ਫ਼ਤਿਹਗੜ੍ਹ ਸਾਹਿਬ ਤੋਂ 25 ਕਿੱਲੋ ਸੋਨੇ ਸਣੇ 2 ਵਿਅਕਤੀ ਗ੍ਰਿਫ਼ਤਾਰ
ਬਰਾਮਦ ਹੋਏ ਸੋਨੇ ਦੀ ਖੇਪ ਦੀ ਕੀਮਤ ਅੱਠ ਕਰੋੜ ਰੁਪਏ ਤੋਂ ਵੀ ਵੱਧ
Fatehgarh Sahib Police recovered 25 KG Pure Gold during the checking
ਫ਼ਤਹਿਗੜ੍ਹ ਸਾਹਿਬ: ਚੋਣ ਜ਼ਾਬਤਾ ਦੌਰਾਨ ਸਰਹਿੰਦ ਥਾਣੇ ਦੇ ਉੱਡਣ ਦਸਤੇ ਵਲੋਂ ਬਾਹਰੀ ਸੂਬੇ ਤੋਂ ਆ ਰਹੀ ਕੈਸ਼ ਵੈਨ ਵਿਚੋਂ 25 ਕਿੱਲੋ ਸੋਨਾ ਬਰਾਮਦ ਕੀਤਾ ਗਿਆ ਹੈ। ਬਰਾਮਦ ਹੋਏ ਸੋਨੇ ਦੀ ਖੇਪ ਦੀ ਕੀਮਤ ਅੱਠ ਕਰੋੜ ਰੁਪਏ ਤੋਂ ਵੀ ਵੱਧ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਨੇ ਜਦੋਂ ਉਕਤ ਵੈਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਸ ਵਿਚੋਂ ਵੱਡੀ ਮਾਤਰਾ ਵਿਚ ਸੋਨਾ ਮਿਲਿਆ। ਵੈਨ ਸਵਾਰ ਦੋ ਵਿਅਕਤੀ ਇਸ ਸੋਨੇ ਬਾਰੇ ਕੋਈ ਵੀ ਠੋਸ ਦਸਤਾਵੇਜ਼ ਨਹੀਂ ਵਿਖਾ ਸਕੇ।
ਪੁਲਿਸ ਮੁਤਾਬਕ ਇਸ ਸੋਨੇ ਦਾ ਵਜ਼ਨ 25 ਕਿੱਲੋ ਨਿਕਲਿਆ ਹੈ। ਪੁਲਿਸ ਨੇ ਮਾਮਲੇ ਦੀ ਸੂਚਨਾ ਆਮਦਨ ਕਰ ਵਿਭਾਗ, ਪਟਿਆਲਾ ਦੇ ਅਧਿਕਾਰੀਆਂ ਨੂੰ ਵੀ ਦੇ ਦਿਤੀ ਹੈ। ਫ਼ਤਿਹਗੜ੍ਹ ਸਾਹਿਬ ਦੀ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਅਤੇ ਡਿਪਟੀ ਕਮਿਸ਼ਨ ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।