5ਵੇਂ ਮੈਗਾ ਰੁਜ਼ਗਾਰ ਮੇਲੇ ਦੌਰਾਨ 89,224 ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

27,641 ਨੌਜਵਾਨਾਂ ਦੀ ਸਵੈ-ਰੁਜ਼ਗਾਰ ਅਤੇ 6,727 ਨੌਜਵਾਨਾਂ ਦੀ ਹੁਨਰ ਸਿਖਲਾਈ ਲਈ ਹੋਈ ਚੋਣ

5th Mega Job Fair : 89,224 youth selected for employment

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ 'ਘਰ ਘਰ ਰੁਜ਼ਗਾਰ ਸਕੀਮ' ਅਧੀਨ 5ਵੇਂ ਮੈਗਾ ਰੁਜ਼ਗਾਰ ਮੇਲੇ ਵਿਚ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ/ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੈਗਾ ਰੁਜ਼ਗਾਰ ਮੇਲੇ ਦੌਰਾਨ ਹੁਣ ਤਕ 89,224 ਨੌਜਵਾਨ ਰੁਜ਼ਗਾਰ ਲਈ ਚੁਣੇ ਗਏ ਜਦਕਿ ਇਸ ਦੇ ਨਾਲ ਹੀ 27,641 ਨੌਜਵਾਨਾਂ ਦੀ ਸਵੈ-ਰੁਜ਼ਗਾਰ ਅਤੇ 6,727 ਨੌਜਵਾਨਾਂ ਦੀ ਹੁਨਰ ਸਿਖਲਾਈ ਲਈ ਚੋਣ ਕੀਤੀ ਗਈ ਹੈ।

ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ 5 ਅਕਤੂਬਰ ਨੂੰ ਚਮਕੌਰ ਸਾਹਿਬ ਵਿਖੇ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਉਨ੍ਹਾਂ ਇਹ ਵੀ ਦਸਿਆ ਕਿ ਰੁਜ਼ਗਾਰ ਉਤਪਤੀ ਵਿਭਾਗ ਦੁਆਰਾ ਸ਼ਨਾਖ਼ਤ ਕੀਤੀਆਂ 100 ਤੋਂ ਵੱਧ ਥਾਵਾਂ 'ਤੇ ਇਹ ਰੁਜ਼ਗਾਰ ਮੇਲੇ 30 ਸਤੰਬਰ ਲਗਾਏ ਜਾਣਗੇ। ਬੁਲਾਰੇ ਨੇ ਜਾਣਕਾਰੀ ਦਿੱਤੀ ਕਿ 'ਘਰ ਘਰ ਰੁਜ਼ਾਗਰ ਸਕੀਮ' ਅਧੀਨ ਸੂਬੇ ਭਰ ਵਿੱਚ ਲਗਾਏ ਗਏ ਰੁਜ਼ਗਾਰ ਮੇਲੇ ਵਿਚ ਨੌਕਰੀਆਂ ਲਈ ਚੁਣੇ ਗਏ 89,224 ਨੌਜਵਾਨਾਂ ਵਿਚੋਂ 33341 ਨੌਜਵਾਨ 'ਪ੍ਰਤੀ ਪਿੰਡ 10 ਨੌਜਵਾਨ' ਪ੍ਰੋਗਰਾਮ ਅਧੀਨ ਚੁਣੇ ਗਏ ਹਨ ਅਤੇ 98 ਅਪੰਗ ਵਿਅਕਤੀਆਂ ਦੀ ਚੋਣ ਕੀਤੀ ਗਈ ਹੈ।

ਸਵੈ-ਰੁਜ਼ਗਾਰ ਲਈ ਚੁਣੇ ਗਏ 27641 ਨੌਜਵਾਨਾਂ ਵਿਚੋਂ 18973 ਲੜਕੇ, 8651 ਲੜਕੀਆਂ ਅਤੇ 17 ਵਿਅਕਤੀ ਦਿਵਿਆਂਗ ਹਨ। ਸਰਕਾਰ ਵੱਲੋਂ ਮੁਹੱਈਆ ਕਰਵਾਏ ਸਵੈ-ਰੁਜ਼ਗਾਰ ਦੇ ਮੌਕਿਆਂ ਨਾਲ ਚੁਣੇ ਗਏ ਇਹ ਉਮੀਦਵਾਰ ਸੂਬੇ ਵਿੱਚ ਆਪਣੇ ਸਟਾਰਟਅੱਪਜ਼ ਅਤੇ ਉੱਦਮ ਸਥਾਪਤ ਕਰਨਗੇ। ਇਸੇ ਤਰ੍ਹਾਂ ਇਸ ਰੁਜ਼ਾਗਰ ਮੇਲੇ ਅਧੀਨ 6727 ਨੌਜਵਾਨਾਂ ਦੀ ਹੁਨਰ ਸਿਖਲਾਈ ਪ੍ਰੋਗਰਾਮ ਲਈ ਚੋਣ ਕੀਤੀ ਗਈ ਹੈ।

26 ਸਤੰਬਰ ਤਕ ਰੁਜ਼ਗਾਰ ਲਈ ਚੁਣੇ ਗਏ ਨੌਜਵਾਨਾਂ ਵਿੱਚੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ 3396, ਬਰਨਾਲਾ 2850, ਬਠਿੰਡਾ 3657, ਫਰੀਦਕੋਟ 3510, ਫਿਰੋਜ਼ਪੁਰ 4139, ਫਤਿਹਗੜ੍ਹ ਸਾਹਿਬ 2205, ਫਾਜ਼ਿਲਕਾ 4056, ਗੁਰਦਾਸਪੁਰ 3231, ਹੁਸ਼ਿਆਰਪੁਰ 3606, ਜਲੰਧਰ 6831, ਕਪੂਰਥਲਾ 2625, ਲੁਧਿਆਣਾ 4931, ਮਾਨਸਾ 4706, ਮੋਗਾ 2848, ਸ੍ਰੀ ਮੁਕਤਸਰ ਸਾਹਿਬ 1179, ਪਠਾਨਕੋਟ 4096, ਪਟਿਆਲਾ 4905, ਰੂਪਨਗਰ 1713, ਮੁਹਾਲੀ 11289, ਸੰਗਰੂਰ 5804, ਐਸ.ਬੀ.ਐਸ ਨਗਰ 3571 ਅਤੇ ਤਰਨ ਤਾਰਨ ਵਿੱਚ 4076 ਨੌਜਵਾਨਾਂ ਦੀ ਚੋਣ ਕੀਤੀ ਗਈ ਹੈ।

ਸਵੈ-ਰੁਜ਼ਗਾਰ ਸ਼੍ਰੇਣੀ ਵਿਚ ਚੁਣੇ ਗਏ ਨੌਜਵਾਨਾਂ ਵਿਚੋਂ ਅੰਮ੍ਰਿਤਸਰ ਵਿਚ 556, ਬਰਨਾਲਾ 175, ਬਠਿੰਡਾ 56, ਫਰੀਦਕੋਟ 387, ਫਿਰੋਜ਼ਪੁਰ 3527, ਫਤਿਹਗੜ੍ਹ ਸਾਹਿਬ 391, ਫਾਜ਼ਿਲਕਾ 1330, ਗੁਰਦਾਸਪੁਰ 437, ਹੁਸ਼ਿਆਰਪੁਰ 2948, ਜਲੰਧਰ 956, ਕਪੂਰਥਲਾ 3790, ਲੁਧਿਆਣਾ 914, ਮਾਨਸਾ 416, ਮੋਗਾ 443, ਸ੍ਰੀ ਮੁਕਤਸਰ ਸਾਹਿਬ 384, ਪਠਾਨਕੋਟ 1277, ਪਟਿਆਲਾ 2703, ਰੂਪਨਗਰ 1373, ਮੁਹਾਲੀ 2167, ਸੰਗਰੂਰ 748, ਐਸ.ਬੀ.ਐਸ ਨਗਰ 2200 ਅਤੇ ਤਰਨ ਤਾਰਨ ਵਿੱਚ463 ਨੌਜਵਾਨਾਂ ਦੀ ਚੋਣ ਕੀਤੀ ਗਈ ਹੈ।

ਹੁਨਰ ਸਿਖਲਾਈ ਲਈ ਚੁਣੇ ਗਏ ਨੌਜਵਾਨਾਂ ਵਿਚੋਂ ਅੰਮ੍ਰਿਤਸਰ ਵਿਚ 124 ਨੌਜਵਾਨ, ਬਠਿੰਡਾ ਵਿਚ 129, ਫ਼ਰੀਦਕੋਟ ਵਿਚ 26, ਫ਼ਿਰੋਜ਼ਪੁਰ ਵਿਚ 330, ਫਤਹਿਗੜ੍ਹ ਸਾਹਿਬ ਵਿਚ 208 , ਫਾਜ਼ਿਲਕਾ ਵਿਚ 636,  ਗੁਰਦਾਸਪੁਰ ਵਿਚ 440, ਹੁਸ਼ਿਆਰਪੁਰ ਵਿਚ 336, ਜਲੰਧਰ ਵਿਚ 711,ਕਪੂਰਥਲਾ ਵਿਚ 794, ਲੁਧਿਆਣਾ ਵਿਚ 412, ਮਾਨਸਾ ਵਿਚ 99, ਮੋਗਾ ਵਿਚ 437, ਸ੍ਰੀ ਮੁਕਤਸਰ ਸਾਹਿਬ ਵਿਚ 257, ਪਠਾਨਕੋਟ ਵਿਚ 88, ਪਟਿਆਲਾ ਵਿਚ 445, ਰੂਪਨਗਰ ਵਿਚ 297, ਮੁਹਾਲੀ ਵਿਚ 392, ਸੰਗਰੂਰ ਵਿਚ 477, ਐਸਬੀਐਸ ਨਗਰ ਵਿੱਚ 43 ਅਤੇ ਤਰਨਤਾਰਨ ਵਿਚ 46 ਨੌਜਵਾਨਾਂ ਦੀ ਚੋਣ ਕੀਤੀ ਗਈ ਹੈ।

5ਵਾਂ ਮੈਗਾ ਰੁਜ਼ਗਾਰ ਮੇਲਾ ਜਿਸ ਦਾ ਆਗਾਜ਼ 9 ਸਤੰਬਰ ਨੂੰ ਕੀਤਾ ਗਿਆ ਸੀ, ਦਾ ਉਦੇਸ਼ ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰ ਵਿਚ 2.10 ਲੱਖ ਨੌਕਰੀਆਂ ਮੁਹੱਈਆ ਕਰਵਾਉਣਾ ਅਤੇ ਸਵੈ-ਰੁਜ਼ਗਾਰ ਉੱਦਮ ਸਥਾਪਤ ਕਰਨ ਲਈ ਨੌਜਵਾਨਾਂ ਨੂੰ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਇਸ ਤੋਂ ਪਹਿਲਾਂ ਫਰਵਰੀ, 2019 ਤਕ ਸੂਬੇ ਭਰ ਵਿਚ ਵੱਖ-ਵੱਖ ਥਾਵਾਂ 'ਤੇ ਲਾਏ ਰੁਜ਼ਗਾਰ ਮੇਲਿਆਂ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਸਨ। ਬੁਲਾਰੇ ਨੇ ਦਸਿਆ ਕਿ ਇਸ ਰੁਜ਼ਗਾਰ ਮੇਲੇ ਦੌਰਾਨ ਵਿਦਿਆਰਥੀਆਂ ਨੂੰ 10 ਲੱਖ ਰੁਪਏ ਸਾਲਾਨਾ ਤੱਕ ਦੇ ਪੈਕੇਜਾਂ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਨਾਲ ਹੀ ਦਸਿਆ ਕਿ ਵਿਭਾਗ ਨੂੰ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ।