ਪੀਆਰਟੀਸੀ ਮੁਲਾਜ਼ਮਾਂ ਨੇ ਲੁਧਿਆਣਾ ਚੰਡੀਗੜ੍ਹ ਹਾਈਵੇਅ ਕੀਤਾ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪਣੀਆਂ ਮੰਗਾਂ ਮੰਨਵਾਉਣ ਲਈ ਚੁੱਕਿਆ ਕਦਮ : ਮੁਲਾਜ਼ਮ

PRTC employees block Ludhiana-Chandigarh highway

ਪੀਆਰਟੀਸੀ ਮੁਲਾਜ਼ਮਾਂ ਨੇ ਲੁਧਿਆਣਾ ਚੰਡੀਗੜ੍ਹ ਹਾਈਵੇਅ ਜਾਮ ਕਰ ਦਿਤਾ ਹੈ। ਜਾਣਕਾਰੀ ਅਨੁਸਾਰ ਮੁਲਾਜ਼ਮਾਂ ਨੇ ਇਹ ਕਦਮ ਆਪਣੀਆਂ ਮੰਗਾਂ ਮੰਨਵਾਉਣ ਲਈ ਇਹ ਧਰਨਾ ਲਗਾਇਆ ਹੈ। ਲੁਧਿਆਣਾ ਚੰਡੀਗੜ੍ਹ ਹਾਏਵਅ ’ਤੇ 2 ਤੋਂ 3 ਕਿਲੋਮੀਟਰ ਤਕ ਜਾਮ ਲਗਿਆ ਹੋਇਆ ਹੈ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਮਚਾਰੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਜੋ ਪ੍ਰਾਈਵੇਟ ਬੱਸਾਂ ਕਿਲੋਮੀਟਰ ਦੇ ਹਿਸਾਬ ਨਾਲ ਚਲਾਉਣਾ ਚਾਹੁੰਦੀ ਹੈ ਜਿਸ ਦਾ ਯੂਨੀਅਨ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਧਰਨਾ ਬਿਲਕੁਲ ਸ਼ਾਂਤਮਈ ਚੱਲ ਰਿਹਾ ਸੀ ਪਰ ਕੋਈ ਵੀ ਅਧਿਕਾਰੀ ਜਦੋਂ ਮੌਕੇ ’ਤੇ ਨਹੀਂ ਪਹੁੰਚਿਆ ਤਾਂ ਇਹ ਮੁਲਾਜ਼ਮ ਖਰੜ ਤੋਂ ਸੈਕਟਰ-17 ਚੰਡੀਗੜ੍ਹ ਵਲ ਨੂੰ ਕੂਚ ਕਰਨ ਲੱਗੇ ਤਾਂ ਖਰੜ ਪੁਲਿਸ ਉਨ੍ਹਾਂ ਨੂੰ ਖਦੇੜਦਿਆਂ ਕੁਝ ਮੁਲਾਜ਼ਮਾਂ ਨੂੰ ਆਪਣੇ ਨਾਲ ਲੈ ਗਈ। ਜਿਸ ’ਤੇ ਬਾਕੀ ਮੁਲਾਜ਼ਮਾਂ ਨੇ ਚੰਡੀਗੜ੍ਹ ਖਰੜ ਹਾਈਵੇ ਜਾਮ ਕਰ ਦਿਤਾ। ਹੁਣ ਮੁਲਾਜ਼ਮਾਂ ਦੀ ਪੁਲਿਸ ਨਾਲ ਗੱਲਬਾਤ ਕਰਨ ਤੋਂ ਬਾਅਦ ਮੁਲਾਜ਼ਮਾਂ ਨੇ ਇਹ ਧਰਨਾ ਖਰੜ ਹਾਈਵੇ ਤੋਂ ਚੁੱਕ ਦਿਤਾ ਅਤੇ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਸਾਨੂੰ ਕਿਸੇ ਵੀ ਸਥਾਨ ’ਤੇ ਧਰਨਾ ਲਗਾਣ ਦੀ ਮੰਨਜੂਰੀ ਦਿਤੀ ਜਾਵੇ ਤਾਂ ਜੋ ਟਰੈਫ਼ਿਕ ਵਿਚ ਮੁਸ਼ਕਿਲ ਨਾ ਆਵੇ।