ਫੂਡ ਸੇਫਟੀ ਟੀਮਾਂ ਵੱਲੋਂ 2100 ਕਿਲੋ ਬਨਸਪਤੀ ਘਿਓ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਪੂਰਥਲਾ ਫੂਡ ਸੇਫਟੀ ਟੀਮ ਵੱਲੋਂ ਅੱਜ ਵੱਡੇ ਤੜਕੇ 6 ਵਜੇ ਦੇ ਕਰੀਬ ਢਿੱਲਵਾਂ ਟੋਲ ਪਲਾਜਾ 'ਤੇ

2100 kg vanaspati Ghee

ਚੰਡੀਗੜ : ਕਪੂਰਥਲਾ ਫੂਡ ਸੇਫਟੀ ਟੀਮ ਵੱਲੋਂ ਅੱਜ ਵੱਡੇ ਤੜਕੇ 6 ਵਜੇ ਦੇ ਕਰੀਬ ਢਿੱਲਵਾਂ ਟੋਲ ਪਲਾਜਾ 'ਤੇ ਇੱਕ ਵਾਹਨ ਦਾ ਨਿਰੀਖਣ ਕੀਤਾ ਗਿਆ ਜੋ ਬਿਨਾਂ ਕਿਸੇ ਮਾਰਕੇ ਦੇ ਖਾਣ ਵਾਲੇ ਤੇਲ/ਫੈਟ ਜਿਸਦੇ ਬਨਸਪਤੀ ਘਿਓ ਹੋਣ ਦਾ ਦਾਅਵਾ ਹੈ, ਦੇ 40 ਪੀਪੇ (ਹਰੇਕ 15 ਕਿਲੋ) ਲਿਜਾ ਰਿਹਾ ਸੀ । ਅੰਮ੍ਰਿਤਸਰ ਲਈ ਰਵਾਨਾ ਮਹਿੰਦਰਾ ਬਲੈਰੋ ਮੈਕਸੀ ਟਰੱਕ ਇਹ ਸ਼ੱਕੀ ਸਮਾਨ ਲੁਧਿਆਣਾ ਤੋਂ ਲਿਆ ਰਿਹਾ ਸੀ।

ਇਹਨਾਂ ਉਤਪਾਦਾਂ ਸਬੰਧੀ ਖਾਸ ਜਾਣਕਾਰੀ ਜਿਵੇਂ ਨਾਂ/ ਇਸੇ ਵਿਚਲੇ ਉਤਪਾਦ ਦੀ ਕਿਸਮ, ਉਤਪਾਦਕ ਦਾ ਨਾਂ ਅਤੇ ਪੂਰਾ ਪਤਾ, ਉਤਪਾਦਨ ਦੀ ਮਿਤੀ/ ਵਰਤੋਂ ਦੀ ਅੰਤਿਮ ਤਾਰੀਖ/ਮਿਆਦ ਪੁੱਗਣ ਦੀ ਮਿਤੀ, ਲੌਟ/ਕੋਡ/ਬੈਚ ਪਹਿਚਾਣ, ਸਹੀ ਮਾਤਰਾ, ਪੌਸ਼ਟਿਕਤਾ ਬਾਰੇ ਜਾਣਕਾਰੀ ਆਦਿ ਮੌਜੂਦ ਨਹੀਂ ਸੀ। ਇੱਥੇ ਇਹ ਦੱਸਣਯੋਗ ਹੈ ਕਿ ਫੂਡ ਸੇਫਟੀ ਅਤੇ ਸਟੈਂਡਰਡਜ਼ (ਪੈਕੇਜਿੰਗ ਅਤੇ ਲੇਬਲਿੰਗ) ਰੈਗੂਲੇਸ਼ਨ, 2011 ਤਹਿਤ ਸਾਰੀਆਂ ਸੀਲ ਬੰਦ ਖਾਣ ਵਾਲੀਆਂ ਚੀਜਾਂ 'ਤੇ ਉਪਰੋਕਤ ਜਾਣਕਾਰੀ ਮੌਜੂਦ ਹੋਣੀ ਜ਼ਰੂਰੀ ਹੈ।