ਦੁੱਧ ਨਹੀਂ ਪਾਣੀ ਪੀ ਰਹੇ ਹਨ ਲੋਕ, ਸਿਹਤ ਵਿਭਾਗ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਵਿਚ ਵਿਕ ਰਹੇ ਦੁੱਧ ਵਿਚ ਹੁਣ ਪੌਸ਼ਟਿਕਤਾ ਦੀ ਜਗ੍ਹਾ ‘ਤੇ ਪਾਣੀ ਦੀ ਮਾਤਰਾ ਜ਼ਿਆਦਾ ਵੇਖਣ ਵਿਚ ਆਈ ਹੈ। ਇਹ ਖ਼ੁਲਾਸਾ ਸਿਹਤ ਵਿਭਾਗ...

Health Department report of Milk

ਚੰਡੀਗੜ੍ਹ (ਸਸਸ) : ਸ਼ਹਿਰ ਵਿਚ ਵਿਕ ਰਹੇ ਦੁੱਧ ਵਿਚ ਹੁਣ ਪੌਸ਼ਟਿਕਤਾ ਦੀ ਜਗ੍ਹਾ ‘ਤੇ ਪਾਣੀ ਦੀ ਮਾਤਰਾ ਜ਼ਿਆਦਾ ਵੇਖਣ ਵਿਚ ਆਈ ਹੈ। ਇਹ ਖ਼ੁਲਾਸਾ ਸਿਹਤ ਵਿਭਾਗ ਟੀਮ ਦੀ ਜਾਂਚ ਤੋਂ ਬਾਅਦ ਹੋਇਆ ਹੈ। ਵਿਭਾਗ ਵਲੋਂ 2016 ਤੋਂ ਹੁਣ ਤੱਕ ਤਿੰਨ ਕੈਟਾਗਰੀ ਵਿਚ ਦੁੱਧ ਦੇ ਟੈਸਟ ਕੀਤੇ ਗਏ ਹੈ। ਜਿਸ ਵਿਚ ਕੈਮੀਕਲ, ਯੂਰੀਆ, ਡਿਟਰਜੈਂਟ ਦੇ ਤੱਤ ਨਹੀਂ ਹਨ ਪਰ ਪਾਣੀ ਭਰਪੂਰ ਮਾਤਰਾ ਵਿਚ ਹੈ। ਇਸ ਵਿਚ ਵਿਭਾਗ ਨੇ ਰੈਗੁਲੇਟਰੀ ਐਂਡ (ਅਪਣੇ ਆਪ ਜਾ ਕੇ ਡੇਅਰੀ ਨੂੰ ਚੈੱਕ ਕਰਨਾ), ਮੋਬਾਇਲ ਫੂਡ ਟੈਸਟਿੰਗ ਲੈਬ ਅਤੇ ਭਾਰਤ ਸਰਕਾਰ ਦੀ ਵਿਮਤਾ ਸ਼ਾਖਾ ਵਲੋਂ ਦੁੱਧ ਨੂੰ ਚੈੱਕ ਕਰਵਾਇਆ ਹੈ।

ਅਜਿਹਾ ਕਰਨ ਵਾਲਿਆਂ ਨੂੰ ਨੋਟਿਸ ਦੇਣ ਤੋਂ ਇਲਾਵਾ ਚਲਾਨ ਵੀ ਕੱਟੇ ਗਏ ਹਨ ਅਤੇ ਕੁੱਝ ਮਾਮਲਿਆਂ ਨੂੰ ਕੋਰਟ ਵਿਚ ਵੀ ਦਰਜ ਕੀਤਾ ਗਿਆ ਹੈ ਤਾਂ ਜੋ ਕਾਨੂੰਨੀ ਕਾਰਵਾਈ ਹੋ ਸਕੇ। ਸਿਹਤ ਵਿਭਾਗ ਵਲੋਂ ਮੋਬਾਇਲ ਫ਼ੂਡ ਟੈਸਟਿੰਗ ਲੈਬ ਬਣਾਈ ਗਈ ਹੈ। ਜੋ ਕਿ ਇਕ ਐਂਬੁਲੈਂਸ ਦੇ ਸਮਾਨ ਹੈ। ਇਹ ਐਂਬੁਲੈਂਸ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਜਾ ਕੇ ਖੜੀ ਹੁੰਦੀ ਹੈ ਜਿਥੇ 20 ਰੁਪਏ ਦੀ ਕੀਮਤ ਭੁਗਤਾਨ ਕਰਕੇ ਕਿਸੇ ਵੀ ਖ਼ਾਦ ਪਦਾਰਥ ਨੂੰ ਚੈੱਕ ਕਰਵਾਇਆ ਜਾ ਸਕਦਾ ਹੈ।

Related Stories