ਪਰਾਲੀ ਸਬੰਧਤ ਕਿਸਾਨ ਨੇ ਤਿਆਰ ਕੀਤੀ ਨਵੀਂ ਤਕਨੀਕ
ਪਰਾਲੀ ਪ੍ਰਬੰਧਨ ਵਿਚ ਕਿਸਾਨ ਆਮ ਤੌਰ ‘ਤੇ ਸ਼ਿਕਾਇਤ ਕਰਦੇ ਹਨ ਕਿ ਇਹ ਕਾਫ਼ੀ ਮਹਿੰਗਾ ਕੰਮ ਹੈ ਪਰ ਫਿਰੋਜ਼ਪੁਰ ਦੇ ਇਕ ਕਿਸਾਨ ਨੇ ਇਸ ਦੇ ਲਈ ਸਸਤਾ ਅਤੇ ਕਾਰਗਰ ਤਰੀਕਾ...
ਫਿਰੋਜ਼ਪੁਰ (ਭਾਸ਼ਾ) : ਪਰਾਲੀ ਪ੍ਰਬੰਧਨ ਵਿਚ ਕਿਸਾਨ ਆਮ ਤੌਰ ‘ਤੇ ਸ਼ਿਕਾਇਤ ਕਰਦੇ ਹਨ ਕਿ ਇਹ ਕਾਫ਼ੀ ਮਹਿੰਗਾ ਕੰਮ ਹੈ ਪਰ ਫਿਰੋਜ਼ਪੁਰ ਦੇ ਇਕ ਕਿਸਾਨ ਨੇ ਇਸ ਦੇ ਲਈ ਸਸਤਾ ਅਤੇ ਕਾਰਗਰ ਤਰੀਕਾ ਇਜ਼ਾਦ ਕੀਤਾ ਹੈ। ਇਸ ਵਿਚ ਸਮਾਂ ਵੀ ਸਿਰਫ ਨੌਂ ਦਿਨ ਦਾ ਲੱਗਦਾ ਹੈ। ਖੇਤ ਵਿਚ ਪਾਣੀ ਲਾ ਕੇ ਝੋਨੇ ਦੀ ਪਰਾਲੀ ਨੂੰ ਸੌਖੇ ਤਰੀਕੇ ਨਾਲ ਗਲਾਇਆ ਜਾ ਸਕਦਾ ਹੈ। ਮੁਦਕੀ ਦੇ ਪ੍ਰਗਤੀਸ਼ੀਲ ਕਿਸਾਨ ਅਵਤਾਰ ਸਿੰਘ ਨੇ ਇਸ ਸੀਜ਼ਨ ਵਿਚ ਅਪਣੇ ਫ਼ਾਰਮ ‘ਤੇ 55 ਏਕੜ ਵਿਚ ਝੋਨੇ ਦੀ ਪਰਾਲੀ ਅਤੇ ਹੋਰ ਅਵਸ਼ੇਸ਼ਾਂ ਨੂੰ ਸਿਰਫ ਨੌਂ ਦਿਨਾਂ ਵਿਚ ਨਸ਼ਟ ਚੁੱਕੇ ਹਨ।
ਹੁਣ ਖੇਤ ਕਣਕ ਦੀ ਬਿਜਾਈ ਕਰਨ ਲਈ ਤਿਆਰ ਹੈ। ਮੀਡੀਆ ਵਲੋਂ ਉਨ੍ਹਾਂ ਨੂੰ ਇਸ ਤਕਨੀਕ ਦੇ ਬਾਰੇ ਪੁੱਛਿਆ ਤਾਂ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਵਾਉਣਾ ਜ਼ਰੂਰੀ ਹੈ। ਇਸ ਨਾਲ ਪਰਾਲੀ ਛੋਟੇ ਟੁਕੜਿਆਂ ਵਿਚ ਕਟ ਜਾਂਦੀ ਹੈ। ਕਟਾਈ ਤੋਂ ਬਾਅਦ ਖੇਤ ਵਿਚ ਸਿੰਚਾਈ ਕਰ ਦਿਓ ਅਤੇ ਨਾਲ ਹੀ ਟਰੈਕਟਰ ਨਾਲ ਰੋਟਾਵੇਟਰ ਚਲਾ ਦਿਓ। ਰੋਟਾਵੇਟਰ ਦੇ ਬਲੇਡ ਮਿੱਟੀ ਦੀ ਖ਼ੁਦਾਈ ਕਰ ਕੇ ਪਰਾਲੀ ਨੂੰ ਚੰਗੀ ਤਰ੍ਹਾਂ ਨਾਲ ਖੇਤ ਦੀ ਮਿੱਟੀ ਵਿਚ ਮਿਲਾ ਦਿੰਦੇ ਹਨ।
ਇਸ ਨਾਲ ਪਰਾਲੀ ਪੂਰੀ ਤਰ੍ਹਾਂ ਨਾਲ ਨਮੀ ਫੜ ਲੈਂਦੀ ਹੈ। ਮਿੱਟੀ ਅਤੇ ਪਾਣੀ ਦੀ ਵਜ੍ਹਾ ਨਾਲ ਗਲਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਅਗਲੇ ਦਿਨ ਫਿਰ ਖੇਤ ਵਿਚ ਰੋਟਾਵੇਟਰ ਚਲਾ ਦੇਣ ਨਾਲ ਪਰਾਲੀ ਟੁੱਟ ਕੇ ਮਿੱਟੀ ਵਿਚ ਮਿਲ ਜਾਂਦੀ ਹੈ। ਕਰੀਬ 10 ਤੋਂ 15 ਦਿਨ ਵਿਚ ਖੇਤ ਕਣਕ ਦੀ ਬਿਜਾਈ ਕਰਨ ਲਾਇਕ ਹੋ ਜਾਂਦਾ ਹੈ। ਅਵਤਾਰ ਸਿੰਘ ਦੇ ਮੁਤਾਬਕ ਉਨ੍ਹਾਂ ਨੇ 55 ਏਕੜ ਝੋਨੇ ਦੀ ਕਟਾਈ ਕਰਨ ਤੋਂ ਬਾਅਦ 18 ਅਕਤੂਬਰ ਨੂੰ ਪਾਣੀ ਲਾ ਕੇ ਰੋਟਾਵੇਟਰ ਚਲਾਇਆ ਸੀ।
ਹੁਣ ਖੇਤ ਵਿਚ ਦੱਬੀ ਪਰਾਲੀ ਪੂਰੀ ਤਰ੍ਹਾਂ ਗਲ ਚੁੱਕੀ ਹੈ। ਅੰਡਰ ਗਰੈਜੁਏਟ ਅਵਤਾਰ ਸਿੰਘ ਖੇਤੀ ਵਿਚ ਨਵੀਨਤਾ ਲਿਆਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਖੇਤ ਵਿਚ ਝੋਨੇ ਦੀ ਜ਼ਿਆਦਾ ਉਤਪਾਦਕਤਾ ਹੋਣ ‘ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੀ ਹੈ। ਸਾਲ 1985 ਵਿਚ ਉਨ੍ਹਾਂ ਦੇ ਖੇਤ ਵਿਚ ਪ੍ਰਤੀ ਏਕੜ ਦੀ ਉਤਪਾਦਕਤਾ 37 ਕੁਇੰਟਲ ਤੋਂ ਜ਼ਿਆਦਾ ਰਹੀ ਸੀ। ਇਸ ਤੋਂ ਇਲਾਵਾ ਐਗਰੋ ਫਾਰੈਸਟਰੋ ਵਿਚ 80 ਏਕੜ ਵਿਚ ਸਫ਼ੈਦਾ ਵੀ ਉੱਗਾ ਚੁੱਕੇ ਹਨ।