾਂ ਦੇ ਬੇਟੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਮਿਲਕ ਪਲਾਂਟ ਦੇ ਦੋ ਮੁਲਾਜ਼ਮ ਵੀ ਕੋਰੋਨਾ ਪੀੜਤ

Covid 19

ਐਸ.ਏ.ਐਸ. ਨਗਰ: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 24 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 5 ਮਰੀਜ਼ ਠੀਕ ਹੋਏ ਹਨ। ਇਹ ਜਾਣਕਾਰੀ ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਮੁਬਾਰਕ ਪੁਰ ਤੋਂ 20 ਸਾਲਾ ਮਹਿਲਾ, ਅੰਮਲਾਲਾ ਤੋਂ 22 ਸਾਲਾ ਪੁਰਸ਼, ਖਰੜ ਤੋਂ 51 ਸਾਲਾ ਪੁਰਸ਼, ਪਾਰਸ ਪਨੋਰਮਾ ਖਰੜ ਤੋਂ 27 ਸਾਲਾ ਪੁਰਸ਼, ਸਕਾਈਨੈਟ ਇੰਨਕਲੇਵ ਜ਼ੀਰਕਪੁਰ ਤੋਂ 57 ਸਾਲਾ ਪੁਰਸ਼, ਮੋਹਾਲੀ ਤੋਂ 28 ਸਾਲਾ ਮਹਿਲਾ, ਡੇਰਾਬੱਸੀ ਤੋ 24, 23 ਸਾਲਾ ਪੁਰਸ਼ ਤੇ 29 ਸਾਲਾ ਮਹਿਲਾ ਸ਼ਾਮਲ ਹੈ।

 ਖੇੜੀ ਜੱਟਾਂ ਮੋਹਾਲੀ ਤੋਂ 23 ਸਾਲਾ ਪੁਰਸ਼, ਢਕੌਲੀ ਤੋਂ 27 ਸਾਲਾ ਪੁਰਸ਼, ਮੁੱਲਾਂਪੁਰ ਤੋਂ 34 ਸਾਲਾ ਪੁਰਸ਼, ਫੇਜ 2 ਮੋਹਾਲੀ ਤੋਂ 43 ਸਾਲਾ ਮਹਿਲਾ ਅਤੇ 8, 5 ਸਾਲਾ ਲੜਕੇ, ਫੇਜ 7 ਮੋਹਾਲੀ ਤੋਂ 70 ਸਾਲਾ ਪੁਰਸ਼, ਸੈਕਟਰ 82 ਮੋਹਾਲੀ ਤੋਂ 23 ਸਾਲਾ ਪੁਰਸ਼, ਸੈਕਟਰ 127 ਖਰੜ ਤੋਂ 47 ਸਾਲਾ ਪੁਰਸ਼, ਮੋਹਾਲੀ ਤੋ 52 ਸਾਲਾ ਪੁਰਸ਼, ਪੰਡਿਆਲਾ ਤੋ 30 ਸਾਲਾ ਪੁਰਸ਼, ਫੇਜ 3ਬੀ2 ਤੋਂ 78 ਸਾਲਾ ਪੁਰਸ਼, ਫੇਜ 4 ਬਲਟਾਣਾ ਤੋਂ 50 ਸਾਲਾ ਪੁਰਸ਼ ਅਤੇ ਮਲਕਪੁਰ ਤੋਂ 25 ਸਾਲਾ ਪੁਰਸ਼ ਸ਼ਾਮਲ ਹੈ।

ਠੀਕ ਹੋਏ ਮਰੀਜਾਂ ਵਿਚ ਮੁੰਡੀ ਖਰੜ ਤੋਂ 52 ਸਾਲਾ ਪੁਰਸ਼, ਬੂਰਮਾਜਰਾ ਤੋਂ 29 ਸਾਲਾ ਪੁਰਸ਼, ਡੇਰਾਬੱਸੀ ਤੋਂ 24 ਸਾਲਾ ਪੁਰਸ਼, ਜ਼ੀਰਕਪੁਰ ਤੋਂ 53 ਸਾਲਾ ਪੁਰਸ਼ ਤੇ 47 ਸਾਲਾ ਮਹਿਲਾ ਸ਼ਾਮਲ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 770 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 287, ਠੀਕ ਹੋਏ ਮਰੀਜਾਂ ਦੀ ਗਿਣਤੀ 470 ਹੈ ਅਤੇ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 

ਐਸ.ਏ.ਐਸ. ਨਗਰ- ਪੰਜਾਬ ਸਕੂਲ ਸਿਖਿਆ ਬੋਰਡ ਦੇ ਸੰਯੁਕਤ ਸਕੱਤਰ-ਕਮ-ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਅਤੇ ਉਨ੍ਹਾਂ ਦੇ ਬੇਟੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਕਾਰਨ ਸਿਖਿਆ ਭਵਨ ਵਿੱਚ ਉਨ੍ਹਾਂ ਨਾਲ ਤਾਇਨਾਤ ਦਫ਼ਤਰੀ ਸਟਾਫ ਵਿਚ ਦਹਿਸ਼ਤ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੋਰਡ ਦੀ ਇਕ ਮਹਿਲਾ ਅਧਿਕਾਰੀ ਕੋਰੋਨਾ ਤੋਂ ਪੀੜਤ ਪਾਈ ਗਈ ਸੀ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਵਲੋਂ ਸਿੱਖਿਆ ਬੋਰਡ ਅਧਿਕਾਰੀ ਅਤੇ ਉਸ ਦੇ ਬੇਟੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ।

ਦੋਵੇਂ ਪਿਉ-ਪੁੱਤ ਘਰ ਵਿੱਚ ਇਕਾਂਤਵਾਸ ਵਿੱਚ ਹਨ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਕੂਲ ਬੋਰਡ ਵਿੱਚ ਸੰਯੁਕਤ ਸਕੱਤਰ ਅਤੇ ਕੰਟਰੋਲਰ (ਪ੍ਰੀਖਿਆਵਾਂ) ਦੀਆਂ ਦੂਜੀ ਅਤੇ ਤੀਜੀ ਮੰਜ਼ਲ 'ਤੇ ਸਥਿਤ ਦੋਵੇਂ ਬਰਾਂਚਾਂ ਨੂੰ ਸੀਲ ਕਰ ਦਿਤਾ ਗਿਆ ਹੈ ਅਤੇ ਪੂਰੇ ਸਿੱਖਿਆ ਕੰਪਲੈਕਸ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਦੋਵੇਂ ਬਰਾਂਚਾਂ ਦੇ ਬਾਹਰ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ। ਉਕਤ ਅਧਿਕਾਰੀ ਦੇ ਸਿੱਧੇ ਸੰਪਰਕ ਵਿੱਚ ਆਉਣ ਵਾਲੇ ਦਫਤਰੀ ਮੁਲਾਜ਼ਮਾਂ ਅਤੇ ਬਾਹਰਲੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਵੀ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਸਕਣ।

ਜਾਣਕਾਰੀ ਅਨੁਸਾਰ ਜਨਕਰਾਜ ਮਹਿਰੋਕ ਨੂੰ ਕੁਝ ਦਿਨਾਂ ਤੋਂ ਬੁਖਾਰ ਅਤੇ ਖਾਂਸੀ, ਜ਼ੁਕਾਮ ਦੀ ਸ਼ਿਕਾਇਤ ਸੀ ਪੰਜਾਬ ਸਕੂਲ ਸਿਖਿਆ ਬੋਰਡ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਦੌਰਾਨ ਵੀ ਉਹ ਬੀਮਾਰ ਚਲ ਰਹੇ ਹੀ ਸਨ ਪਰ ਨਤੀਜਾ ਐਲਾਨਣ ਦਾ ਦਬਾਅ ਬਹੁਤ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਬਿਮਾਰ ਹੋਣ ਦੇ ਬਾਵਜੂਦ ਦਫਤਰ ਆਉਣਾ ਪਿਆ ਸੀ। ਇਸ ਦੌਰਾਨ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਦੋ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ ਵਿਚੋਂ ਇੱਕ ਮੁਲਾਜ਼ਮ ਪਟਿਆਲਾ ਦਾ ਨਿਵਾਸੀ ਹੈ ਜਦਕਿ ਦੂਜਾ ਮੁਹਾਲੀ ਦਾ ਵਸਨੀਕ ਹੈ ਸਿਹਤ ਵਿਭਾਗ ਦੀ ਟੀਮ ਵਲੋਂ ਇਨ੍ਹਾਂ ਪੀੜਤ ਕਰਮਚਾਰੀਆਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੇਰਕਾ ਦੀ ਇਕ ਮਹਿਲਾ ਮੁਲਾਜ਼ਮ ਵੀ ਕੋਰੋਨਾ ਤੋਂ ਪੀੜਤ ਪਾਈ ਗਈ ਸੀ