ਪੰਜਾਬੀ ਗਾਇਕ ਦਿਲਜਾਨ ਮੌਤ ‘ਤੇ ਮੁੱਖ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਕਿਹਾ ਸੜਕ ਹਾਦਸੇ ਵਿੱਚ ਅਜਿਹੇ ਨੌਜਵਾਨ ਦੀ ਜਾਨ ਗੁਆਉਣੀ ਦੁਖਦਾਇਕ ਹੈ। ਪਰਿਵਾਰ,ਮਿੱਤਰਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਹਮਦਰਦੀ ਹੈ।
CM Punjab
ਨਵੀਂ ਦਿੱਲੀ: ਪੰਜਾਬੀ ਗਾਇਕ ਦਿਲਜਾਨ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਦਿਲਜਾਨ ਦੇ ਦੇਹਾਂਤ ‘ਤੇ ਵੀ ਸੋਗ ਪ੍ਰਗਟ ਕੀਤਾ ਹੈ। ਦਿਲਜਾਨ ਦੀ ਮੌਤ ਬਾਰੇ ਜਾਣਕਾਰੀ ਦਿੰਦਿਆਂ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ, ਕਿਹਾ ਅੱਜ ਇੱਕ ਸੜਕ ਹਾਦਸੇ ਵਿੱਚ ਪੰਜਾਬ ਦੇ ਨੌਜਵਾਨ ਗਾਇਕ ਦਿਲਜਾਨ ਦੇ ਅਚਾਨਕ ਦੇਹਾਂਤ ਹੋਣ ‘ਤੇ ਮੈਂ ਹੈਰਾਨ ਹਾਂ।
ਸੜਕ ਹਾਦਸੇ ਵਿੱਚ ਅਜਿਹੇ ਨੌਜਵਾਨ ਦੀ ਜਾਨ ਗੁਆਉਣੀ ਦੁਖਦਾਇਕ ਹੈ। ਪਰਿਵਾਰ,ਮਿੱਤਰਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਹਮਦਰਦੀ ਹੈ। ਆਰ.ਆਈ.ਪੀ. ਮੀਡੀਆ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਦਿਲਜਾਨ ਦੀ ਮੰਗਲਵਾਰ ਸਵੇਰੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਸੜਕ ਹਾਦਸਾ ਅੰਮ੍ਰਿਤਸਰ-ਜਲੰਧਰ ਹਾਈਵੇਅ ਤੇ ਵਾਪਰਿਆ।