ਕਲਰਕਾਂ ਦੀ ਭਰਤੀ ’ਚ ਆਈ ਤੇਜ਼ੀ, PSSSB ਨੇ ਜਾਰੀ ਕੀਤਾ ਕਾਊਂਸਲਿੰਗ ਸ਼ੈਡਿਊਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਜੂਨ ਤੋਂ 3 ਜੁਲਾਈ ਤੱਕ ਹੋਵੇਗੀ ਕਾਊਂਸਲਿੰਗ

PSSSB

ਚੰਡੀਗੜ੍ਹ: ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਕਲਰਕਾਂ ਦੀ ਭਰਤੀ ਵਿਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿਤੀ ਹੈ। ਦਰਅਸਲ, ਅੱਜ ਪੰਜਾਬ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਨੇ ਕਲਰਕਾਂ ਨੂੰ ਵਿਭਾਗ ਦੀ ਵੰਡ ਲਈ ਕਾਊਂਸਲਿੰਗ ਸ਼ੈਡਿਊਲ ਜਾਰੀ ਕਰ ਦਿਤਾ ਹੈ। ਦੱਸਣਯੋਗ ਹੈ ਕਿ ਚੋਣ ਜ਼ਾਬਤਾ ਖ਼ਤਮ ਹੁੰਦਿਆਂ ਸਾਰ ਹੀ 27 ਮਈ ਨੂੰ ਕਲਰਕਾਂ ਦੀ ਭਰਤੀ ਦਾ ਫ਼ਾਈਨਲ ਨਤੀਜਾ ਐਲਾਨ ਦਿਤਾ ਗਿਆ ਸੀ।

ਕਲਰਕਾਂ ਦੀ ਕਾਊਂਸਲਿੰਗ 10 ਜੂਨ ਤੋਂ 3 ਜੁਲਾਈ ਤੱਕ ਚੱਲੇਗੀ। ਕਾਊਂਸਲਿੰਗ ਸ਼ੈਡਿਊਲ ਜਾਣਨ ਲਈ ਉਮੀਦਵਾਰ ਬੋਰਡ ਦੀ ਵੈੱਬਸਾਈਟ http://punjabsssb.gov.in ’ਤੇ ਚੈੱਕ ਕਰ ਸਕਦੇ ਹਨ।