''ਜਲਾਲਾਬਾਦ 'ਚ ਇਕ ਪੈਸੇ ਦਾ ਵੀ ਨਸ਼ਾ ਨਹੀਂ ਵਿਕਣ ਦੇਵਾਂਗਾ'' ਨਵੇਂ ਡੀਐੱਸਪੀ ਦੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਬ ਡਵੀਜ਼ਨ ਜਲਾਲਾਬਾਦ ਦੇ ਨਵੇਂ ਡੀਐੱਸਪੀ ਪਲਵਿੰਦਰ ਸਿੰਘ ਨੇ ਚਾਰਜ ਸੰਭਾਲਦਿਆਂ ਹੀ

file photo

ਪੰਜਾਬ: ਸਬ ਡਵੀਜ਼ਨ ਜਲਾਲਾਬਾਦ ਦੇ ਨਵੇਂ ਡੀਐੱਸਪੀ ਪਲਵਿੰਦਰ ਸਿੰਘ ਨੇ ਚਾਰਜ ਸੰਭਾਲਦਿਆਂ ਹੀ ਇਲਾਕੇ ਦੇ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਗ਼ੈਰ ਕਾਨੂੰਨੀ ਕੰਮਾਂ ਤੋਂ ਬਾਜ ਆ ਜਾਣ, ਨਹੀਂ ਤਾਂ ਉਨ੍ਹਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।

ਉਨ੍ਹਾਂ ਕਿਹਾ ਕਿ ਇਲਾਕੇ ਵਿਚ ਇਕ ਪੈਸੇ ਦਾ ਵੀ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ, ਨਾਲ ਹੀ ਉਨ੍ਹਾਂ ਨੇ ਨਾਜਾਇਜ਼ ਰੇਤ ਮਾਈਨਿੰਗ ਰੋਕਣ ਦੀ ਗੱਲ ਵੀ ਆਖੀ।
ਦੱਸ ਦਈਏ ਕਿ ਪਲਵਿੰਦਰ ਸਿੰਘ ਅੰਮ੍ਰਿਤਸਰ ਵਿਚ ਏਸੀਪੀ ਡਿਟੈਕਟਿਵ ਦੇ ਅਹੁਦੇ 'ਤੇ ਸਨ।

ਅਤੇ ਹੁਣ ਉਨ੍ਹਾਂ ਨੇ ਜਲਾਲਾਬਾਦ ਦੇ ਡੀਐਸਪੀ ਵਜੋਂ ਚਾਰਜ ਸੰਭਾਲਿਆ। ਦੇਖਣਾ ਹੋਵੇਗਾ ਕਿ ਡੀਐਸਪੀ ਪਲਵਿੰਦਰ ਸਿੰਘ ਕਿਸ ਤਰ੍ਹਾਂ ਇਲਾਕੇ ਵਿਚੋਂ ਕ੍ਰਾਈਮ ਨੂੰ ਖ਼ਤਮ ਕਰਦੇ ਨੇ।

ਡੀਐਸਪੀ ਪਲਵਿੰਦਰ ਸਿੰਘ ਨੇ ਕਿਹਾ ਕਿ ਲਾਕਡਾਊਨ ਵਿੱਚ ਸਭ ਤੋਂ ਜ਼ਰੂਰੀ ਚੀਜ਼ ਜੋ  ਲੋਕਾਂ ਦੁਆਰਾ ਨਹੀਂ ਮੰਨੀ ਜਾਂਦੀ ਉਹ ਹੈ ਮਾਸਕ ਨਾ ਪਹਿਨਣਾ ਅਸੀਂ ਸਭ ਨੂੰ ਕਹਾਂਗੇ ਕਿ ਜ਼ਰੂਰ ਮਾਸਕ ਪਹਿਣੋ।

ਦੂਜਾ ਰਾਤ ਦੇ 7 ਵਜੇ ਤੋਂ ਸਵੇਰ ਦੇ 7 ਵਜੇ ਤੱਕ ਲਾਕਡਾਊਨ ਰਹੇਗਾ ਕੋਈ ਵੀ ਬੰਦਾ ਆਪਣੇ ਵਹੀਕਲ ਤੇ ਬਾਹਰ ਨਾ ਨਿਕਲੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹਨਾਂ ਦੇ ਚਲਾਨ ਕੱਟੇ ਜਾਣਗੇ।

ਟ੍ਰੈਫਿਕ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਾਂਗੇ  ਤੇ ਨਾਲ ਹੀ ਚਲਾਨ ਕੱਟਾਂਗੇ। ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਅਸੀਂ  ਜਾਗਰੂਕਤਾ ਕੈਂਪ  ਲਾਵਾਂਗੇ ਅਤੇ ਲੋਕਾਂ ਨੂੰ  ਟ੍ਰੈਫਿਕ ਦੇ ਨਿਯਮਾਂ ਬਾਰੇ ਦੱਸਾਂਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।