ਮੈਕਸੀਕੋ : ਸਮੂਹਿਕ ਕਬਰ 'ਚੋਂ ਮਿਲੀਆਂ 35 ਲਾਸ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਲ 2006 ਦੇ ਅਖੀਰ ਵਿਚ ਨਸ਼ੀਲੇ ਪਦਾਰਥ ਦੇ ਤਸਕਰਾਂ ਅਤੇ ਮੈਕਸੀਕੋ ਦੇ ਫੈਡਰਲ ਫ਼ੌਜੀਆਂ ਵਿਚਾਲੇ ਯੁੱਧ ਸ਼ੁਰੂ ਹੋਣ ਦੇ ਬਾਅਦ ਤੋਂ 40,000 ਲੋਕ ਲਾਪਤਾ ਹਨ

Mexican investigators find 35 bodies buried around Guadalajara

ਗਵਾਡਲਹਾਰਾ : ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਜਲਿਸਕੋ ਰਾਜ ਵਿਚ ਸਮੂਹਿਕ ਕਬਰਾਂ ਵਿਚੋਂ ਇਕ ਵਿਚ 35 ਲੋਕਾਂ ਦੀ ਲਾਸ਼ਾਂ ਮਿਲੀਆਂ ਹਨ। ਵਕੀਲ ਜੀ.ਓ. ਸੋਲਿਸ ਨੇ ਦਸਿਆ ਕਿ ਜ਼ਿਆਦਾਤਰ ਲਾਸ਼ਾਂ ਜਪੋਪਨ ਸ਼ਹਿਰ ਦੇ ਇਕ ਖੇਤ ਵਿਚ ਸਨ। ਸੋਲਿਸ ਨੇ ਪੱਤਰਕਾਰ ਵਾਰਤਾ ਵਿਚ ਦਸਿਆ ਕਿ ਮ੍ਰਿਤਕਾਂ ਵਿਚੋਂ 27 ਦੀ ਜਦੋਂ ਹਤਿਆ ਕੀਤੀ ਗਈ ਸੀ ਉਦੋਂ ਉਨ੍ਹਾਂ ਨੂੰ ਬੰਨ੍ਹ ਦਿਤਾ ਗਿਆ ਸੀ।

ਅਸੀਂ ਹੁਣ ਤਕ ਦੋ ਲੋਕਾਂ ਦੀ ਪਛਾਣ ਕਰ ਪਾਏ ਹਾਂ। ਉਨ੍ਹਾਂ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਸੋਲਿਸ ਨੇ ਦਸਿਆ ਕਿ ਅਸੀਂ 3 ਮੀਟਰ ਹੋਰ ਡੂੰਘਾਈ ਵਿਚ ਖੋਦਾਈ ਕਰਨੀ ਸ਼ੁਰੂ ਕੀਤੀ ਹੈ। ਸਾਨੂੰ ਗਵਾਡਲਹਾਰਾ ਵਿਚ ਇਕ ਘਰ ਦੇ ਕੰਪਲੈਕਸ ਵਿਚੋਂ 7 ਹੋਰ ਲੋਕਾਂ ਦੀ ਖੋਪੜੀਆਂ ਅਤੇ ਹੋਰ ਮਨੁੱਖੀ ਅਵਸ਼ੇਸ਼ ਮਿਲੇ ਹਨ।

ਸਾਲ 2006 ਦੇ ਅਖੀਰ ਵਿਚ ਨਸ਼ੀਲੇ ਪਦਾਰਥ ਦੇ ਤਸਕਰਾਂ ਅਤੇ ਮੈਕਸੀਕੋ ਦੇ ਫੈਡਰਲ ਫ਼ੌਜੀਆਂ ਵਿਚਾਲੇ ਯੁੱਧ ਸ਼ੁਰੂ ਹੋਣ ਦੇ ਬਾਅਦ ਤੋਂ 40,000 ਲੋਕ ਲਾਪਤਾ ਹਨ। ਉਨ੍ਹਾਂ ਦੇ ਬਾਰੇ ਵਿਚ ਮੰਨ ਲਿਆ ਗਿਆ ਹੈ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।