ਸੁਖਬੀਰ ਬਾਦਲ ਨੇ ਮੇਰੇ ਫ਼ਾਰਮ 'ਤੇ ਰੀਪੋਰਟ ਬਣਾਉਣ 'ਤੇ ਝੂਠ ਬੋਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਕੱਲ੍ਹ ਅਕਾਲੀ ਨੇਤਾ ਸੁਖਬੀਰ ਬਾਦਲ ਵਲੋਂ ਦਿਤੇ ਬਿਆਨ ਕਿ ਜੱਜ ਸਾਹਿਬ ਨੇ ਕਮਿਸ਼ਨ ਦੀ ਰੀਪੋਰਟ 'ਮੇਰੇ ਫ਼ਾਰਮ 'ਤੇ ਮੇਰੀ ਸਲਾਹ 'ਤੇ ਤਿਆਰ ਕੀਤੀ'...........

Talking to the media, Capt Chanan Singh Sidhu

ਚੰਡੀਗੜ੍ਹ : ਬੀਤੇ ਕੱਲ੍ਹ ਅਕਾਲੀ ਨੇਤਾ ਸੁਖਬੀਰ ਬਾਦਲ ਵਲੋਂ ਦਿਤੇ ਬਿਆਨ ਕਿ ਜੱਜ ਸਾਹਿਬ ਨੇ ਕਮਿਸ਼ਨ ਦੀ ਰੀਪੋਰਟ 'ਮੇਰੇ ਫ਼ਾਰਮ 'ਤੇ ਮੇਰੀ ਸਲਾਹ 'ਤੇ ਤਿਆਰ ਕੀਤੀ' ਸਬੰਧੀ ਭੜਕੇ ਯੂਨਾਈਟਿਡ ਸਿੱਖ ਮੂਵਮੈਂਟ ਦੇ ਸਕੱਤਰ ਜਨਰਲ ਚੰਨਣ ਸਿੰਘ ਸਿੱਧੂ ਸੇਵਾ ਮੁਕਤ ਕੈਪਟਨ ਨੇ ਅੱਜ ਮੀਡੀਆ ਨੂੰ ਦਸਿਆ ਕਿ ਸੁਖਬੀਰ ਬਾਦਲ ਨੇ ਕੋਰਾ ਝੂਠ ਬੋਲਿਆ, ਲੋਕਾਂ ਤੇ ਵਿਧਾਨ ਸਭਾ ਨੂੰ ਗੁੰਮਰਾਹ ਕੀਤਾ ਅਤੇ ਬੇਅਦਬੀ ਦੇ ਮਾਮਲੇ 'ਤੇ ਹੇਠਲੇ ਦਰਜੇ ਦੀ ਭੂਮਿਕਾ ਨਿਭਾਈ ਹੈ।

ਇਸ ਬਾਰੇ ਕੈਪਟਨ ਚੰਨਣ ਸਿੰਘ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਜਸਟਿਸ ਰਣਜੀਤ ਸਿੰਘ ਨੂੰ ਮੈਂ ਕਦੇ ਮਿਲਿਆ, ਨਾ ਹੀ ਸੁਖਪਾਲ ਖਹਿਰਾ ਨਾਲ ਮੁਲਕਾਤ ਹੋਈ ਅਤੇ ਮੇਰੇ ਫ਼ਾਰਮ ਦੀ ਬਾਹਰੋਂ ਫ਼ੋਟੋ ਲੈ ਕੇ, ਇਹ ਸਾਰਾ ਪੜਪੰਚ ਤੇ ਡਰਾਮਾ, ਸੁਖਬੀਰ ਬਾਦਲ ਨੇ ਰਚਿਆ। ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਬਾਰੇ ਚੰਨਣ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਇਕੱਠੇ ਫ਼ੌਜ 'ਚ ਕੈਪਟਨ ਰਹੇ ਹਾਂ ਪਰ ਐਤਕੀ ਮੁੱਖ ਮੰਤਰੀ ਬਣਨ ਉਪਰੰਤ ਪਿਛਲੇ ਡੇਢ ਸਾਲ ਤੋਂ ਕੋਈ ਮੁਲਾਕਾਤ ਨਹੀਂ ਹੋਈ, ਨਾ ਹੀ ਮੈਂ ਕਦੇ ਸਿਵਲ ਸਕੱਤਰੇਤ ਜਾਂ ਉਨ੍ਹਾਂ ਦੀ ਰਿਹਾਇਸ਼ 'ਤੇ ਗਿਆ ਹਾਂ।

ਰਾਹੁਲ ਗਾਂਧੀ ਵਲੋਂ ਨਵੰਬਰ '84 ਦੇ ਸਿੱਖ ਕਤਲੇਆਮ ਬਾਰੇ ਦਿਤੇ ਲੰਡਨ 'ਚ ਬਿਆਨ ਸਬੰਧੀ ਕੈਪਟਨ ਸਿੱਧੂ ਨੇ ਸਪੱਸ਼ਟ ਕੀਤਾ ਕਿ ਰਾਹੁਲ ਗਾਂਧੀ ਅਜੇ ਬੱਚਾ ਹੈ, ਨਾ ਸਮਝ ਹੈ, ਸਿਆਸਤ 'ਚ ਕੱਚਾ ਹੈ। ਉਸ ਨੂੰ ਕਾਂਗਰਸ ਦੀ ਸ਼ਮੂਲੀਅਤ ਸਬੰਧੀ ਵਿਦੇਸ਼ 'ਚ ਜਾ ਕੇ ਬਿਆਨ ਨਹੀਂ ਦੇਣ ਚਾਹੀਦਾ ਸੀ। ਸਿੱਧੂ ਨੇ ਕਿਹਾ ਕਾਂਗਰਸ ਪਾਰਟੀ ਅਤੇ ਇਸ ਦੇ ਨੇਤਾਵਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਚੰਨਣ ਸਿੰਘ ਸਿੱਧੂ ਨੇ ਇਹੀ ਵੀ ਕਿਹਾਕਿ ਜੇ ਮੁੱਖਵ ਮੰਤਰੀ ਨੇ ਆਉਂਦੇ ਕੁੱਝ ਮਹੀਨਿਆਂ 'ਚ ਬਾਦਲਾਂ ਵਿਰੁਧ ਕੋਈ ਕਾਰਵਾਈ ਨਾ ਕੀਤੀ ਤਾਂ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੋਸਣ ਲੱਗ ਜਾਣਗੇ।

Related Stories