ਪੰਜਾਬ ਦੀ ਰਾਜਨੀਤੀ ’ਚ ਸਭ ਕੁਝ ਠੀਕ ਨਹੀਂ, ਸਿੱਧੂ ਨੇ ਦਿੱਤੇ ਸੰਕੇਤ
ਨਵਜੋਤ ਸਿੰਘ ਸਿੱਧੂ ਨੇ ਇਕ ਟਵੀਟ ਕਰਕੇ ਪੰਜਾਬ ਦੀ ਰਾਜਨੀਤੀ ਵਿਚ ਸਭ ਕੁਝ ਠੀਕ ਨਾ ਹੋਣ...
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਇਕ ਟਵੀਟ ਕਰਕੇ ਪੰਜਾਬ ਦੀ ਰਾਜਨੀਤੀ ਵਿਚ ਸਭ ਕੁਝ ਠੀਕ ਨਾ ਹੋਣ ਦੇ ਸੰਕੇਤ ਦਿੱਤੇ ਹਨ। ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਵਿਚ ਅਪਣੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਇਹ ਕਿਆਸ ਲਗਾਏ ਗਏ ਕਿ ਦੋਨਾਂ ਦੇ ਰਿਸ਼ਤਿਆਂ ਵਿਚ ਸੁਧਾਰ ਹੋਇਆ ਹੈ ਪਰ ਸਿੱਧੂ ਨੇ ਸੋਸ਼ਲ ਮੀਡੀਆ ਉਤੇ ਕੁਝ ਟਵੀਟ ਕਰਕੇ ਇਹ ਇਸ਼ਾਰਾ ਕਰ ਦਿੱਤਾ ਕਿ ਪੰਜਾਬ ਵਿਚ ਸਭ ਕੁਝ ਠੀਕ ਨਹੀਂ ਹੈ।
ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਕਿ ‘ਅਰਜੁਨ, ਭੀਮ, ਯੁਧਿਸ਼ਟਰ, ਸਾਰੇ ਸਮਾ ਗਏ ਇਤਿਹਾਸ ਸ਼ਕੂਨੀ ਦੇ ਪਾਸੇ ਹੁਣ ਵੀ ਹਨ। ਸਿਆਸੀ ਲੋਕਾਂ ਦੇ ਨਾਲ!! ਦਾਅ ਖੇਡਿਆ ਹੈ ਪੰਜਾਬ ਵਿਚ....!! ਬੁੱਧਵਾਰ ਨੂੰ ਉਨ੍ਹਾਂ ਨੇ ਫਿਰ ਟਵੀਟ ਕੀਤਾ ‘ਇਕ ਸਮਾਂ ਸੀ ਜਦੋਂ ਮੰਤਰ ਕੰਮ ਕਰਦੇ ਸੀ, ਉਸਤੋਂ ਬਾਅਦ ਇਕ ਸਮਾਂ ਆਇਆ ਜਿਸ ਵਿਚ ਤੰਤਰ ਕੰਮ ਕਰਦੇ ਸੀ, ਫਿਰ ਸਮਾਂ ਆਇਆ ਜਿਸ ਵਿਚ ਯੰਤਰ ਕੰਮ ਕਰਦੇ ਸੀ, ਅੱਜ ਦੇ ਸਮੇਂ ਵਿਚ ਛੜਯੰਤਰ ਕੰਮ ਕਰਦੇ ਹਨ।।’
ਕਾਂਗਰਸ ਲਗਾਤਾਰ ਸਿੱਧੂ ਨਾਲ ਗੱਲਬਾਤ ਕਰ ਰਹੀ ਹੈ ਅਤੇ ਯਤਨ ਵਿਚ ਹੈ ਕਿ ਸਿੱਧੂ ਨੂੰ ਨਾਲ ਲਿਆਂਦਾ ਜਾਵੇ। ਸਿੱਧ ਦੇ ਆਉਣ ਨਾਲ ਪੰਜਾਬ ਵਿਚ ਕਾਂਗਰਸ ਹੋਰ ਮਜਬੂਤ ਹੋਵੇਗੀ, ਉਨ੍ਹਾਂ ਨੂੰ ਇਕ ਮਜਬੂਤ ਪ੍ਰਚਾਰਕ ਦੇ ਰੂਪ ਵਿਚ ਵੀ ਦੇਖਿਆ ਜਾਂਦਾ ਹੈ। ਰਾਜ ਸਰਕਾਰ ਦਾ ਧਿਆਨ ਰੱਖਦੇ ਹੋਏ ਕਾਂਗਰਸ ਉਨ੍ਹਾਂ ਨੂੰ ਕੋਈ ਵੱਡਾ ਅਹੁਦਾ ਦੇ ਸਕਦੀ ਹੈ। ਕਾਂਗਰਸ ਦੀ ਕੋਸ਼ਿਸ਼ ਹੈ ਕਿ ਦੋਨਾਂ ਦੇ ਵਿਚਾਲੇ ਨਾਰਾਜਗੀ ਦੂਰ ਕੀਤੀ ਜਾਵੇ। ਸਿੱਧੂ ਦੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਤੋਂ ਪਿੱਛੇ ਰਿਸ਼ਤੇ ਹਨ।