20,000 ਰੁਪਏ ਰਿਸ਼ਵਤ ਲੈਂਦਾ ਟਰੈਵਲ ਏਜੰਟ ਦਾ ਸਹਿਯੋਗੀ ਵਿਜੀਲੈਂਸ ਵਲੋਂ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰੈਵਲ ਏਜੰਟ ਕਮਲ ਗੋਇਲ ਨੇ ਨਾਂਅ ਦਰੁਸਤ ਕਰਨ ਅਤੇ ਪਾਸਪੋਰਟ ਰੀਨਿਊ ਕਰਨ ਬਦਲੇ ਮੰਗੀ ਸੀ ਰਿਸ਼ਵਤ

VB ARRESTS AN AIDE OF LUDHIANA-BASED TRAVEL AGENT WHILE ACCEPTING BRIBE OF RS 20K


 

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਇਕ ਟਰੈਵਲ ਏਜੰਟ ਦੇ ਸਹਿਯੋਗੀ ਨੂੰ ਸੁਖਦੀਪ ਕੌਰ ਗਿੱਲ ਵਾਸੀ ਨਿਊ ਸੋਢੀ ਨਗਰ, ਮੋਗਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਸੁਖਦੀਪ ਕੌਰ ਗਿੱਲ ਨੇ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਿਊ.), ਵਿਜੀਲੈਂਸ ਬਿਊਰੋ ਲੁਧਿਆਣਾ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਟਰੈਵਲ ਏਜੰਟ ਕਮਲ ਗੋਇਲ, ਜਿਸ ਦਾ ਦਫ਼ਤਰ ਟਰੈਵਲ ਕਲੱਬ ਪਾਸਪੋਰਟ ਸੇਵਾ ਕੇਂਦਰ ਲੁਧਿਆਣਾ ਨੇੜੇ ਸਥਿਤ ਹੈ, ਨੇ ਉਸ ਦੀਆਂ ਬੇਟੀਆਂ ਦੇ ਨਾਂਅ ਦਰੁੱਸਤ ਕਰਨ ਅਤੇ ਪਾਸਪੋਰਟ ਰੀਨਿਊ ਕਰਨ ਬਦਲੇ ਉਸ ਕੋਲੋਂ 20,000 ਰੁਪਏ ਰਿਸ਼ਵਤ ਮੰਗੀ ਸੀ।

ਇਹ ਵੀ ਪੜ੍ਹੋ: HSGPC ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ 

ਬੁਲਾਰੇ ਨੇ ਦਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਟਰੈਵਲ ਏਜੰਟ ਕਮਲ ਗੋਇਲ ਦੇ ਸਹਿਯੋਗੀ ਸੋਨੂੰ ਸ਼ਾਹ ਨੂੰ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਜਦੋਂਕਿ ਏਜੰਟ ਕਮਲ ਗੋਇਲ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਨਿਊਜ਼ੀਲੈਂਡ : ਇਮੀਗ੍ਰੇਸ਼ਨ ਵੱਲੋਂ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਸਕੀਮ ਦੀ ਸਮੀਖਿਆ ਤਹਿਤ ਮਾਰੇ ਗਏ ਛਾਪੇ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਟਰੈਵਲ ਏਜੰਟ ਕਮਲ ਗੋਇਲ ਅਤੇ ਉਸਦੇ ਸਹਿਯੋਗੀ ਸੋਨੂੰ ਸ਼ਾਹ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7-ਏ ਤਹਿਤ ਥਾਣਾ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਿਊ.), ਪੰਜਾਬ ਵਿਜੀਲੈਂਸ ਬਿਊਰੋ, ਲੁਧਿਆਣਾ ਵਿਖੇ ਮਿਤੀ 28-08-2023 ਨੂੰ ਐਫ.ਆਈ.ਆਰ ਨੰ. 13 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।