ਪੰਜਾਬੀ ਟੈਕਸੀ ਚਾਲਕ ਨੇ ਸਵਾਰੀ ਨੂੰ ਮੋੜੀ ਹੀਰੇ ਦੀ ਗੁਆਚੀ ਮੁੰਦਰੀ
ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਸਵੈਨ ਟੈਕਸੀ ਕੰਪਨੀ ਵਿਚ ਕੰਮ ਕਰਦੇ ਪੰਜਾਬੀ ਟੈਕਸੀ ਚਾਲਕ ਬਲਵੰਤ ਸਿੰਘ ਢਿੱਲੋਂ ਨੇ ਈਮਾਨਦਾਰੀ ਦਿਖਾਉਂਦੇ ਹੋਏ.............
ਪਰਥ : ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਸਵੈਨ ਟੈਕਸੀ ਕੰਪਨੀ ਵਿਚ ਕੰਮ ਕਰਦੇ ਪੰਜਾਬੀ ਟੈਕਸੀ ਚਾਲਕ ਬਲਵੰਤ ਸਿੰਘ ਢਿੱਲੋਂ ਨੇ ਈਮਾਨਦਾਰੀ ਦਿਖਾਉਂਦੇ ਹੋਏ ਪੱਚੀ ਹਜ਼ਾਰ ਆਸਟ੍ਰੇਲੀਅਨ ਡਾਲਰ ਕੀਮਤ ਦੀ ਗੁੰਮਸੁਦਾ ਡਾਇਮੰਡ ਅੰਗੂਠੀ ਟੈਕਸੀ ਸਵਾਰ ਨੂੰ ਵਾਪਸ ਕੀਤੀ । ਥਾਮਸ ਕਾਲਟਨ ਨੇ ਲੰਘੇ ਵੀਰਵਾਰ ਸ਼ਾਮੀਂ ਪੰਜ ਵਜੇ ਦੇ ਕਰੀਬ ਟੈਕਸੀ ਕਿਰਾਏ ਲਈ ਬੁੱਕ ਕੀਤੀ ਅਤੇ ਥੋੜੀ ਦੂਰੀ ਤੇ ਜਾਣ ਉਪਰੰਤ ਟੈਕਸੀ ਵਿੱਚੋਂ ਉੱਤਰ ਗਿਆ। ਅਚਾਨਕ ਅਪਣੀ ਅੰਗੂਠੀ ਟੈਕਸੀ ਵਿਚ ਭੂੱਲ ਗਿਆ। ਇਸ ਤੋਂ ਢਿੱਲੋਂ ਆਮ ਦੀ ਤਰਾਂ ਟੈਕਸੀ ਚਲਾਉਂਦਾ ਰਿਹਾ।
ਟੈਕਸੀ ਕੰਪਨੀ ਵੱਲੋਂ ਦੂਜੇ ਦਿਨ ਸਵੇਰ ਵੇਲੇ ਹੀ ਸਾਰੇ ਹੀ ਚਾਲਕਾਂ ਨੂੰ ਸਾਂਝਾ ਸੰਦੇਸ਼ ਆਇਆ ਕਿ ਕੱਲ ਸਾਮੀ ਇਸ ਸਮੇਂ , ਇਸ ਜਗਾਂ ਤੇ ਕੋਈ ਟੈਕਸੀ ਸਵਾਰ ਅਪਣੀ ਅੰਗੂਠੀ ਭੁੱਲ ਗਿਆ ਹੈ ।ਜਦੋਂ ਬਲਵੰਤ ਨੇ ਇਹ ਸੰਦੇਸ਼ ਪੜਿਆ, ਤਾਂ ਉੁਸਨੂੰ ਝੱਟ ਯਾਦ ਆਇਆ ਕਿ ਕੱਲ ਸ਼ਾਮੀ ਇਸ ਜਗਾਂ ਤੋਂ ਸਵਾਰੀ ਲਈ ਸੀ । ਜਦੋਂ ਉਸਨੇ ਅਪਣੀ ਕਾਰ ਚੈੱਕ ਕੀਤੀ ਅਤੇ ਗੁੰਮ ਹੋਈ ਅੰਗੂਠੀ ਲੱਭ ਗਈ। ਉਸਨੇ ਤੁਰੰਤ ਅਪਣੇ ਦਫ਼ਤਰ ਇਸਦੀ ਜਾਣਕਾਰੀ ਦਿਤੀ। ਥਾਮਸ ਕਾਲਟਨ ਅਤੇ ਸਮੂਹ ਭਾਰਤੀ ਭਾਈਚਾਰੇ ਨੇ ਈਮਾਨਦਾਰੀ ਲਈ ਢਿੱਲੋਂ ਦੀ ਭਰਪੂਰ ਪਰਸੰਸਾ ਕੀਤੀ ਹੈ।