ਸਿੱਖ ਨੌਜਵਾਨ ਅਮਰੀਕੀ ਫੌਜ ਵਿਚ ਸਿਰਜੇਗਾ ਨਵਾਂ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮਾਨਵ ਸੋਢੀ ਅਮਰੀਕਾ ਦੀ ਫੌਜ ਵਿਚ ਸਿੱਖ ਫੌਜੀਆਂ ਲਈ ਨਵੀਂ ਲਹਿਰ ਦੀ ਅਗਵਾਈ ਕਰਨ ਜਾ ਰਹੇ ਹਨ।

Kamal Kalsi president of SAVA and Manav Sodhi

ਮਾਨਵ ਸੋਢੀ ਅਮਰੀਕਾ ਦੀ ਫੌਜ ਵਿਚ ਸਿੱਖ ਫੌਜੀਆਂ ਲਈ ਨਵੀਂ ਲਹਿਰ ਦੀ ਅਗਵਾਈ ਕਰਨ ਜਾ ਰਹੇ ਹਨ, ਜਿਸ ਦੇ ਤਹਿਤ ਅਮਰੀਕੀ ਫੌਜ ਵਿਚ ਸਿੱਖ ਫੌਜੀਆਂ ਨੂੰ ਦਾੜ੍ਹੀ ਅਤੇ ਪੱਗ ਬੰਨਣ ਦੀ ਮਨਜ਼ੂਰੀ ਹੋਵੇਗੀ। ਸਿੱਖ ਅਮਰੀਕੀ ਵੈਟਰਨਜ਼ ਗਠਜੋੜ (SAVA) ਅਨੁਸਾਰ ਨਿਊਯਾਰਕ ਦੇ ਕਿੰਗਸ ਪਾਰਕ ਹਾਈ ਸਕੂਲ ਦੇ ਮਾਨਵ ਸੋਢੀ ਨੂੰ ਫੌਜ ਵੱਲੋਂ ਇਹ ਮੌਕਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਮੌਕਾ ਕਿਸੇ ਦਸਤਾਰਧਾਰੀ ਸਿੱਖ ਨੂੰ ਨਹੀਂ ਮਿਲਿਆ ਸੀ। ਮਾਨਵ ਸੋਢੀ ਦਾ ਕਹਿਣਾ ਹੈ ਬਚਪਨ ਤੋਂ ਹੀ ਉਸ ਨੂੰ ਫੌਜ ਵਿਚ ਜਾਣ ਦਾ ਸ਼ੌਂਕ ਸੀ। 

ਉਂਝ ਤਾਂ ਸਿੱਖਾਂ ਦਾ ਫੌਜ ਵਿਚ ਸੇਵਾ ਕਰਨਾ ਕੋਈ ਵੱਡੀ ਗੱਲ਼ ਨਹੀਂ ਹੈ ਪਰ ਸਿੱਖ ਅਮਰੀਕੀ ਵੈਟਰਨਜ਼ ਗਠਜੋੜ ਵੱਲੋਂ ਜਾਰੀ ਬਿਆਨ ਅਨੁਸਾਰ ਮਾਨਵ ਸੋਢੀ ਪਹਿਲਾ ਅਜਿਹਾ ਸਿੱਖ ਹੈ ਜਿਸ ਨੂੰ ਹਾਈ ਸਕੂਲ ਤੋਂ ਬਾਅਦ ਹੀ ਸਿੱਖ ਦੇ ਤੌਰ ‘ਤੇ ਫੌਜ ਵਿਚ ਜਾਣ ਦਾ ਮੌਕਾ ਮਿਲ ਰਿਹਾ ਹੈ। ਅਮਰੀਕੀ ਫੌਜ ਦੇ ਬੁਲਾਰੇ ਅਨੁਸਾਰ ਮਾਨਵ ਅਜਿਹਾ ਕਰਨ ਵਾਲਾ ਪਹਿਲਾ ਸਿੱਖ ਹੈ।

ਸਿੱਖੀ ਤੇ ਫੌਜ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਵਾਲੀ ਗੈਰ ਲਾਭਕਾਰੀ ਸੰਸਥਾ ਦੇ ਪ੍ਰਧਾਨ ਲੈਫਟੀਨੇਟ ਕਰਨਲ ਕਮਲ ਕਲਸੀ ਨੂੰ ਵੀ ਇਹ ਜਾਣ ਕੇ ਹੈਰਾਨੀ ਹੋਈ ਕਿ ਮਾਨਵ ਸੋਢੀ ਤੋ ਇਲਾਵਾ ਹਾਈ ਸਕੂਲ ਦੇ 13 ਹੋਰ ਸਿੱਖ ਵਿਦਿਆਰਥੀਆਂ ਨੂੰ ਫੌਜ ਵਿਚ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ।  ਕਮਲ ਕਲਸੀ ਦਾ ਕਹਿਣਾ ਹੈ ਕਿ ਅਜਿਹਾ ਮੌਕਾ ਸਭ ਤੋਂ ਪਹਿਲਾਂ ਉਹਨਾਂ ਨੂੰ 2009 ਵਿਚ ਮਿਲਿਆ ਸੀ ਅਤੇ ਉਹ ਫੌਜ ਵਿਚ ਸੇਵਾ ਨਿਭਾਉਣ ਵਾਲੇ ਪਹਿਲੇ ਸਰਦਾਰ ਅਤੇ ਦਾੜ੍ਹੀ ਵਾਲੇ ਸਿੱਖ ਸਨ। ਮਾਨਵ ਸੋਢੀ ਦਾ ਕਹਿਣਾ ਹੈ ਕਿ ਕਮਲ ਕਲਸੀ ਨੂੰ ਦੇਖ ਕੇ ਉਹਨਾਂ ਨੇ ਫੌਜ ਵਿਚ ਜਾਣ ਦਾ ਫੈਸਲਾ ਲਿਆ ਸੀ।

ਕਲਸੀ ਦਾ ਕਹਿਣਾ ਹੈ ਕਿ ਫੌਜ ਨੇ ਇਸ ਸਹੂਲਤ ਸਬੰਧੀ 2017 ਵਿਚ ਅਪਣੀ ਨੀਤੀ ਵਿਚ ਬਦਲਾਅ ਕੀਤਾ ਸੀ। ਕਲਸੀ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਸਿੱਖ ਦਾੜ੍ਹੀ ਰੱਖ ਕੇ ਸੇਵਾ ਨਿਭਾਅ ਸਕਦੇ ਹਨ। ਉਹਨਾਂ ਕਿਹਾ ਕਿ ਜਦੋਂ ਉਹ ਫੌਜ ਵਿਚ ਡਾਕਟਰ ਦੀ ਸੇਵਾ ਨਿਭਾਅ ਰਹੇ ਸਨ ਤਾਂ ਕਿਸੇ ਨੂੰ ਵੀ ਉਹਨਾਂ ਦੇ ਪਹਿਰਾਵੇ ਸਬੰਧੀ ਸ਼ਿਕਾਇਤ ਨਹੀਂ ਸੀ। ਉਹਨਾਂ ਕਿਹਾ ਕਿ ਫੌਜ ਦੀ ਸੇਵਾ ਸਿੱਖ ਇਤਿਹਾਸ ਵਿਚ ਇਕ ਗੌਰਵਸ਼ਾਲੀ ਪਰੰਪਰਾ ਰਹੀ ਹੈ। ਉਹਨਾਂ ਕਿਹਾ ਕਿ ਦੂਜੇ ਵਿਸ਼ਵ ਯੁੱਧ ਵਿਚ ਵੀ 80,000 ਤੋਂ ਜ਼ਿਆਦਾ ਸਿੱਖ ਫੌਜੀਆਂ ਦੀ ਮੌਤ ਹੋਈ ਸੀ।