ਵਧਦੀ ਧੁੰਦ ਕਾਰਨ ਬੀ.ਐਸ.ਐਫ਼. ਨੇ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਵਧਾਈ ਸੁਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ-ਪਾਕ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਵੱਧਦੀ ਧੁੰਦ ਨੂੰ...

B.S.F.

ਫਿਰੋਜ਼ਪੁਰ : ਭਾਰਤ-ਪਾਕ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਵੱਧਦੀ ਧੁੰਦ ਨੂੰ ਵੇਖਦੇ ਹੋਏ ਆਈ.ਜੀ. ਮਾਹੀਪਾਲ ਯਾਦਵ ਦੇ ਨਿਰਦੇਸ਼ਾਂ ਮੁਤਾਬਕ ਬੀ.ਐਸ.ਐਫ਼ ਨੇ ਸੁਰੱਖਿਆ ਵਿਵਸਥਾ ਹੋਰ ਜ਼ਿਆਦਾ ਕਰੜੀ ਕਰ ਦਿਤੀ ਹੈ ਅਤੇ ਆਈ.ਐਸ.ਆਈ, ਪਾਕਿਸਤਾਨ ਤੇ ਭਾਰਤੀ ਤਸਕਰਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਦੇ ਲਈ ਬੀ.ਐਸ.ਐਫ਼. ਪੰਜਾਬ ਨੇ ਜ਼ਬਰਦਸਤ ਇੰਤਜ਼ਾਮ ਕਰ ਦਿਤੇ ਹਨ।

ਉਨ੍ਹਾਂ ਨੇ ਕਿਹਾ ਕਿ ਬੀ.ਐਸ.ਐਫ਼. ਜਵਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਦੇਸ਼ ਵਿਰੋਧੀ ਤਾਕਤਾਂ ਨੂੰ ਸਿਰ ਚੁੱਕਣ ਦੀ ਇਜ਼ਾਜਤ ਨਹੀਂ ਦੇਣਗੇ। ਬੀ.ਐਸ.ਐਫ਼. ਦੀ ਚੌਕਸੀ ਦੇ ਚਲਦੇ ਸਾਲ 2018 ਵਿਚ ਪਾਕਿ ਏਜੰਸੀਆਂ ਅਤੇ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਨਕੇਲ ਪਾਉਣ ਵਿਚ ਬੀ.ਐਸ.ਐਫ਼ ਸਫ਼ਲ ਰਹੀ ਹੈ। ਭਾਰਤ-ਪਾਕਿ ਫਿਰੋਜ਼ਪੁਰ ਬਾਰਡਰ ਸਮੇਤ ਪੂਰੇ ਪੰਜਾਬ ਵਿਚ ਬੀ.ਐਸ.ਐਫ਼. ਦੇ ਕੋਲ ਆਧੁਨਿਕ ਹਥਿਆਰ ਅਤੇ ਹੋਰ ਯੰਤਰ ਹਨ, ਜਿਨ੍ਹਾਂ ਦੀ ਮਦਦ ਨਾਲ ਬੀ.ਐਸ.ਐਫ਼. ਦੇ ਹੁੰਦੇ ਹੋਏ ਕੋਈ ਚਾਹ ਕੇ ਵੀ ਸਾਜ਼ਿਸ਼ ਨੂੰ ਅੰਜਾਮ ਨਹੀਂ ਦੇ ਸਕਦਾ।

33 ਪਾਕਿਸਤਾਨੀ ਮੋਬਾਇਲ ਫ਼ੋਨ ਦੇ ਸਿਮ ਕਾਰਡ, 19 ਵੱਖ-ਵੱਖ ਤਰ੍ਹਾਂ ਦੇ ਹਥਿਆਰ, 502 ਕਾਰਤੂਸ, 10 ਮੋਬਾਇਲ ਫ਼ੋਨ, 6 ਹੈਂਡ ਗ੍ਰੇਨੇਡ ਅਤੇ ਭਾਰਤੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਈ ਪਾਕਿਸਤਾਨੀ ਘੂਸਪੈਠੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

Related Stories