ਭਲਕੇ ਤੋਂ ਸੂਬੇ ਦੇ ਸਕੂਲਾਂ ਵਿਚ ਯੂਕੇਜੀ ਦੇ ਵਿਦਿਆਰਥੀਆਂ ਨੂੰ ਵੀ ਮਿਲੇਗਾ ਮਿਡ-ਡੇ-ਮੀਲ; ਐਲਕੇਜੀ ਨੂੰ ਨਹੀਂ ਕੀਤਾ ਸ਼ਾਮਲ
1 ਸਤੰਬਰ, 2023 ਤੋਂ ਸੂਬੇ ਦੇ 2 ਲੱਖ ਹੋਰ ਬੱਚਿਆਂ ਨੂੰ ਸਕੂਲ ਵਿਚ ਦੁਪਹਿਰ ਦਾ ਖਾਣਾ ਮਿਲੇਗਾ।
ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਅਤੇ ਏਡਿਡ ਸਕੂਲਾਂ ਵਿਚ ਪ੍ਰਾਇਮਰੀ ਸੈਕਸ਼ਨ ਦੇ ਯੂਕੇਜੀ (ਅਪਰ ਕਿੰਡਰਗਾਰਟਨ) ਵਿਚ 2 ਲੱਖ ਬੱਚਿਆਂ ਨੂੰ 1 ਸਤੰਬਰ ਤੋਂ ਦੁਪਹਿਰ ਦਾ ਖਾਣਾ ਖਾਣਾ ਮਿਲੇਗਾ।। ਕੇਂਦਰ ਸਰਕਾਰ ਦੀ ਪੀਐਮ-ਪੋਸ਼ਨ ਸਕੀਮ (ਮਿਡ-ਡੇ ਮੀਲ) ਦੇ ਤਹਿਤ ਹੁਣ ਯੂਕੇਜੀ ਦੇ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫ਼ੈਸਲਾ ਲਿਆ ਵਾਪਸ, ਸਰਕਾਰ ਨੇ ਅਦਾਲਤ ਨੂੰ ਦਿਤੀ ਜਾਣਕਾਰੀ
ਹੁਣ ਤਕ ਪ੍ਰਾਇਮਰੀ ਸੈਕਸ਼ਨ ਵਿਚ ਪਹਿਲੀ ਤੋਂ 5ਵੀਂ ਤਕ ਦੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿਤਾ ਜਾ ਰਿਹਾ ਸੀ। ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਪ੍ਰਾਇਮਰੀ ਸੈਕਸ਼ਨ ਵਿਚ 14 ਲੱਖ ਬੱਚੇ ਪੜ੍ਹ ਰਹੇ ਹਨ ਅਤੇ 10 ਲੱਖ ਤੋਂ ਵੱਧ ਬੱਚਿਆਂ ਨੂੰ ਪਹਿਲਾਂ ਤੋਂ ਹੀ ਸਕੂਲ ਵਿਚ ਦੁਪਹਿਰ ਦਾ ਖਾਣਾ ਮਿਲ ਰਿਹਾ ਹੈ। 1 ਸਤੰਬਰ, 2023 ਤੋਂ ਸੂਬੇ ਦੇ 2 ਲੱਖ ਹੋਰ ਬੱਚਿਆਂ ਨੂੰ ਸਕੂਲ ਵਿਚ ਦੁਪਹਿਰ ਦਾ ਖਾਣਾ ਮਿਲੇਗਾ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ
ਬੁਧਵਾਰ ਨੂੰ ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਵਲੋਂ ਹੁਕਮ ਜਾਰੀ ਕੀਤੇ ਗਏ ਹਨ। ਪ੍ਰਤੀ ਬੱਚਾ ਖੁਰਾਕ ਲਈ 5.45 ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ ਅਤੇ ਬੱਚਿਆਂ ਨੂੰ ਚਾਵਲ ਅਤੇ ਦਲੀਆ ਦਿਤਾ ਜਾਵੇਗਾ। ਇਸ ਸਬੰਧ ਵਿਚ ਰਸੋਈਆ ਅਤੇ ਹੈਲਪਰ ਰੱਖਣ ਸਬੰਧੀ ਹੁਕਮ ਵੀ ਜਾਰੀ ਕਰ ਦਿਤੇ ਗਏ ਹਨ। ਪ੍ਰਾਇਮਰੀ ਸੈਕਸ਼ਨ ਵਿਚ ਪ੍ਰਤੀ ਬੱਚਾ 5.45 ਰੁਪਏ (100 ਗ੍ਰਾਮ ਅਨਾਜ) ਅਤੇ ਅਪਰ ਪ੍ਰਾਇਮਰੀ ਵਿਚ ਪ੍ਰਤੀ ਬੱਚਾ 8.17 ਰੁਪਏ (150 ਗ੍ਰਾਮ ਅਨਾਜ) ਨਿਰਧਾਰਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਹਰਿਆਣਾ ਦੀ ਯੂਨੀਵਰਸਿਟੀ ਵਿਚ ਪੈਰਾਂ ਨਾਲ ਤਿਆਰ ਹੋ ਰਿਹਾ ਖਾਣਾ, ਵੀਡੀਉ ਸਾਹਮਣੇ ਆਉਣ ਮਗਰੋਂ ਹੋਈ ਕਾਰਵਾਈ
ਐਲਕੇਜੀ ਦੇ ਬੱਚਿਆਂ ਨੂੰ ਨਹੀਂ ਮਿਲੇਗਾ ਦੁਪਹਿਰ ਦਾ ਖਾਣਾ
ਨਵੀਂ ਸਕੀਮ ਵਿਚ ਐਲਕੇਜੀ (ਲੋਅਰ ਕਿੰਡਰਗਾਰਟਨ) ਦੇ ਬੱਚਿਆਂ ਨੂੰ ਫਿਰ ਤੋਂ ਮਿਡ-ਡੇ ਮੀਲ ਯੋਜਨਾ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਡੈਮੋਕ੍ਰੇਟਿਕ ਟੀਚਰਸ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਦਾ ਕਹਿਣਾ ਹੈ ਕਿ ਚੰਗਾ ਹੁੰਦਾ ਜੇਕਰ ਐਲਕੇਜੀ ਨੂੰ ਵੀ ਇਸ ਯੋਜਨਾ ਵਿਚ ਸ਼ਾਮਲ ਕੀਤਾ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਸਬੰਧੀ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਉਦੋਂ ਤਕ ਅਪਣੇ ਪੱਧਰ 'ਤੇ ਐਲਕੇਜੀ ਦੇ ਬੱਚਿਆਂ ਨੂੰ ਖਾਣਾ ਦੇਣਾ ਚਾਹੀਦਾ ਹੈ।