Punjab News: ਮੱਧ ਪ੍ਰਦੇਸ਼ ਤੋਂ ਅਸਲਾ ਲਿਆ ਕੇ ਵੇਚਣ ਵਾਲੇ ਪੰਜ ਮੁਲਜ਼ਮ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਪਿਸਟਲ .32 ਬੋਰ ਸਮੇਤ ਮੈਗਜ਼ੀਨ ਬ੍ਰਾਮਦ

Five accused who bought and sold arms from Madhya Pradesh arrested

Punjab News: ਅਮਨੀਤ ਕੌਡਲ ਸੀਨੀਅਰ ਪੁਲਿਸ ਕਪਤਾਨ ਖੰਨਾ ਦੀ ਅਗਵਾਈ ਹੇਠ ਡਾ. ਪ੍ਰਗਿਆ ਜੈਨ ਕਪਤਾਨ ਪੁਲਿਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਪਵਨਜੀਤ ਡੀ.ਐਸ.ਪੀ ਡੀ, ਇੰਚਾਰਜ ਸੀ.ਆਈ.ਏ. ਸਟਾਫ ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈੱਲ-1 ਇੰਸਪੈਕਟਰ ਜਗਜੀਵਨ ਰਾਮ, ਇੰਚਾਰਜ ਨਾਰਕੋਟਿਕ ਸੈੱਲ-2 ਥਾਣੇਦਾਰ ਸੁਖਵੀਰ ਸਿੰਘ ਸਮੇਤ ਥਾਣਾ ਦੋਰਾਹਾ ਅਤੇ ਸੀ.ਆਈ.ਏ. ਸਟਾਫ ਖੰਨਾ ਦੀ ਪੁਲਿਸ ਪਾਰਟੀ ਨੇ ਉਕਤ 2 ਮੁੱਕਦਮਿਆ ਵਿੱਚ ਕੁੱਲ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋ 14 ਅਸਲੇ ਬ੍ਰਾਮਦ ਕੀਤੇ।

ਜਿਸ ਦੇ ਚਲਦਿਆਂ ਥਾਣਾ ਦੋਰਾਹਾ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੋਰਾਨ ਖਾਸ ਮੁਖ਼ਬਰ ਦੀ ਇਤਲਾਹ ਪਰ ਮੋਹਿਤ ਜਗੋਤਾ ਪੁੱਤਰ ਮਨੋਜ ਕੁਮਾਰ ਵਾਸੀ ਤਰਸੇਮ ਕਲੋਨੀ, ਜੱਸੀਆ ਰੋਡ, ਜਿਲ੍ਹਾ ਲੁਧਿਆਣਾ ਅਤੇ ਦੀਵਾਂਸੂ ਧੀਰ ਵਾਸੀ ਤਰਸੇਮ ਕਲੋਨੀ, ਜੱਸੀਆ ਰੋਡ, ਜਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 1 ਪਿਸਟਲ ਅਤੇ 2 ਮੈਗਜੀਨ ਬ੍ਰਾਮਦ ਹੋਣ ਤੇ ਮੁਕੱਦਮਾ 21 ਨਵੰਬਰ ਨੂੰ ਅ/ਧ 25/54/59 ਅਸਲਾ ਐਕਟ, ਥਾਣਾ ਦੋਰਾਹਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਤਫਤੀਸ ਦੋਰਾਨ ਦੋਸ਼ੀਆਂ ਦੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਇਹ ਅਸਲਾ ਮੱਧ ਪ੍ਰਦੇਸ਼ ਵਿੱਚੋਂ ਲੈ ਕੇ ਆਏ ਸਨ। ਸੀ.ਆਈ.ਏ. ਸਟਾਫ, ਖੰਨਾ ਦੀ ਇੱਕ ਵਿਸ਼ੇਸ਼ ਟੀਮ ਨੂੰ ਰੇਡ ਲਈ ਮੱਧ ਪ੍ਰਦੇਸ਼ ਵਿਖੇ ਭੇਜਿਆ ਗਿਆ। 25 ਨਵੰਬਰ ਨੂੰ ਇਸ ਵਿਸ਼ੇਸ਼ ਟੀਮ ਵੱਲੋਂ ਬੁਰਹਾਨਪੁਰ ਮੱਧ ਪ੍ਰਦੇਸ਼ ਤੋਂ ਗੁਰਲਾਲ ਉਚਵਾਰੀ ਪੁੱਤਰ ਗੁਮਾਨ ਉਚਵਾਰੀ ਵਾਸੀ ਪਿੰਡ ਪਚੋਰੀ, ਜਿਲ੍ਹਾ ਬਰਹਾਨਪੁਰ, ਮੱਧ ਪ੍ਰਦੇਸ਼ ਅਤੇ ਰਵੀ ਨਾਗਵਾਲ ਪੁੱਤਰ ਕਿਸ਼ਨ ਨਾਹਵਾਲ ਵਾਸੀ ਪਾਂਗਰੀ ਮਾਲ, ਥਾਣਾ ਖਾਕਨਾ, ਜਿਲ੍ਹਾ ਬਰਹਾਨਪੁਰ ਮੱਧ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ 10 ਪਿਸਟਲ .32 ਬੋਰ ਸਮੇਤ ਮੈਗਜ਼ੀਨ ਬ੍ਰਾਮਦ ਕੀਤੇ ਗਏ ਅਤੇ ਇਹਨਾਂ ਦੋਸ਼ੀਆਂ ਪਾਸੋਂ ਪੁੱਛਗਿਛ ਜਾਰੀ ਹੈ।

ਇਸ ਸਬੰਦਤ ਕੇਸ ਦਾ ਇਕ ਤਾਰ ਹੋਰ ਜੁੜਿਆ ਜਦੋ 25.ਨਵੰਬਰ ਨੂੰ ਥਾਣਾ ਦੋਰਾਹਾ ਦੀ ਪੁਲਿਸ ਪਾਰਟੀ ਬਾ-ਸਿਲਸਿਲਾ ਗਸ਼ਤ, ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਬੱਸ ਸਟੈਂਡ ਦੋਰਾਹਾ ਵਿਖੇ ਮੌਜੂਦ ਸੀ ਤਾਂ ਜੀ.ਟੀ. ਰੋਡ ਪਰ ਖੰਨਾ ਸਾਇਡ ਤੋਂ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ।
ਪੁਲਿਸ ਪਾਰਟੀ ਨੇ ਇਸ ਵਿਅਕਤੀ ਨੂੰ ਸ਼ੱਕ ਦੀ ਬਿਨਾਹ ਪਰ ਰੋਕ ਕੇ ਨਾਮ ਪਤਾ ਪੱਛਿਆ, ਜਿਸਨੇ ਆਪਣਾ ਨਾਮ ਰਕਸ਼ਿਤ ਸੈਣੀ ਪੁੱਤਰ ਸ਼ੰਮੀ ਕੁਮਾਰ ਵਾਸੀ ਹੰਸਲੀ ਵਾਲੀ ਨੇੜੇ ਲਕਸ਼ਮਣ ਆਟਾ ਮੰਡੀ ਚੌਂਕ ਅੰਮ੍ਰਿਤਸਰ ਦੱਸਿਆ। ਰਕਸ਼ਿਤ ਸੈਣੀ ਉਕਤ ਦੇ ਪਹਿਨੇ ਪਿੱਠੂ ਬੈਗ ਦੀ ਤਲਾਸ਼ੀ ਕਰਨ ਪਰ ਇਸ ਵਿੱਚੋਂ 2 ਪਿਸਟਲ .32 ਬੋਰ ਸਮੇਤ ਮੈਗਜੀਨ, 1 ਦੇਸੀ ਪਿਸਟਲ .30 ਬੋਰ ਸਮੇਤ ਮੈਗਜੀਨ, 2 ਮੈਗਜੀਨ .32 ਬੋਰ, 1 ਮੈਗਜੀਨ .30 ਬੋਰ, 03 ਰੱਦ .9 ਐਮ.ਐਮ ਬ੍ਰਾਮਦ ਹੋਣ ਪਰ ਮੁਕੱਦਮਾ ਨੰਬਰ 175 ਮਿਤੀ 25.11.2023 ਅ/ਧ 25/54/59 ਅਸਲਾ ਐਕਟ, ਥਾਣਾ ਦੋਰਾਹਾ ਵਿਖੇ ਦਰਜ ਰਜਿਸਟਰ ਕਰਕੇ ਅਗੇਰਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਸ਼ੀ ਪਾਸੋਂ ਪੁੱਛਗਿਛ ਜਾਰੀ ਹੈ।

(For more news apart from Five accused who bought and sold arms from Madhya Pradesh arrested, stay tuned to Rozana Spokesman)