ਸਿੱਖ ਵਿਗਿਆਨੀ ਦੀ ਇੰਦਰਧਨੁਸ਼ੀ ਪੱਗ ਹੋ ਰਹੀ ਹੈ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਲੀਫੋਰਨੀਆ ਦੇ ਰਹਿਣ ਵਾਲੇ ਜੀਵਨਦੀਪ ਸਿੰਘ ਕੋਹਲੀ ਦੀ ਇਕ ਫੋਟੋ ਟਵਿਟਰ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।

Jiwandeep Kohli wore a rainbow pride turban

ਅਮਰੀਕਾ: ਕੈਲੀਫੋਰਨੀਆ ਦੇ ਰਹਿਣ ਵਾਲੇ ਜੀਵਨਦੀਪ ਸਿੰਘ ਕੋਹਲੀ ਦੀ ਇਕ ਫੋਟੋ ਟਵਿਟਰ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ ਜੀਵਨਦੀਪ ਸਿੰਘ ਕੋਹਲੀ ਇਕ ਬਾਇਸੈਕਸੁਅਲ ਹਨ ਅਤੇ ਇਸ ਦੇ ਨਾਲ ਹੀ ਉਹ ਇਕ ਬੇਕਰ ਅਤੇ ਦਿਮਾਗੀ ਵਿਗਿਆਨੀ ਹਨ। ਪਰਾਈਡ ਮਹੀਨੇ ਦੇ ਸ਼ੁਰੂਆਤ ਵਿਚ ਉਹਨਾਂ ਜੋ ਟਵਿਟਰ ‘ਤੇ ਅਪਣੀ ਫੋਟੋ ਸਾਂਝੀ ਕੀਤੀ ਹੈ ਉਸ ਵਿਚ ਉਹਨਾਂ ਨੇ ਸਤਰੰਗੀ ਪੱਗ (Rainbow Turban) ਬੰਨ੍ਹੀ ਹੋਈ ਹੈ। ਕੋਹਲੀ ਦੀ ਇਹ ਫੋਟੋ ਟਵਿਟਰ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।

 


 

ਟਵਿਟਰ ‘ਤੇ ਇਸ ਪੋਸਟ ‘ਤੇ ਹੁਣ ਤੱਕ 4766 ਰੀਟਵੀਟ ਆਏ ਹਨ। ਇਸ ਪੋਸਟ ਨੂੰ 34,417 ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਜੀਵਨਦੀਪ ਨੇ ਟਵਿਟਰ ‘ਤੇ ਲਿਖਿਆ ਹੈ, “ਮੈਨੂੰ ਦਾੜੀ ਵਾਲੇ ਬਾਇਸੈਕਸੁਅਲ ਬੇਕਿੰਗ ਦਿਮਾਗੀ ਵਿਗਿਆਨਕ ਹੋਣ ‘ਤੇ ਮਾਣ ਹੈ। ਮੈਂ ਅਪਣੀ ਪਹਿਚਾਣ ਦੇ ਸਾਰੇ ਪਹਿਲੂਆਂ ਨੂੰ ਵਿਅਕਤ ਕਰਨ ਦੇ ਸਮਰੱਥ ਹੋਣ ਲਈ ਮਾਣ ਮਹਿਸੂਸ ਕਰਦਾ ਹਾਂ ਅਤੇ ਦੂਜਿਆਂ ਲਈ ਵੀ ਅਜਿਹੀ ਆਜ਼ਾਦੀ ਨਿਸ਼ਚਿਤ ਕਰਨ ਲਈ ਕੰਮ ਕਰਨਾ ਜਾਰੀ ਰੱਖਾਂਗਾ।“

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਡਿਏਗੋ ਸ਼ਹਿਰ ਵਿਚ ਰਹਿਣ ਵਾਲੇ ਕੋਹਲੀ  ਨੇ ਕਿਹਾ ਹੈ ਕਿ ਇਹ ਪੱਗ ਉਹਨਾਂ ਨੇ ਖ਼ੁਦ ਬਣਾਈ ਹੈ। ਪਰ ਇਸ ਦੇ ਲਈ ਉਹਨਾਂ ਨੇ ਕਾਫ਼ੀ ਸਮਾਂ ਅਭਿਆਸ ਕੀਤਾ ਹੈ। ਇਹ ਹੋਰ ਟਵੀਟ ਵਿਚ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਵੱਲੋਂ ਕਾਲੀ ਪੱਗ ਵਿਚ ਰੰਗ ਬਿਰੰਗੇ ਕੱਪੜੇ ਪਾ ਕੇ ਇਸ ਪੱਗ ਨੂੰ ਸਹੀ ਤਰ੍ਹਾਂ ਬੰਨ੍ਹਣ 'ਚ ਕਰੀਬ ਇਕ ਘੰਟਾ ਲੱਗਿਆ। ਇਸ ਦੌਰਾਨ ਉਹਨਾਂ ਨੇ ਕਈ ਵਾਰ ਪੱਗ ਬੰਨ੍ਹੀ ਅਤੇ ਕਈ ਵਾਰ ਖੋਲ੍ਹੀ। 

 


 

ਇਸ ਫੋਟੋ ‘ਤੇ ਕਈ ਤਰ੍ਹਾਂ ਦੇ ਸਕਾਰਾਤਮਕ ਕੁਮੈਂਟ ਆ ਰਹੇ ਹਨ। ਇਸ ਪੋਸਟ ਦੇ ਜਵਾਬ ਵਿਚ ਟਵਿਟਰ ‘ਤੇ ਕਿਸੇ ਨੇ ਲਿਖਿਆ ਹੈ, “ ਤੁਸੀਂ ਜੋ ਪੱਗ ਬੰਨ੍ਹੀ ਹੈ, ਅਜਿਹੀ ਪਹਿਲਾਂ ਕਦੀ ਨਹੀਂ ਦੇਖੀ” ਅਪਣੀ ਫੋਟੋ ਨੂੰ ਲੋਕਾਂ ਵੱਲੋਂ ਇੰਨਾ ਪਸੰਦ ਕੀਤੇ ਜਾਣ ‘ਤੇ ਕੋਹਲੀ  ਨੂੰ ਬਹੁਤ ਖੁਸ਼ੀ ਹੋਈ ਹੈ। ਇਸ ਦੇ ਸਬੰਧ ਵਿਚ ਉਹਨਾਂ ਨੇ ਟਵਿਟ ਕਰਕੇ ਕਿਹਾ ਹੈ ਕਿ ਉਹਨਾਂ ਨੂੰ ਇੰਨੀ ਉਮੀਦ ਨਹੀਂ ਸੀ। ਜ਼ਿਕਰਯੋਗ ਹੈ ਕਿ 1969 ਵਿਚ ਹੋਏ ਇਤਿਹਾਸਿਕ ਸਟੋਨਵੈਲ ਦੰਗਿਆਂ ਦੀ ਯਾਦ ਵਿਚ ਹਰ ਸਾਲ ਜੂਨ ਮਹੀਨੇ ‘ਚ ਪਰਾਈਡ ਮਹੀਨਾ ਮਨਾਇਆ ਜਾਂਦਾ ਹੈ। ਇਸ ਵਾਰ ਪਰਾਈਡ ਮਹੀਨੇ ਮੌਕੇ ‘ਤੇ ਦੰਗਿਆਂ ਦੀ 50ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ।