'ਯੰਗ ਸਿਟੀਜ਼ਨ ਆਫ਼ ਈਅਰ' ਐਵਾਰਡ ਲਈ ਚੁਣੇ ਗਏ ਇਮਰੀਤ ਸਿੰਘ ਸ਼ੇਰਗਿੱਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

16 ਸਾਲਾ ਇਮਰੀਤ ਸਿੰਘ ਸ਼ੇਰਗਿੱਲ ਨੂੰ ਯੰਗ ਸਿਟੀਜਨ ਆਫ ਈਅਰ ਖ਼ਿਤਾਬ ਲਈ ਚੁਣਿਆ ਗਿਆ।

Photo

 ਪਰਥ (ਪਿਆਰਾ ਸਿੰਘ ਨਾਭਾ) : 16 ਸਾਲਾ ਇਮਰੀਤ ਸਿੰਘ ਸ਼ੇਰਗਿੱਲ ਨੂੰ ਯੰਗ ਸਿਟੀਜਨ ਆਫ ਈਅਰ ਖ਼ਿਤਾਬ ਲਈ ਚੁਣਿਆ ਗਿਆ। ਉਨ੍ਹਾਂ ਨੇ ਸੋਕੇ ਨਾਲ ਪ੍ਰਭਾਵਿਤ ਨਿਊ ਸਾਊਥ ਵੇਲਜ਼ ਸੂਬੇ 'ਚ ਸੋਕੇ ਨਾਲ ਪ੍ਰਭਾਵਿਤ ਲੋਕਾਂ ਲਈ ਬਹੁਤ ਕੰਮ ਕੀਤਾ। ਜਿਸ ਕਰਕੇ ਉਨ੍ਹਾਂ ਨੂੰ ਇਸ ਅਵਾਰਡ ਲਈ ਚੁਣਿਆ ਗਿਆ।

ਉਨ੍ਹਾਂ ਕਾਫੀ ਖੋਜ਼ ਤੋਂ ਬਾਅਦ ਇਸ ਇਲਾਕੇ ਦੇ ਸਕੂਲ ਤੋਂ ਪਾਣੀ ਇੱਕਠਾ ਕਰਵਾਇਆ। ਨਿਊਜ਼ੀਲੈਂਡ 'ਚ ਜਨਮਿਆ ਇਮਰੀਤ ਬਹੁਤ ਛੋਟੀ ਉਮਰ 'ਚ ਹੀ ਆਸਟ੍ਰੇਲੀਆ ਆ ਗਿਆ ਸੀ। ਉਨ੍ਹਾਂ ਨੂੰ 2019 ਵਿਚ ਫਲਾਈਟ ਲੈਫਟੀਨੈਂਟ ਮਾਈਕਲ ਬੋਰਜ ਲੀਡਰਸ਼ਿਪ ਅਵਾਰਡ ਨਾਲ ਨਿਵਾਜਿਆ ਗਿਆ ਸੀ।

ਹਾਲ ਹੀ ਵਿਚ ਉਹ ਇਕ ਸਕੂਐਡਰਨ 'ਚ ਲੀਡਰ ਹੈ। ਉਸ ਨੇ ਕਿਹਾ ਕਿ ਸਿੱਖੀ ਭਾਈਚਾਰੇ ਨੂੰ ਆਸਟ੍ਰੇਲੀਆ 'ਚ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਸੀ। ਇਸ ਅਵਾਰਡ ਲਈ ਚੁਣੇ ਜਾਣ 'ਤੇ ਉਨ੍ਹਾਂ ਨੂੰ ਆਪਣੇ 'ਤੇ ਬਹੁਤ ਮਾਣ ਹੈ। ਉਸ ਦੇ ਪਿਤਾ ਮਨਜੀਤ ਸਿੰਘ ਸ਼ੇਰਗਿਲ ਨੂੰ ਆਪਣੇ ਪੁੱਤਰ ਦੀ ਇਸ ਉਪਲਬਧੀ ਨਾਲ ਬਹੁਤ ਮਾਣ ਅਤੇ ਖੁਸ਼ੀ ਹੋਈ।

ਆਸਟ੍ਰਲੀਆ ਡੇ ਵਰਕਿੰਗ ਪਾਰਟੀ ਕਾਊਂਸਲਰ ਦੀ ਚੇਅਰਪਰਸਨ ਕ੍ਰਿਸਟੀਨ ਸਟੈਡ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਸ ਵਾਰ ਅਵਾਰਡ ਲਈ ਕਾਫੀ ਵਧੀਆ ਉਮੀਦਵਾਰ ਚੁਣੇ ਗਏ ਹਨ। ਇਹ ਖਿਤਾਬ ਦੀ ਰਸਮ 26 ਜਨਵਰੀ ਨੂੰ ਗਰਿਫਿਥ ਸ਼ੋਅਗਰਾਊਂਡਜ਼ 'ਚ ਹੋਵੇਗੀ।