ਪਰਨੀਤਪਾਲ ਸਿੰਘ ਬਣੇ ਖ਼ਾਲਸਾ ਵਾਚ ਕੰਪਨੀ ਆਸਟ੍ਰੇਲੀਆ ਦੇ ਬਰਾਂਡ ਅੰਬੈਂਸਡਰ
ਰਾਜਪੁਰਾ ਦੇ ਨੇੜਲੇ ਪਿੰਡ ਡਾਡਲੂ ਨਾਲ ਸਬੰਧ ਰੱਖਦੇ ਹਨ ਪਰਨੀਤਪਾਲ ਸਿੰਘ
ਸ਼ਾਹਬਾਦ ਮਾਰਕੰਡਾ (ਅਵਤਾਰ ਸਿੰਘ) : ਸ਼ਾਹਬਾਦ ਨਿਵਾਸੀ ਪ੍ਰਨੀਤਪਾਲ ਸਿੰਘ ਨੇ ਅਸਟ੍ਰੇਲਿਆ ਵਿਚ ਖ਼ਾਲਸਾ ਘੜੀ ਦੇ ਬਰਾਂਡ ਅੰਬੈਂਸਡਰ ਬਣ ਕੇ ਜਿਥੇ ਸਿੱਖਾਂ ਦਾ ਨਾਂ ਉੱਚਾ ਕੀਤਾ ਹੈ, ਉਥੇ ਹੀ ਸ਼ਾਹਬਾਦ ਦਾ ਨਾਂ ਵੀ ਅਸਟ੍ਰੇਲਿਆ ਵਿਚ ਰੌਸ਼ਨ ਕੀਤਾ ਹੈ। ਪ੍ਰਨੀਤ ਪਾਲ ਸਿੰਘ ਦੇ ਪਿਤਾ ਗੁਰਮੁਖ ਸਿੰਘ, ਜੋ ਕਿ ਪੰਜਾਬ ਪੁਲਿਸ ਰਾਜਪੁਰਾ ਵਿਚ ਬਤੌਰ ਥਾਣੇਦਾਰ ਸੇਵਾ ਕਰ ਰਹੇ ਹਨ, ਦੇ ਅਨੁਸਾਰ ਉਹ ਨਜ਼ਦੀਕੀ ਪਿੰਡ ਡਾਡਲੂ ਵਿਚ ਰਹਿੰਦੇ ਹਨ।
Khalsa 1699
ਸਾਲ 2019 ਵਿਚ ਉਨ੍ਹਾਂ ਦਾ ਬੇਟਾ ਉੱਚ ਸਿਖਿਆ ਲਈ ਅਸਟ੍ਰੇਲਿਆ ਗਿਆ ਸੀ। ਅਸਟ੍ਰੇਲਿਆ ਨਿਵਾਸੀ ਦਾਨੀ ਸਿੰਘ ਘੜੀਆਂ ਬਣਾਉਨ ਦੀ ਕੰਪਨੀ ਦਾ ਮਾਲਿਕ ਹੈ। ਬੀਤੇ ਦਿਨੀ ਦਾਨੀ ਸਿੰਘ ਨੇ ਅਪਣੀਆਂ ਘੜੀਆਂ ਦੀ ਖ਼ਾਲਸਾ ਕੰਪਨੀ ਲਈ ਬਰਾਂਡ ਐਂਬੇਸਡਰ ਦੀ ਚੋਣ ਕੀਤੀ, ਜਿਸ ਵਿਚ 50 ਦੇ ਕਰੀਬ ਵਿਅਕਤੀਆਂ ਨੇ ਹਿੱਸਾ ਲਿਆ।
Khalsa 1699
ਚੋਣ ਮੁਕਾਬਲੇ ਵਿਚ ਡਾਡਲੁ ਪਿੰਡ ਦੇ ਪਰਨੀਤ ਪਾਲ ਸਿੰਘ ਪਹਿਲੇ ਸਥਾਨ ’ਤੇ ਰਹੇ ਅਤੇ ਦਾਨੀ ਸਿੰਘ ਨੇ ਇਨ੍ਹਾਂ ਨੂੰ ਬਰਾਂਡ ਐਂਬੇਸਡਰ ਆਫ਼ ਖ਼ਾਲਸਾ ਵਾਚ ਕੰਪਨੀ, ਅਸਟ੍ਰੇਲਿਆ ਨਾਲ ਨਿਵਾਜਿਆ। ਪਰਨੀਤ ਪਾਲ ਸਿੰਘ ਦੇ ਬਰਾਂਡ ਐਂਬੇਸਡਰ ਆਫ਼ ਖ਼ਾਲਸਾ ਵਾਚ ਚੁਣੇ ਜਾਣ ਨਾਲ ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਵਿਚ ਖ਼ੁਸ਼ੀ ਦੀ ਲਹਿਰ ਹੈ।