ਪੰਜਾਬ ਲਈ 2019 : ਕਰਤਾਰਪੁਰ ਲਾਂਘੇ ਨੇ ਵੰਡ ਦੇ ਸਮੇਂ ਦੀ ਖਾਈ ਭਰਨ ਦੀ ਕੋਸ਼ਿਸ਼ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਧਾਰਮਕ ਰੁਚੀ ਵਾਲੇ ਲੋਕਾਂ ਲਈ ਸਾਲ 2019 ਯਾਦਗਾਰੀ ਰਿਹਾ

File Photo

ਚੰਡੀਗੜ੍ਹ : ਸਿੱਖਾਂ ਨੇ ਜਿਥੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਇਆ ਉਥੇ ਹੀ ਪਾਕਿਸਤਾਨ ਨੇ ਕਰਤਾਰਪੁਰ ਸਥਿਤ ਗੁਰਦਵਾਰਾ ਦਰਬਾਰ ਸਾਹਿਬ ਤਕ ਸਿੱਖ ਸੰਗਤਾਂ ਦੀ ਪਹੁੰਚ ਕਰਵਾਈ। ਇਹ ਉਹ ਸਥਾਨ ਹੈ ਜਿਥੇ ਸਿੱਖ ਧਰਮ ਦੇ ਬਾਨੀ ਨੇ ਅਪਣੇ ਆਖ਼ਰੀ ਸਾਲ ਬਿਤਾਏ। ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਆਉਣ ਵਾਲੀਆਂ ਸੰਗਤਾਂ ਅਕਸਰ ਉਥੇ ਲੱਗੀ ਦੂਰਬੀਨ ਰਾਹੀਂ ਪਾਕਿਸਤਾਨ ਵਿਚ ਸਥਿਤ ਕਰਤਾਰਪੁਰ ਸਾਹਿਬ ਗੁਰੂਘਰ ਦੇ ਇਥੋਂ ਹੀ ਦਰਸ਼ਨ ਕਰਦੇ ਸਨ ਜਦੋਂ ਕਿ ਉਹ ਗੁਰਦਵਾਰਾ ਸਾਹਿਬ ਦੀ ਸਰਹੱਦ ਤੋਂ ਮਹਿਜ਼ ਕੁੱਝ ਕਿਲੋਮੀਟਰ ਦੂਰੀ 'ਤੇ ਹੈ।

ਨੌ ਨਵੰਬਰ ਤੋਂ ਸ਼ੁਰੂ ਹੁਣ ਇਹ ਨਵਾਂ ਸੰਪਰਕ ਮਾਰਗ (ਲਾਂਘਾ) ਸੰਗਤਾਂ ਨੂੰ ਪਾਕਿਸਤਾਨ ਸਥਿਤ ਗੁਰਦਵਾਰੇ ਤਕ ਬਿਨਾਂ ਵੀਜ਼ਾ ਦੇ ਜਾਣ ਦੀ ਆਗਿਆ ਦਿੰਦਾ ਹੈ। ਪੰਜਾਬ ਵਿਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਲੈ ਕੇ ਬਹੁਤ ਸਾਰੇ ਨਾਟਕ ਹੋਏ। ਪਾਕਿਸਤਾਨੀ ਸਰਹੱਦ ਵਿਚ ਦਾਖ਼ਲ ਹੋ ਕੇ ਬਾਲਾਕੋਟ 'ਤੇ ਕੀਤੇ ਗਏ ਹਵਾਈ ਹਮਲੇ ਕਾਰਨ ਦੋਹਾਂ ਦੇਸ਼ਾਂ ਵਿਚ ਤਣਾਅ ਵਧਣ ਵਿਚਾਲੇ ਭਾਰਤ ਅਤੇ ਪਾਕਿਸਤਾਨ ਕਰਤਾਰਪੁਰ ਸਮਝੌਤੇ ਸਬੰਧੀ ਟਾਲਮਟੋਲ ਕਰਨ ਲੱਗੇ।

ਪਾਕਿਸਤਾਨ ਹਰ ਤੀਰਥ ਯਾਤਰੀ ਤੋਂ 20 ਡਾਲਰ ਵਸੂਲਣ 'ਤੇ ਕਾਫ਼ੀ ਸਮੇਂ ਤਕ ਅੜਿਆ ਰਿਹਾ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੇ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਦੇ ਸਾਰੇ ਸਮਾਗਮਾਂ ਨੂੰ ਲੈ ਕੇ ਕਿਸੀ ਸਮਝੌਤੇ ਤਕ ਪਹੁੰਚਣ ਲਈ ਕਈ ਬੈਠਕਾਂ ਕੀਤੀਆਂ ਪਰ ਸੱਭ ਅਸਫ਼ਲ ਰਿਹਾ। ਅੰਤ ਵਿਚ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਕਸਬੇ ਵਿਚ ਨਿਰਧਾਰਤ ਸਮਾਗਮ ਸਥਾਨ ਦੇ ਅੰਦਰ ਦੋ ਅਲੱਗ-ਅਲੱਗ ਸਟੇਜ ਲਗਾਏ ਗਏ।

ਸੱਤਾਧਾਰੀ ਕਾਂਗਰਸ ਨੇ ਮਈ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀ 13 ਸੰਸਦੀ ਸੀਟਾਂ ਵਿਚੋਂ ਅੱਠ 'ਤੇ ਜਿੱਤ ਹਾਸਲ ਕਰ ਕੇ ਭਾਜਪਾ, ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ ਪਿੱਛੇ ਛਡਿਆ। ਪਾਰਟੀ ਦੀ ਜਿੱਤ ਦਾ ਸਿਲਸਿਲਾ ਵਿਧਾਨ ਸਭਾ ਦੀਆਂ ਚਾਰ ਸੀਟਾਂ 'ਤੇ ਹੋਈਆਂ ਉਪ-ਚੋਣਾਂ ਵਿਚ ਵੀ ਜਾਰੀ ਰਿਹਾ ਜਿਸ ਵਿਚ ਉਸ ਦੇ ਸਾਥੀ ਨਵਜੋਤ ਸਿੰਘ ਸਿੱਧੂ ਨਾਲ ਕੈਪਟਨ ਦੀ ਤਕਰਾਰ ਵੀ ਜਨਤਕ ਮੰਚ 'ਤੇ ਸਾਹਮਣੇ ਆਈ। ਦੋਹਾਂ ਵਿਚਾਲੇ ਨੁਕਤਾਚੀਨੀ ਦਾ ਲੰਬਾ ਸਿਲਸਿਲਾ ਚਲਿਆ

ਅਤੇ ਫਿਰ ਜੂਨ ਵਿਚ ਕੈਬਨਿਟ ਵਿਚ ਫੇਰਬਦਲ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਅਹੁਦਾ ਘੱਟ ਕਰ ਦਿਤਾ ਗਿਆ ਜਿਸ ਤੋਂ ਬਾਅਦ ਸਿੱਧੂ ਨੇ ਸੂਬਾ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿਤਾ। ਇਥੇ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਇਕ ਮਾਤਰ ਚੁਨੌਤੀ ਨਹੀਂ ਸਨ। ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਵਿਚ ਸੂਬੇ ਦੇ ਮੰਤਰੀਆਂ ਵਿਚ ਅਪਣੀ ਥਾਂ ਬਣਾਉਣ ਦੀ ਹੋੜ ਲੱਗ ਗਈ ਸੀ।