ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਗਰੁਪ ਦੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਵਿਚ ਕਿਸਾਨਾਂ ਦੀ ਹੁੰਦੀ ਲੁੱਟ-ਖਸੁੱਟ ਨੂੰ ਰੋਕਣ ਵਾਸਤੇ ਭਾਰਤੀ ਕਿਸਾਨ ਯੂਨੀਅਨ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 1 ਜੂਨ ਤੋਂ 10 ਜੂਨ ...

Bharti Kisan Union

ਬਾਘਾ ਪੁਰਾਣਾ,  ਭਾਰਤ ਵਿਚ ਕਿਸਾਨਾਂ ਦੀ ਹੁੰਦੀ ਲੁੱਟ-ਖਸੁੱਟ ਨੂੰ ਰੋਕਣ ਵਾਸਤੇ ਭਾਰਤੀ ਕਿਸਾਨ ਯੂਨੀਅਨ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 1 ਜੂਨ ਤੋਂ 10 ਜੂਨ ਤਕ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਜਿਵੇਂ ਦੁੱਧ, ਸਬਜ਼ੀਆਂ ਆਦਿ ਦੀ ਸ਼ਹਿਰਾਂ ਨੂੰ ਸਪਲਾਈ ਰੋਕਣ ਵਾਸਤੇ ਕੀਤੇ ਗਏ ਫ਼ੈਸਲੇ ਨੂੰ ਲਾਗੂ ਕਰਨ ਵਾਸਤੇ ਕਿਸਾਨ ਵੀਰ ਸਾਥ ਦੇਣ। 

ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਗਰੁੱਪ ਦੇ ਕਿਸਾਨ ਆਗੂ ਮੁਖਤਿਆਰ ਸਿੰਘ ਮਾਹਲਾ ਕਲਾਂ ਨੇ ਅਪਣੇ ਸਾਥੀਆਂ ਨਾਲ ਮੀਟਿੰਗ ਦੌਰਾਨ ਕੀਤਾ। ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਪਾਰਕ ਮਾਹਲਾ ਕਲਾਂ ਵਿਚ ਰੱਖੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਭਰਾ ਛੇ ਮਹੀਨੇ ਦੀ ਸਖ਼ਤ ਮਿਹਨਤ ਕਰਨ ਤੋਂ ਬਾਅਦ ਅਪਣੀ ਫ਼ਸਲ ਤਿਆਰ ਕਰਦੇ ਹਨ ਪਰ ਉਸ ਦਾ ਮੁੱਲ ਸ਼ਹਿਰ ਦੀਆਂ ਮੰਡੀਆਂ ਵਿਚ ਵਪਾਰੀ ਅਪਣੀ ਮਰਜ਼ੀ ਨਾਲ ਲਗਾਉਂਦੇ ਹਨ ਅਤੇ ਕੌਡੀਆਂ ਦੇ ਭਾਅ

ਖ਼ਰੀਦ ਕੇ ਅੱਗੇ ਮਹਿੰਗੇ ਮੁੱਲ ਵੇਚ ਦਿੰਦੇ ਹਨ। ਕਿੰਨੇ ਦੁੱਖ ਦੀ ਗੱਲ ਹੈ ਕਿ ਕਿਸਾਨ ਭਰਾ ਅਪਣੀ ਫ਼ਸਲ ਦਾ ਮੁੱਲ ਖ਼ੁਦ ਨਹੀਂ ਲਗਾ ਸਕਦੇ। ਇਸ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਵਿਰੁਧ ਕਿਸਾਨ ਭਰਾਵਾਂ ਨੇ ਜ਼ਰੂਰੀ ਵਸਤਾਂ ਦੀ ਸਪਲਾਈ 10 ਦਿਨ ਵਾਸਤੇ ਰੋਕਣ ਦਾ ਫ਼ੈਸਲਾ ਕੀਤਾ ਹੈ। ਉਨਾ੍ਹ ਕਿਹਾ ਕਿ ਜੇ ਸ਼ਹਿਰਾਂ ਦੇ ਵਪਾਰੀਆਂ ਨੂੰ ਫ਼ਸਲਾਂ, ਸਬਜ਼ੀਆਂ,

ਦੁੱਧ ਦੀ ਜ਼ਰੂਰਤ ਹੈ ਤਾਂ ਉਹ ਖ਼ੁਦ ਪਿੰਡਾਂ ਵਿਚ ਆ ਕੇ ਖ਼ਰੀਦ ਸਕਦੇ ਹਨ ਪਰ ਕਿਸਾਨ ਵੀਰ ਮੁੱਲ ਖ਼ੁਦ ਤਹਿ ਕਰਨਗੇ। ਇਸ ਮੌਕੇ ਕਿਸਾਨ ਆਗੂ ਗੁਰਦੇਵ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ, ਕੁਲਵੰਤ ਸਿਮਘ ਬਰਾੜ, ਮਨਜਿੰਦਰ ਸਿੰਘ, ਜਗਜੀਤ ਸਿੰਘ ਬੂਰਾ, ਪ੍ਰਦਾਨ ਰੇਸ਼ਮ ਸਿੰਘ, ਗੁਰਬਚਨ ਸਿੰਘ, ਹੈਪੀ ਮਹਾਲਾ, ਲਾਡੀ ਮਾਹਲਾ, ਹਰਜੀਤ ਸਿੰਘ ਪੰਚ ਕਾਕਾ ਸਿੰਘ ਆਦਿ ਕਿਸਾਨ ਹਾਜ਼ਰ ਸਨ।