ਬਰੈਂਪਟਨ ਵੈਸਟ ਤੋਂ ਪੰਜਾਬੀ ਮੂਲ ਦੇ ਸੰਸਦ ਮੈਂਬਰ ਕਮਲ ਖੇੜਾ ਦਾ ਜਸਪ੍ਰੀਤ ਢਿੱਲੋਂ ਨਾਲ ਹੋਇਆ ਵਿਆਹ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕਮਲ ਖੇੜਾ ਸੰਸਦ ਲਈ ਚੁਣੀਆਂ ਗਈਆਂ ਸਭ ਤੋਂ ਘੱਟ ਉਮਰ ਦੀਆਂ ਔਰਤਾਂ ਵਿਚੋਂ ਇਕ ਹਨ।

Punjabi-origin MP from Brampton West Kamal Khera got married to Jaspreet Dhillon



ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਵੈਸਟ ਤੋਂ ਪੰਜਾਬੀ ਮੂਲ ਦੇ ਸੰਸਦ ਮੈਂਬਰ ਕਮਲ ਖੇੜਾ ਦਾ ਕੈਨੇਡਾ ਵਿਚ ਜਸਪ੍ਰੀਤ ਢਿੱਲੋਂ ਨਾਲ ਵਿਆਹ ਹੋਇਆ ਹੈ। ਕਮਲ ਖੇੜਾ ਪਹਿਲੀ ਵਾਰ 2015 ਵਿਚ ਬਰੈਂਪਟਨ ਵੈਸਟ ਲਈ ਸੰਸਦ ਮੈਂਬਰ ਵਜੋਂ ਚੁਣੇ ਗਏ ਸਨ ਅਤੇ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੇ ਸੰਸਦੀ ਸਕੱਤਰ, ਰਾਸ਼ਟਰੀ ਮਾਲ ਮੰਤਰੀ ਦੇ ਸੰਸਦੀ ਸਕੱਤਰ ਅਤੇ ਸਿਹਤ ਮੰਤਰੀ ਦੇ ਸੰਸਦੀ ਸਕੱਤਰ ਵਜੋਂ ਕੰਮ ਕਰ ਚੁੱਕੇ ਹਨ।

Punjabi-origin MP from Brampton West Kamal Khera got married to Jaspreet Dhillon

ਕਮਲ ਖੇੜਾ ਸੰਸਦ ਲਈ ਚੁਣੀਆਂ ਗਈਆਂ ਸਭ ਤੋਂ ਘੱਟ ਉਮਰ ਦੀਆਂ ਔਰਤਾਂ ਵਿਚੋਂ ਇਕ ਹਨ। ਉਹ ਇਕ ਰਜਿਸਟਰਡ ਨਰਸ, ਕਮਿਊਨਿਟੀ ਵਲੰਟੀਅਰ ਅਤੇ ਰਾਜਨੀਤਿਕ ਕਾਰਕੁਨ ਵੀ ਹਨ। ਸਿਆਸਤ ਵਿਚ ਕਦਮ ਰੱਖਣ ਤੋਂ ਪਹਿਲਾਂ ਉਹਨਾਂ ਨੇ ਟੋਰਾਂਟੋ ਵਿਚ ਸੇਂਟ ਜੋਸਫ਼ ਹੈਲਥ ਸੈਂਟਰ ਵਿਚ ਓਨਕੋਲੋਜੀ ਯੂਨਿਟ ਵਿਚ ਇਕ ਰਜਿਸਟਰਡ ਨਰਸ ਵਜੋਂ ਕੰਮ ਕੀਤਾ ਸੀ।