ਅਕਾਲੀ ਦਲ ਦੇ ਲੈਟਰਹੈੱਡ 'ਤੇ ਦਿਤੀ ਝੂਠੀ ਸ਼ਿਕਾਇਤ, ਮੁੱਖ ਚੋਣ ਅਫ਼ਸਰ ਵਲੋਂ ਕਾਰਵਾਈ ਕਰਨ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਦੇ ਲੈਟਰਹੈੱਡ ਉਤੇ ਪੰਜਾਬ ਦੇ ਦੋ ਆਈ.ਏ.ਐਸ. ਅਫ਼ਸਰਾਂ ਵਿਰੁਧ ਝੂਠੀ ਸ਼ਿਕਾਇਤ ਦੇਣ ਦਾ ਮਾਮਲਾ

False complaint given on letterhead of Shiromani Akali Dal

ਚੰਡੀਗੜ੍ਹ: ਮੁੱਖ ਚੋਣ ਅਫ਼ਸਰ, ਡਾ. ਐਸ. ਕਰੁਣਾ ਰਾਜੂ ਨੇ ਅੱਜ ਡੀ.ਜੀ.ਪੀ. ਪੰਜਾਬ ਨੂੰ ਹੁਕਮ ਜਾਰੀ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੈਟਰਹੈੱਡ ਉਤੇ ਪੰਜਾਬ ਦੇ ਦੋ ਆਈ.ਏ.ਐਸ. ਅਫ਼ਸਰਾਂ ਵਿਰੁਧ ਝੂਠੀ ਸ਼ਿਕਾਇਤ ਕਰਨ ਵਾਲੇ ਵਿਅਕਤੀਆਂ ਵਿਰੁਧ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੀਆਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਬੁਲਾਰੇ ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਸਤਾਖਰ ਹੇਠ ਪਾਰਟੀ ਦੇ ਲੈਟਰਹੈੱਡ ਦੀ ਹੁਬਹੁ ਕਾਪੀ ਉਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਇਹ ਸ਼ਿਕਾਇਤ ਕੀਤੀ ਗਈ ਸੀ।

ਇਹ ਸ਼ਿਕਾਇਤ ਪੱਤਰ 23 ਮਾਰਚ 2019 ਨੂੰ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਵਿਖੇ ਪ੍ਰਾਪਤ ਹੋਇਆ ਸੀ। ਜਿਸ 'ਤੇ ਤੁਰਤ ਕਾਰਵਾਈ ਸ਼ੁਰੂ ਕਰ ਦਿਤੀ ਗਈ ਸੀ। ਉਨ੍ਹਾਂ ਦਸਿਆ ਕਿ ਜਦੋਂ ਇਸ ਸ਼ਿਕਾਇਤ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਲਿਖਤੀ ਤੌਰ 'ਤੇ ਪੁਛਿਆ ਗਿਆ ਤਾਂ ਅਪਣੇ ਲਿਖਤੀ ਜੁਆਬ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਾ ਕੀਤੀ ਹੋਣ ਬਾਰੇ ਦਸਿਆ।

ਜਿਸ 'ਤੇ ਕਾਰਵਾਈ ਕਰਦਿਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੂੰ ਇਸ ਮਾਮਲੇ ਵਿਚ ਪੜਤਾਲ ਕਰ ਕੇ ਜਲਦ ਕਾਰਵਾਈ ਅਮਲ ਵਿਚ ਲਿਆਉਣ ਦੇ ਹੁਕਮ ਦਿਤੇ।