ਅਮਿਤ ਸ਼ਾਹ ਦਾ ਚੰਡੀਗੜ੍ਹ ਦੌਰਾ: ਸ਼ਹਿਰ ’ਚ ਕੁਝ ਸੜਕਾਂ ਰਹਿਣਗੀਆਂ ਬੰਦ, ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਟਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।

Traffic police issued advisory regarding Amit Shah's arrival

 

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਨੂੰ ਲੈ ਕੇ ਸ਼ਹਿਰ ਦੀਆਂ ਕੁਝ ਸੜਕਾਂ ਬੰਦ ਰਹਿਣਗੀਆਂ। ਅਜਿਹੇ ਵਿਚ ਆਮ ਲੋਕਾਂ ਨੂੰ ਬਦਲਵੇਂ ਰਸਤਿਆਂ ਤੋਂ ਲੰਘਣਾ ਪਵੇਗਾ। ਚੰਡੀਗੜ੍ਹ ਟਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।

Amit Shah

ਪੁਲਿਸ ਨੇ ਦੱਸਿਆ ਹੈ ਕਿ ਸੁਖਨਾ ਝੀਲ ਵਿਖੇ ਅਮਿਤ ਸ਼ਾਹ ਦੇ ਆਉਣ 'ਤੇ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਪੁਰਾਣੇ ਬੈਰੀਕੇਡ ਚੌਕ (ਸੈਕਟਰ 1/3/4 ਚੌਕ) ਤੋਂ ਸਰੋਵਰ ਮਾਰਗ ਸੈਕਟਰ 5/6-7/8 ਚੌਕ (ਹੀਰਾ ਸਿੰਘ ਚੌਕ) ਤੱਕ ਨਹੀਂ ਲੰਘ ਸਕਣਗੇ। ਇਸ ਦੇ ਨਾਲ ਹੀ ਸੁਖਨਾ ਝੀਲ ਵਿਖੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਮਹਿਮਾਨ ਪੁਰਾਣੇ ਬੈਰੀਕੇਡ ਚੌਕ (ਸੈਕਟਰ 1/3/4 ਚੌਕ) ਰਾਹੀਂ ਆਉਣਗੇ ਅਤੇ ਵਾਹਨਾਂ ਨੂੰ ਸਹੀ ਜਗ੍ਹਾ 'ਤੇ ਪਾਰਕ ਕਰਨਗੇ।

Traffic

ਇਸ ਦੇ ਨਾਲ ਹੀ ਸੁਖਨਾ ਝੀਲ ਦੇ ਪਿਛਲੇ ਪਾਸੇ ਆਪਣੇ ਵਾਹਨ ਨੂੰ ਢੁਕਵੀਂ ਥਾਂ 'ਤੇ ਪਾਰਕ ਕੀਤਾ ਜਾਵੇ। ਇਸ ਦੇ ਲਈ ਟਰੈਫਿਕ ਪੁਲਿਸ ਵੱਲੋਂ ਨਕਸ਼ਾ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀ.ਵੀ.ਆਈ.ਪੀ ਵਿਜ਼ਿਟ ਕਾਰਨ ਸ਼ਹਿਰ ਦੀਆਂ ਹੋਰ ਸੜਕਾਂ 'ਤੇ ਵੀ ਟਰੈਫਿਕ ਨੂੰ ਡਾਇਵਰਟ ਕੀਤਾ ਜਾ ਸਕਦਾ ਹੈ। ਟਰੈਫਿਕ ਪੁਲਿਸ ਨੇ ਆਮ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।