ਲੁਧਿਆਣਾ ਤੋਂ ਬਰਾਮਦ ਝਾਰਖੰਡ-ਬਿਹਾਰ ਤੋਂ ਤਸਕਰੀ ਕਰਕੇ ਲਿਆਂਦੇ 34 ਬੱਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਝਾਰਖੰਡ ਅਤੇ ਬਿਹਾਰ ਤੋਂ ਕਥਿਤ ਰੂਪ ਨਾਲ ਤਸਕਰੀ ਕਰਕੇ 34 ਬੱਚਿਆਂ ਨੂੰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਲੈ ਜਾਇਆ ਗਿਆ

34 children trafficked to Ludhiana from Jharkhand, Bihar

ਲੁਧਿਆਣਾ, ਝਾਰਖੰਡ ਅਤੇ ਬਿਹਾਰ ਤੋਂ ਕਥਿਤ ਰੂਪ ਨਾਲ ਤਸਕਰੀ ਕਰਕੇ 34 ਬੱਚਿਆਂ ਨੂੰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਲੈ ਜਾਇਆ ਗਿਆ। ਉੱਥੇ ਬੱਚਿਆਂ ਦਾ ਕਥਿਤ ਤੌਰ 'ਤੇ ਧਰਮ ਪਰਿਵਰਤਨ ਕਰਕੇ ਈਸਾਈ ਬਣਾ ਦਿੱਤਾ ਗਿਆ, ਜਿਸ ਵਿਚ ਜ਼ਿਆਦਾਤਰ ਬੱਚੇ ਆਦਿਵਾਸੀ ਹਨ। ਪੱਛਮੀ ਸਿੰਹਭੂਮ ਦੇ ਪੁਲਿਸ ਪ੍ਰਧਾਨ ਕ੍ਰਾਂਤੀ ਕੁਮਾਰ ਨੇ ਦੱਸਿਆ ਕਿ ਕੁਧਿਆਣਾ ਵਿਚ ਮਿਸ਼ਨਰੀ ਵਲੋਂ ਚਲਾਏ ਜਾ ਰਹੇ ਬੱਚਿਆਂ ਦੇ ਸਹਾਰਾ ਘਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਕੁਮਾਰ ਨੇ ਦੱਸਿਆ ਕਿ ਚਾਈਬਾਸਾ ਵਿਚ ਬਾਲ ਕਲਿਆਣ ਕਮੇਟੀ ਦੀ ਮੈਂਬਰ ਜਿਯੋਤਸਨਾ ਤੀਰਕੀ ਵਲੋਂ 24 ਅਗਸਤ ਨੂੰ ਦਰਜ ਸ਼ਿਕਾਇਤ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ। ਉਨ੍ਹਾਂ ਨੇ ਦੱਸਿਆ ਕਿ ਬਿਹਾਰ ਅਤੇ ਝਾਰਖੰਡ ਦੇ ਪੱਛਮੀ ਸਿੰਹਭੂਮ ਜਿਲ੍ਹੇ ਵਿਚ ਚਾਈਬਾਸਾ ਤੋਂ 34 ਬੱਚਿਆਂ ਨੂੰ ਲੁਧਿਆਣਾ ਵਿਚ ਮਿਸ਼ਨਰੀ ਵਲੋਂ ਚਲਾਏ ਜਾ ਰਹੇ ਬੱਚਿਆਂ ਦੇ ਸਹਾਰਾ ਘਰ ਵਿਚ ਗੈਰ ਕਾਨੂੰਨੀ ਰੂਪ ਨਾਲ ਰੱਖਣ ਦਾ ਦਾਅਵਾ ਕਰਨ ਵਾਲੀ ਮੀਡੀਆ ਦੀ ਖਬਰ 'ਤੇ ਇਹ ਸ਼ਿਕਾਇਤ ਆਧਾਰਿਤ ਸੀ।

ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੂੰ ਲੁਧਿਆਣਾ ਭੇਜਿਆ ਗਿਆ ਅਤੇ ਝਾਰਖੰਡ ਪੁਲਿਸ ਨੇ ਪੰਜਾਬ ਪੁਲਿਸ ਦੇ ਨਾਲ ਮਿਲਕੇ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ। ਇਸ ਤੋਂ ਬਾਅਦ ਉਸ ਨੂੰ ਰਾਹਦਾਰੀ ਰਿਮਾਂਡ ਉੱਤੇ ਚਾਈਬਾਸਾ ਲਿਆਇਆ ਜਾਵੇਗਾ। ਕੁਮਾਰ ਨੇ ਦੱਸਿਆ ਕਿ ਪੁਲਿਸ ਟੀਮ ਦੇ ਕਥਿਤ ਮਨੁੱਖ ਤਸਕਰੀ ਦੀ ਘਟਨਾ ਦੇ ਖੁਲਾਸੇ ਲਈ ਲੁਧਿਆਂ ਪੁੱਜਣ ਤੋਂ ਬਾਅਦ ਵਾਪਸ ਸਿੰਹਭੂਮ ਭੇਜੇ ਗਏ 20 ਬੱਚਿਆਂ ਵਿਚੋਂ 12 ਬੱਚਿਆਂ ਨਾਲ ਸੰਪਰਕ ਕੀਤਾ ਗਿਆ। ਪੁਲਿਸ ਬਾਕੀ ਬੱਚਿਆਂ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਿਸ ਪ੍ਰਧਾਨ ਨੇ ਦੱਸਿਆ ਕਿ ਝਾਰਖੰਡ ਅਤੇ ਬਿਹਾਰ ਤੋਂ ਲਿਆਂਦੇ ਗਏ 34 ਬੱਚਿਆਂ ਨੂੰ ਪਹਿਲਾਂ ਲੁਧਿਆਣਾ ਵਿਚ ਗੈਰ ਕਾਨੂੰਨੀ ਸਕੂਲ ਵਿਚ ਭਰਤੀ ਕਰਵਾਇਆ ਗਿਆ ਅਤੇ ਬਾਅਦ ਵਿਚ ਸ਼ਹਿਰ ਦੇ ਇੱਕ ਹੋਰ ਸਕੂਲ ਵਿਚ ਦਾਖਲ ਕਰਵਾਇਆ ਗਿਆ। ਰਾਂਚੀ ਅਤੇ ਖੂੰਟੀ ਤੋਂ ਦੋ - ਦੋ ਬੱਚੇ ਹਲੇ ਨਿਯਮਕ ਸਕੂਲ ਵਿਚ ਪੜਾਈ ਕਰ ਰਹੇ ਹਨ। ਦੱਸ ਦਈਏ ਕਿ ਇਹ ਮਾਮਲਾ ਹਲੇ ਵੀ ਜਾਂਚ ਦੇ ਅਧੀਨ ਹੈ।