ਪਲਾਸਟਰ ਲੱਗੀ ਲੱਤ ਲੈ ਕੇ ਛੁੱਟੀ ਲੈਣ ਪਹੁੰਚੀ ਮਹਿਲਾ ਅਧਿਆਪਕ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਸ਼ਲ ਮੀਡਿਆ 'ਤੇ ਵੀਡੀਓ ਹੋ ਰਹੀ ਹੈ ਵਾਇਰਲ....

Govt Teacher

ਚੰਡੀਗੜ੍ਹ : ਰੋ-ਰੋ ਕੇ ਆਪਣਾ ਹਾਲ ਬਿਆਨ ਕਰ ਰਹੀ ਇਹ ਮਹਿਲਾ ਇਕ ਸਰਕਾਰੀ ਅਧਿਆਪਿਕਾ ਹੈ। ਜੋ ਮੈਡੀਕਲ ਛੁੱਟੀ ਲੈਣ ਲਈ ਜ਼ਖਮੀ ਹਾਲਤ ਵਿਚ ਡੀ.ਪੀ.ਆਈ ਦਫਤਰ ਵਿਚ ਬੈਠੀ ਹੈ। ਇਸ ਅਧਿਆਪਕਾ ਦੇ ਲੱਤ 'ਤੇ ਪਲਾਸਟਰ ਲੱਗਿਆ ਹੋਇਆ ਹੈ ਅਤੇ ਆਪਣੇ ਪਰਿਵਾਰ ਸਮੇਤ ਡੀਪੀ ਆਈ ਦਫਤਰ ਬੈਠੀ ਹੈ। ਇਸ ਮਹਿਲਾ ਅਧਿਆਪਿਕਾ ਦਾ ਸ਼ਿਕਵਾ ਹੈ ਕਿ ਮੈਡੀਕਲ ਛੁਟੀ ਲੈਣ ਲਈ ਇਸਨੂੰ ਜ਼ਖਮੀ ਹਾਲਤ ਵਿਚ ਖੁਦ ਆਉਣਾ ਪਿਆ ਹੈ।

ਅਧਿਆਪਿਕਾ ਦਾ ਕਹਿਣਾ ਹੈ ਕਿ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੈਡੀਕਲ ਛੁੱਟੀ ਆਪਣੇ ਹੱਥ ਵਿਚ ਰੱਖ ਲਈ ਹੈ ਅਤੇ ਪ੍ਰਿੰਸੀਪਲ ਨੇ ਸਿੱਖਿਆ ਸਕੱਤਰ ਦੇ ਹੁਕਮਾਂ ਅਨੁਸਾਰ ਮੈਡੀਕਲ ਛੁੱਟੀ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਵੀਡੀਓ ਸੋਸ਼ਲ ਮੀਡਿਆ 'ਤੇ ਬਹੁਤ ਵਾਇਰਲ ਹੋ ਰਹੀ ਹੈ ਅਤੇ ਅਧਿਆਪਕਾਂ ਵੱਲੋਂ ਇਸ ਮਹਿਲਾ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।  ਖੈਰ ਅਜੇ ਤਕ ਇਸ ਅਧਿਆਪਕਾ ਦਾ ਨਾਮ ਅਤੇ ਸਟੇਸ਼ਨ ਪਤਾ ਨਹੀਂ ਲੱਗਾ।