ਆਕਲੈਂਡ ਵਿਚ ਪੰਜਾਬੀ ਭਾਈਚਾਰੇ ਦੇ ਨਾਮਵਰ ਸਖਸ਼ੀਅਤ ਕੈਪਟਨ ਸਵਰਨਜੀਤ ਸਿੰਘ ਲੁਥਰਾ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਆਕਲੈਂਡ ਦੇ ਨਾਮਵਰ ਸਖਸ਼ੀਅਤ ਕੈਪਟਨ ਸਵਰਨਜੀਤ ਸਿੰਅ ਲੁਥਰਾ ਦਾ ਬਿਮਾਰੀ......

Captain Swaranjeet Singh Luthra

ਆਕਲੈਂਡ (ਸਸਸ): ਆਕਲੈਂਡ ਦੇ ਨਾਮਵਰ ਸਖਸ਼ੀਅਤ ਕੈਪਟਨ ਸਵਰਨਜੀਤ ਸਿੰਅ ਲੁਥਰਾ ਦਾ ਬਿਮਾਰੀ ਦੇ ਚੱਲਦੇ ਆਕਲੈਂਡ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਬਿਮਾਰੀ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਸੀ। ਜਿਸ ਕਰਕੇ ਲੁਥਰਾ ਬਹੁਤ ਕਮਜੋਰ ਹੋ ਗਏ ਸਨ। ਬਿਮਾਰੀ ਦਿਨ ਭਰ ਦਿਨ ਘੱਟਣ ਦੀ ਬਜਾਏ ਵੱਧਦੀ ਜਾ ਰਹੀ ਸੀ। ਦੱਸ ਦਈਏ ਕਿ ਉਨ੍ਹਾਂ ਦਾ ਜਨਮ 1944 ਵਿਚ ਗੁਜਰਾਂਵਾਲਾ (ਪਾਕਿਸਤਾਨ) ਵਿਚ ਹੋਇਆ ਸੀ ਅਤੇ ਉਹ ਆਕਲੈਂਡ ਵਿਚ ਲੋਕਾਂ ਦੀ ਮਦਦ ਲਈ ਕਾਫੀ ਸਸ਼ਹੂਰ ਸਨ। ਲੁਥਰਾ ਬਹੁਤ ਹੀ ਵਧਿਆ ਨੇਕ ਦਿਲ ਇਨਸ਼ਾਨ ਸਨ।

ਉਨ੍ਹਾਂ ਨੇ ਅਪਣੀ ਜਿੰਦਗੀ ਵਿਚ ਲੋਕਾਂ ਦੀ ਮਦਦ ਕਰਕੇ ਕਾਫੀ ਚੰਗੇ ਪੁੰਨ ਖੱਟੇ ਹਨ। ਲੁਥਰਾ ਪ੍ਰਤੀ ਲੋਕਾਂ ਦੀ ਬਹੁਤ ਜਿਆਦਾ ਹਮਦਰਦੀ ਸੀ। ਇਹ ਅਪਣੇ ਕੰਮ ਤੋਂ ਪਹਿਲਾਂ ਲੋਕਾਂ ਦੀ ਸੇਵਾ ਕਰਨਾ ਜਰੂਰੀ ਸਮਝਦੇ ਸਨ। ਉਹ ਅਪਣੇ ਪਿੱਛੇ ਅਪਣੀ ਪਤਨੀ ਗੁਰਮੀਤ ਕੌਰ ਲੁਥਰਾ, ਪੁੱਤਰ ਇੰਦਰਜੀਤ ਸਿੰਘ ਲੁਥਰਾ, ਠਾਕੁਰਜੀਤ ਸਿੰਘ ਲੁਥਰਾ, ਅਪਣੇ ਪੋਤੇ-ਪੋਤੀਆਂ ਸੂਬਾਨੀ, ਸ਼ੇਸ਼ਾ, ਸ਼ਾਨਸ ਲੁਥਰਾ ਨੂੰ ਛੱਡ ਗਏ ਹਨ। ਇਸ ਮੌਕੇ ਐਮ.ਪੀ ਕੰਵਲਜੀਤ ਸਿੰਘ ਬਖਸ਼ੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਲੂਥਰਾ ਦੀ ਮੌਤ ‘ਤੇ ਬਹੁਤ ਦੁੱਖ ਹੈ ਅਤੇ ਇਹ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ।

ਉਨ੍ਹਾਂ ਦੱਸਿਆ ਕਿ ਕੈਪਟਨ ਲੁਥਰਾ ਬਹੁਤ ਵਧੀਆ ਸਖਸ਼ੀਅਤ ਸਨ ਅਤੇ ਉਨ੍ਹਾਂ ਨਾਲ ਦਿੱਲੀ ਤੋਂ ਪਰਵਾਰਕ ਸਬੰਧ ਸਨ। ਅੰਤਿਮ ਸੰਸਕਾਰ ਮੈਨਕਾਊ ਮੈਮਰੀਅਲ ਗਾਰਡਨਸ ਵਿਚ ਹੋਵੇਗਾ।