ਜੰਮੂ ਕਸ਼ਮੀਰ ਦੇ ਮੁੱਦੇ 'ਤੇ ਟਵਿਟਰ 'ਤੇ ਛਿੜੀ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਿਉਂ ਛਿੜੀ ਟਵਿਟਰ ਤੇ ਜੰਗ, ਕੀ ਹੈ ਅਸਲ ਮੁੱਦਾ

War on Twitter on Jammu Kashmir issue

ਨਵੀਂ ਦਿੱਲੀ: ਨੈਸ਼ਨਲ ਕਾਂਨਫਰੈਂਸ ਦੇ ਨੇਤਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਦੇ ਉਸ ਬਿਆਨ 'ਤੇ ਸਿਆਸਤ ਗਰਮਾ ਗਈ ਜਿਸ ਵਿਚ ਉਹਨਾਂ ਜੰਮੂ ਕਸ਼ਮੀਰ ਲਈ ਵੱਖਰਾ ਪੀਐਮ ਬਣਾਉਣ ਦੀ ਗੱਲ ਕੀਤੀ ਸੀ। ਜੰਮੂ ਕਸ਼ਮੀਰ ਲਈ ਵੱਖਰੇ ਪੀਐਮ ਦੀ ਮੰਗ ਵਾਲੇ ਬਿਆਨ 'ਤੇ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ, ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਗੌਤਮ ਗੰਭੀਰ ਅਤੇ ਉਮਰ ਅਬਦੁਲਾ ਵਿਚਕਾਰ ਟਵਿਟਰ ਜੰਗ ਛਿੜ ਪਈ ਹੈ।

ਭਾਜਪਾ ਨੇਤਾ ਗੌਤਮ ਗੰਭੀਰ ਨੇ ਉਮਰ ਅਬਦੁਲਾ ਦੇ ਬਿਆਨ 'ਤੇ ਉਸ 'ਤੇ ਨਿਸ਼ਾਨਾ ਸਾਧਿਆ, ਜਿਸ ਤੋਂ ਬਾਅਦ ਉਮਰ ਅਬਦੁਲਾ ਨੇ ਵੀ ਉਸ ਨੂੰ ਸਿਰਫ ਕ੍ਰਿਕਟ ਖੇਡਣ ਦੀ ਨਸੀਹਤ ਦੇ ਦਿੱਤੀ। ਗੌਤਮ ਗੰਭੀਰ ਨੇ ਅਪਣੇ ਟਵਿਟਰ ਅਕਾਉਂਟ 'ਤੇ ਉਮਰ ਅਬਦੁਲਾ ਨੂੰ ਟੈਗ ਕਰਕੇ ਲਿਖਿਆ - ਉਮਰ ਅਬਦੁਲਾ ਜੇਕਰ ਜੰਮੂ ਕਸ਼ਮੀਰ ਲਈ ਇਕ ਵੱਖਰਾ ਪ੍ਰਧਾਨ ਮੰਤਰੀ ਚਾਹੁੰਦੇ ਹੋ, ਮੈਂ ਵੀ ਸਮੁੰਦਰ 'ਤੇ ਚਲਣਾ ਚਾਹੁੰਦਾ ਹਾਂ। ਉਮਰ ਅਬਦੁਲਾ ਜੰਮੂ ਕਸ਼ਮੀਰ ਲਈ ਵੱਖਰਾ ਪੀਐਮ ਚਾਹੁੰਦੇ ਹਨ, ਤਾਂ ਮੈਂ ਵੀ ਚਾਹੁੰਦਾ ਹਾਂ ਕਿ ਸੂਰ ਹਵਾ ਵਿਚ ਉੱਡਣ।

ਜੰਮੂ ਕਸ਼ਮੀਰ ਲਈ ਵੱਖਰੇ ਪੀਐਮ ਤੋਂ ਜ਼ਿਆਦਾ ਉਮਰ ਅਬਦੁਲਾ ਨੂੰ ਡੂੰਘੀ ਨੀਂਦ ਦੀ ਜ਼ਰੂਰਤ ਹੈ। ਉਠਣ ਤੋਂ ਬਾਅਦ ਉਹਨਾਂ ਨੂੰ ਕਾਫੀ ਮਿਲਣੀ ਚਾਹੀਦੀ ਹੈ। ਜੇਕਰ ਇਸ ਤਰ੍ਹਾਂ ਵੀ ਉਹ ਨਾ ਸਮਝੇ ਤਾਂ ਉਹਨਾਂ ਨੂੰ ਹਰੇ ਰੰਗ ਦੇ ਪਾਕਿਸਤਾਨੀ ਪਾਸਪੋਰਟ ਦੇਣ ਦੀ ਜ਼ਰੂਰਤ ਹੈ। ਉਮਰ ਅਬਦੁਲਾ ਨੇ ਗੌਤਮ ਗੰਭੀਰ ਦੇ ਟਵਿਟਰ 'ਤੇ ਜਵਾਬ ਦਿੰਦੇ ਹੋਏ ਕਿਹਾ ਗੌਤਮ, ਮੈਂ ਕਦੇ ਕ੍ਰਿਕਟ ਨਹੀਂ ਖੇਡਿਆ। ਤੁਸੀਂ ਜੰਮੂ ਕਸ਼ਮੀਰ ਉਸ ਦੇ ਇਤਿਹਾਸ ਬਾਰੇ ਜ਼ਿਆਦਾ ਨਹੀਂ ਜਾਣਦੇ ਅਤੇ ਜੰਮੂ ਕਸ਼ਮੀਰ ਨੂੰ ਬਣਾਉਣ ਵਿਚ ਨੈਸ਼ਨਲ ਕਾਂਨਫਰੈਂਸ ਦਾ ਕੀ ਯੋਗਦਾਨ ਰਿਹਾ ਹੈ, ਇਹ ਵੀ ਨਹੀਂ ਜਾਣਦੇ।

ਤੁਸੀਂ ਆਈਪੀਐਲ ਨਾਲ ਸਬੰਧਿਤ ਹੀ ਟਵੀਟ ਕਰੋ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਇਕ ਚੋਣ ਰੈਲੀ ਦੌਰਾਨ ਉਮਰ ਦੇ ਇਸ ਬਿਆਨ 'ਤੇ ਵਿਰੋਧੀ ਦਲ ਕਾਂਗਰਸ ਨੂੰ ਵੀ ਘੇਰਿਆ। ਉਹਨਾਂ ਕਾਂਗਰਸ ਤੋਂ ਪੁਛਿਆ ਕਿ ਕੀ ਉਹ ਨੈਸ਼ਨਲ ਕਾਂਨਫਰੈਂਸ ਦੇ ਨੇਤਾ ਦੇ ਇਸ ਬਿਆਨ ਦਾ ਸਮਰਥਨ ਕਰਦੇ ਹਨ? ਪੀਐਮ ਮੋਦੀ ਨੇ ਕਿਹਾ ਕਿ ਉਮਰ ਅਬਦੁਲਾ ਚਾਹੁੰਦੇ ਹਨ ਕਿ ਜੰਮੂ ਕਸ਼ਮੀਰ ਲਈ ਵੱਖਰਾ ਪੀਐਮ ਬਣਾਇਆ ਜਾਵੇ। ਮੈਂ ਉਮਰ ਦੀ ਇਸ ਰਾਇ ਤੇ ਮਹਾਂਗਠਜੋੜ ਵਿਚ ਸ਼ਾਮਲ ਉਹਨਾਂ ਦੇ ਸਾਰੇ ਸਹਿਯੋਗੀਆਂ ਤੋਂ ਸਪੱਸ਼ਟੀਕਰਨ ਮੰਗਦਾ ਹਾਂ। ਉਹ ਸਾਰੇ ਦੱਸਣ ਕਿ ਉਹ ਉਮਰ ਦੇ ਇਸ ਬਿਆਨ ਦਾ ਸਮਰਥਨ ਦਿੰਦੇ ਹਨ।