ਐਫਆਈਆਰ 'ਚ ਜਾਤ ਦਾ ਖ਼ੁਲਾਸਾ ਨਾ ਕਰੇ ਪੁਲਿਸ, ਪੰਜਾਬ-ਹਰਿਆਣਾ ਹਾਈਕੋਰਟ ਦਾ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਫਆਈਆਰ ਵਿਚ ਜਾਤ ਦੇ ਪ੍ਰਗਟਾਵੇ ਨੂੰ ਦੇਖਦੇ ਹੋਏ ਮਾਮਲੇ ਨੂੰ ਦੇਖਣ ਵਾਲੇ ਅਧਿਕਾਰੀਆਂ ਅਤੇ ਜਾਂਚ ਵਿਚ ਰੁਕਾਵਟ ਆ ਸਕਦੀ ਹੈ। ਪੰਜਾਬ ...

Punjab-Haryana HC orders

ਚੰਡੀਗੜ੍ਹ : ਐਫਆਈਆਰ ਵਿਚ ਜਾਤ ਦੇ ਪ੍ਰਗਟਾਵੇ ਨੂੰ ਦੇਖਦੇ ਹੋਏ ਮਾਮਲੇ ਨੂੰ ਦੇਖਣ ਵਾਲੇ ਅਧਿਕਾਰੀਆਂ ਅਤੇ ਜਾਂਚ ਵਿਚ ਰੁਕਾਵਟ ਆ ਸਕਦੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਦੀ ਪੁਲਿਸ ਨੂੰ ਇਹ ਨਿਰਦੇਸ਼ਤ ਕਰਨ ਦਾ ਆਦੇਸ਼ ਦਿਤਾ ਹੈ ਕਿ ਐਸਸੀ, ਐਸਟੀ ਕਾਨੂੰਨ ਤਹਿਤ ਦਾਇਰ ਲੋਕਾਂ ਤੋਂ ਇਲਾਵਾ ਸ਼ਿਕਾਇਤਕਰਤਾ ਜਾਂ ਦੋਸ਼ੀਆਂ ਦੀ ਜਾਤ ਨੂੰ ਉਜਾਗਰ ਨਾ ਕਰਨ। ਜਸਟਿਸ ਪੀ ਬੀ ਬਾਜੰਥਰੀ ਨੇ ਐਫਆਈਆਰ 'ਤੇ ਗੰਭੀਰ ਦਿਖਾਉਂਦੇ ਹੋਏ ਇਨ੍ਹਾਂ ਆਦੇਸ਼ ਨੂੰ ਜਾਰੀ ਕੀਤਾ, ਜਿਸ ਵਿਚ ਕੈਥਲ ਪੁਲਿਸ ਨੇ ਦੋਸ਼ੀ ਅਤੇ ਸ਼ਿਕਾਇਤਕਰਤਾ ਦੀਆਂ ਜਾਤਾਂ ਦਾ ਪ੍ਰਮੁੱਖ ਤੌਰ 'ਤੇ ਖ਼ੁਲਾਸਾ ਕੀਤਾ ਸੀ।