ਸਕੂਲ ਦੇ ਅੰਦਰੂਨੀ ਝਗੜਿਆਂ ਦੀ ਸੁਣਵਾਈ ਲਈ ਪਹੁੰਚੀ ਸੀ ਅਧਿਆਪਕਾ : ਡੀਪੀਆਈ ਸੈਕੰਡਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਆਪਕਾ ਨੇ ਕਿਸੇ ਕਿਸਮ ਦੀ ਮੈਡੀਕਲ ਲੀਵ ਨਹੀਂ ਕੀਤੀ ਅਪਲਾਈ - ਐਮ ਆਈ ਐੱਸ ਵਿੰਗ ਸਿੱਖਿਆ ਵਿਭਾਗ...

DPI Secondary

ਐੱਸ.ਏ.ਐੱਸ. ਨਗਰ  (ਸ.ਸ.ਸ) : ਸਿੱਖਿਆ ਵਿਭਾਗ ਪੰਜਾਬ ਦੇ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਐੱਸ.ਏ.ਐੱਸ. ਨਗਰ ਨਾਲ ਸਬੰਧਿਤ ਹੋ ਰਹੀ ਵਾਇਰਲ ਵੀਡੀਓ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਦੇ ਰੋਜ਼ਾਨਾ ਕੰਮਕਾਰ ਦੇ ਚਲਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਆ ਸ਼ਹਿਰ ਬਡਾਲਾ ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੀ ਫਿਜ਼ੀਕਲ ਐਜੂਕੇਸ਼ਨ ਦੀ ਲੈਕਚਰਾਰ ਸਤਨਾਮ ਕੌਰ ਨਾਲ ਸਬੰਧਿਤ ਹੈ। 

ਬੁਲਾਰੇ ਨੇ ਦੱਸਿਆ ਕਿ ਸਤਨਾਮ ਕੌਰ ਵੱਲੋਂ ਮੁੱਖ ਦਫ਼ਤਰ ਵਿਖੇ ਸਕੱਤਰ ਸਕੂਲ ਸਿੱਖਿਆ ਪੰਜਾਬ ਕੋਲ ਸਕੂਲ ਦੇ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੀ ਪੜਤਾਲ ਲਈ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਦੀ ਡਿਊਟੀ ਲਗਾਈ ਗਈ|  ਸਕੂਲ ਦੇ ਨਾਲ ਸਬੰਧਿਤ  ਮਾਮਲੇ ਦੀ ਪੜਤਾਲ 'ਚ ਸ਼ਾਮਿਲ ਹੋਣ ਲਈ ਸ਼ਿਕਾਇਤ ਨਾਲ ਸਬੰਧਿਤ ਧਿਰਾਂ ਨੂੰ ਕਿਹਾ ਗਿਆ ਸੀ| ਜਿਕਰਯੋਗ ਹੈ ਕਿ ਮੁੱਖ ਦਫ਼ਤਰ ਦੇ ਰਿਕਾਰਡ ਅਨੁਸਾਰ ਸਤਨਾਮ ਕੌਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਵੱਲੋਂ ਆਨ ਲਾਇਨ ਕੋਈ ਵੀ ਅਰਜ਼ੀ ਅਪਲਾਈ ਨਹੀਂ ਕੀਤੀ ਹੋਈ ਸੀ।

ਜਿਸ ਨਾਲ ਪਤਾ ਲੱਗ ਸਕੇ ਕਿ ਕਰਮਚਾਰਨ ਕਿਸੇ ਦੁਰਘਟਨਾ ਤੋਂ ਪੀੜਿਤ ਹੈ| ਇਸ ਸਬੰਧੀ ਡੀਪੀਆਈ ਸੁਖਜੀਤ ਪਾਲ ਸਿੰਘ ਨੇ ਦੱਸਿਆ ਕਿ ਸਬੰਧਿਤ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਅਨੁਸਾਰ ਕੇਸ਼ ਦੀ ਸੁਣਵਾਈ ਕਰਕੇ ਰਿਪੋਰਟ ਉੱਚ ਅਧਿਕਾਰੀਆਂ ਕੋਲ ਭੇਜੀ ਜਾ ਰਹੀ ਹੈ| ਉਹਨਾਂ ਇਹ ਵੀ ਦੱਸਿਆ ਕਿ ਅਧਿਆਪਕਾਂ ਨੂੰ ਮਿਲਣ ਵਾਲੀਆਂ ਮੈਡੀਕਲ ਛੁੱਟੀਆਂ ਸਬੰਧੀ ਹਦਾਇਤਾਂ ਦਾ ਪੱਤਰ ਵੀ ਵਿਭਾਗ ਨੇ ਜਾਰੀ ਕੀਤਾ ਹੋਇਆ ਹੈ| ਸਿੱਖਿਆ ਵਿਭਾਗ ਦੇ ਲੀਵ ਪੋਰਟਲ 'ਤੇ ਅਧਿਆਪਕ ਆਨ ਲਾਇਨ ਅਪਲਾਈ ਕਰ ਰਹੇ ਹਨ ਅਤੇ ਯੋਗ ਕੇਸਾਂ ਵਿੱਚ ਛੁੱਟੀਆਂ ਵਿਧੀ ਅਨੁਸਾਰ ਪ੍ਰਵਾਣਿਤ ਕੀਤੀਆਂ ਜਾ ਰਹੀਆਂ ਹਨ|