ਬਲਬੀਰ ਸਿੱਧੂ ਵੱਲੋਂ ਪੰਜਾਬ ਰੋਡਵੇਜ਼ ਵਰਕਰਜ਼ ਯੂਨੀਅਨ ਦੀ ਡਾਇਰੀ ਰਿਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਰੋਡਵੇਜ਼ ਵਰਕਰਜ਼ ਯੂਨੀਅਨ (ਇੰਟਕ) ਪੰਜਾਬ ਦੇ ਮੌਜੂਦਾ ਡਿਊਟੀ ਕਰਦੇ ਵਰਕਰਾਂ...

Punjab Roadways Workers

ਚੰਡੀਗੜ੍ਹ: ਪੰਜਾਬ ਰੋਡਵੇਜ਼ ਵਰਕਰਜ਼ ਯੂਨੀਅਨ (ਇੰਟਕ) ਪੰਜਾਬ ਦੇ ਮੌਜੂਦਾ ਡਿਊਟੀ ਕਰਦੇ ਵਰਕਰਾਂ ਦੇ ਪ੍ਰਧਾਨ ਸੁਖਮਿੰਦਰ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਚੰਡੀਗੜ੍ਹ ਵਿਖੇ ਮਿਲਕੇ ਉਨ੍ਹਾਂ ਕੋਲੋਂ ਸਾਲ 2020 ਦੀ ਡਾਇਰੀ ਰਿਲੀਜ਼ ਕਰਵਾਈ ਗਈ।

ਸੂਬਾ ਪ੍ਰਧਾਨ ਸੁਖਮਿੰਦਰ ਸਿੰਘ ਸੇਖੋਂ ਦੇ ਨਾਲ ਪੰਜਾਬ ਦੇ ਜਨਰਲ ਸਕੱਤਰ ਕੇਵਲ ਸਿੰਘ ਜੈਤੋਂ, ਕੈਸ਼ੀਅਰ ਤੇਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਬੱਬੀ, ਸੀਨੀਅਰ ਮੀਤ ਪ੍ਰਧਾਨ ਸ਼ਿੰਦਰਪਾਲ ਸਿੰਘ, ਚੇਅਰਮੈਨ ਸ਼ਿੰਗਾਰਾ ਸਿੰਘ, ਜਾਇੰਟ ਸਕੱਤਰ ਨਿਸ਼ਾਨ ਸਿੰਘ, ਕੈਸ਼ੀਅਰ ਸਤਿੰਦਰਜੀਤ ਸਿੰਘ, ਪ੍ਰਧਾਨ ਬਲਵੰਤ ਸਿੰਘ,

ਪ੍ਰਧਾਨ ਰਾਜਿੰਦਰ ਸਿੰਘ ਪੱਪੀ, ਜਨਰਲ ਸਕੱਤਰ ਹਰੀਸ਼ ਕੁਮਾਰ, ਸਰਪ੍ਰਸਤ ਹਰਚੰਦ ਸਿੰਘ, ਚੇਅਰਮੈਨ ਸਤਵੰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਲਾਲੀ ਮਾਨ, ਵਾਇਸ ਪ੍ਰਧਾਨ ਅਵਤਾਰ ਕੁਮਾਰ, ਵਾਇਸ ਪ੍ਰਧਾਨ ਸੁਖਵੀਰ ਸਿੰਘ, ਸਰਪੰਚ ਪ੍ਰੈਸ ਸਕੱਤਰ ਬਹਾਦਰ ਸਿੰਘ, ਪ੍ਰਚਾਰ ਸਕੱਤਰ ਗੁਰਵਿੰਦਰ ਸਿੰਘ।

ਇਸ ਖੁਸ਼ੀ ਦੇ ਮੌਕੇ ‘ਤੇ ਰਿਟਾਇਰ ਸਾਥੀ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਬਲਾੜੀ ਕਲਾਂ, ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਅਤੇ ਹੋਰ ਪੰਜਾਬ ਤੋਂ ਆਏ ਵਰਕਰ ਯੂਨੀਅਨ (ਇੰਟਕ) ਦੇ ਸਾਥੀ ਸ਼ਾਮਲ ਹੋਏ।

ਪੰਜਾਬ ਦੇ ਕਿਰਤ ਮੰਤਰੀ ਸ਼੍ਰੀ ਬਲਬੀਰ ਸਿੰਘ ਵੱਲੋਂ ਇੰਟਕ ਪਾਰਟੀ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ। ਸੂਬੇ ਦੇ ਪ੍ਰਧਾਨ ਸ਼੍ਰੀ ਸੁਖਮਿੰਦਰ ਸਿੰਘ ਸੇਖੋਂ ਨੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਜੀ ਦਾ ਤਹਿ ਦਿਲੋਂ ਧਨਵਾਦ ਕੀਤਾ ਗਿਆ ਹੈ।