ਖ਼ੁਫ਼ੀਆ ਅਲਰਟ ਤੋਂ ਬਾਅਦ ਬੀਐਸਐਫ਼ ਨੇ ਭਾਰਤ-ਪਾਕਿ ਸਰਹੱਦ ‘ਤੇ ਵਧਾਈ ਚੌਕਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ੁਫੀਆ ਏਜੰਸੀਆਂ ਦੇ ਅਲਰਟ ਤੋਂ ਬਾਅਦ ਬੀਐਸਐਫ ਵੀ ਪੂਰੀ ਤਰ੍ਹਾਂ ਚੌਕੰਨੀ ਹੋ ਗਈ ਹੈ। ਪੰਜਾਬ ਦੇ ਫਿਰੋਜ਼ਪੁਰ ਵਿਚ ਭਾਰਤ-ਪਾਕਿ ਸਰਹੱਦ...

BSF alert on Indo-Pak border

ਫਿਰੋਜ਼ਪੁਰ (ਸਸਸ) : ਖ਼ੁਫੀਆ ਏਜੰਸੀਆਂ ਦੇ ਅਲਰਟ ਤੋਂ ਬਾਅਦ ਬੀਐਸਐਫ ਵੀ ਪੂਰੀ ਤਰ੍ਹਾਂ ਚੌਕੰਨੀ ਹੋ ਗਈ ਹੈ। ਪੰਜਾਬ ਦੇ ਫਿਰੋਜ਼ਪੁਰ ਵਿਚ ਭਾਰਤ-ਪਾਕਿ ਸਰਹੱਦ ਉਤੇ ਚੌਕਸੀ ਵਧੀ ਦਿਤੀ ਗਈ ਹੈ। ਉਥੇ ਹੀ ਜਵਾਨਾਂ ਦੀ ਗਿਣਤੀ ਵਿਚ ਵੀ ਵਾਧਾ ਕਰ ਦਿਤਾ ਗਿਆ ਹੈ। ਸ਼ੁੱਕਰਵਾਰ ਨੂੰ ਮਮਦੋਟ ਇਲਾਕੇ ਵਿਚ, ਨਾਲ ਲੱਗਦੇ ਪਿੰਡਾਂ ਵਿਚ ਅਤੇ ਜੰਗਲ ਵਿਚ ਪੁਲਿਸ, ਬੀਐਸਐਫ, ਐਸਟੀਐਫ ਅਤੇ ਫ਼ੌਜ ਦੇ ਜਵਾਨਾਂ ਨੇ ਸਰਚ ਆਪਰੇਸ਼ਨ ਚਲਾਇਆ ਸੀ।

ਸ਼ੱਕੀਆਂ ਦੇ ਮਮਦੋਟ ਇਲਾਕੇ ਵਿਚ ਲੁਕੇ ਹੋਣ ਦੀ ਸੂਚਨਾ ਉਤੇ ਬੀਐਸਐਫ ਨੇ ਮਮਦੋਟ ਦੇ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ‘ਤੇ ਜਵਾਨਾਂ ਦੀ ਗਿਣਤੀ ਵਧਾ ਕੇ ਦਿਨ-ਰਾਤ ਗਸ਼ਤ ਸ਼ੁਰੂ ਕਰ ਦਿਤੀ ਹੈ। ਸਰਹੱਦ ਨਾਲ ਲੱਗਦੇ ਪਿੰਡਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਸ਼ੱਕੀ ਦੇ ਦਿੱਸਦੇ ਹੀ ਬੀਐਸਐਫ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੰਜਾਬ ਦੇ ਨਾਲ ਲੱਗਦੀ ਭਾਰਤ-ਪਾਕਿ ਸੀਮਾ ਉਤੇ ਵੀ ਚੌਕਸੀ ਵਧਾ ਦਿਤੀ ਗਈ ਹੈ।

ਮਮਦੋਟ ਇਕ ਬਹੁਤ ਸੰਵੇਦਨਸ਼ੀਲ ਇਲਾਕਾ ਹੈ। ਕਈ ਵਾਰ ਬੀਐਸਐਫ ਅਤੇ ਪੁਲਿਸ ਮਮਦੋਟ ਇਲਾਕੇ ਵਿਚੋਂ ਹੈਰੋਇਨ ਅਤੇ ਅਸਲੇ ਦੀ ਵੱਡੀ ਖੇਪ ਫੜ ਚੁੱਕੀ ਹੈ। ਸਤਲੁਜ ਦਰਿਆ ਦੇ ਉਨ੍ਹਾਂ ਪੁਆਇੰਟਾਂ ਉਤੇ ਵੀ ਚੌਕਸੀ ਵਧਾ ਦਿਤੀ ਗਈ ਹੈ, ਜਿਥੋਂ ਦਰਿਆ ਦਾ ਪਾਣੀ ਪਾਕਿ ਅਤੇ ਫਿਰ ਭਾਰਤ ਵੱਲ ਨੂੰ ਵਹਿੰਦਾ ਹੈ। ਮੌਜੂਦਾ ਸਮੇਂ ਵਿਚ ਅਜਿਹੇ ਪੁਆਇੰਟਾਂ ਉਤੇ ਪਾਣੀ ਦਾ ਪੱਧਰ ਘੱਟ ਹੈ, ਕਿਉਂਕਿ ਹੁਸੈਨੀਵਾਲਾ ਹੈਡ ਦੇ ਗੇਟਾਂ ਦੀ ਮਰੰਮਤ ਦਾ ਕੰਮ ਚੱਲ ਰਿਹਾ ਹੈ।

ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਮਮਦੋਟ ਵਿਚ ਤੈਨਾਤ ਬੀਐਸਐਫ ਦਾ ਇਕ ਸਿਪਾਹੀ ਸ਼ੇਖ ਰਿਆਜਉੱਦੀਨ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ਅਧਿਕਾਰੀ ਮਿਰਜਾ ਫੈਸਲ ਨੂੰ ਗੁਪਤ ਸੂਚਨਾਵਾਂ ਦਿੰਦਾ ਹੋਇਆ ਫੜਿਆ ਗਿਆ ਸੀ, ਜੋ ਹੁਣ ਸੈਂਟਰਲ ਜੇਲ੍ਹ ਫਿਰੋਜ਼ਪੁਰ ਵਿਚ ਬੰਦ ਹੈ।

Related Stories