ਇਟਲੀ ਦੇ ਲੰਮਬਾਰਦੀਆ ਸੂਬੇ ਦੀਆਂ ਚੋਣਾਂ ’ਚ ਸਿਆਸੀ ਕਿਸਮਤ ਅਜ਼ਮਾਉਣਗੇ ਇਹ ਸਿੱਖ ਚਿਹਰੇ
ਇਹ ਚੋਣਾਂ ਫਰਵਰੀ ਮਹੀਨੇ ਵਿਚ ਹੋਣ ਜਾ ਰਹੀਆਂ ਹਨ।
ਰੋਮ: ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਕਈ ਪੰਜਾਬੀ ਅਹਿਮ ਅਹੁਦਿਆਂ ’ਤੇ ਤੈਨਾਤ ਹਨ। ਇਹਨੀਂ ਦਿਨੀਂ ਵੱਡੀ ਗਿਣਤੀ ਵਿਚ ਪੰਜਾਬੀ ਵਿਦੇਸ਼ੀ ਧਰਤੀ ’ਤੇ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੇ ਹਨ। ਇਟਲੀ ਦੇ ਸੂਬੇ ਲੰਮਬਾਰਦੀਆ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ ਵੀ ਤਿੰਨ ਸਿੱਖ ਚਿਹਰੇ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ।
ਇਹ ਵੀ ਪੜ੍ਹੋ: ਗੂਗਲ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ: ਇਕ ਹਫ਼ਤੇ ਵਿਚ ਜਮ੍ਹਾਂ ਕਰਵਾਉਣੇ ਪੈਣਗੇ ਜੁਰਮਾਨੇ ਦੇ 138 ਕਰੋੜ
ਇਹ ਚੋਣਾਂ ਫਰਵਰੀ ਮਹੀਨੇ ਵਿਚ ਹੋਣ ਜਾ ਰਹੀਆਂ ਹਨ। ਇਸ ਦੌਰਾਨ ਰਾਜਵੀਰ ਕੌਰ (30) ਬੈਰਗਾਮੋ ਜ਼ਿਲ੍ਹੇ, ਸੁਖਵਿੰਦਰ ਕੌਰ (45) ਬੈਰਗਾਮੋ ਜ਼ਿਲ੍ਹੇ ਅਤੇ ਅਕਾਸ਼ਦੀਪ ਸਿੰਘ (23) ਬਰੇਸ਼ੀਆ ਜ਼ਿਲ੍ਹੇ ਤੋਂ ਚੋਣ ਲੜ ਰਹੇ ਹਨ। ਪੰਜਾਬ ਸ਼ਹਿਰ ਫਗਵਾੜਾ ਪਿੰਡ ਮੌਲੀ ਨਾਲ ਸਬੰਧਤ ਰਾਜਵੀਰ ਕੌਰ ਇਟਲੀ ਵਿਚ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ: ਅੱਤਿਆਚਾਰ ਤੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ 7.65 ਕਰੋੜ ਰੁਪਏ ਦੀ ਰਾਸ਼ੀ ਜਾਰੀ
ਉਹ ਬੈਰਗਾਮੋ ਜ਼ਿਲ੍ਹੇ ’ਚ ਨੋਈ ਮੋਦੇਰਾਤੀ ਵੱਲੋਂ ਚੋਣ ਲੜ ਰਹੇ ਹਨ। ਫਿਲੌਰ ਦੇ ਮਾਓ ਸਾਹਿਬ ਨਾਲ ਸਬੰਧ ਰੱਖਣ ਵਾਲੇ ਸੁਖਵਿੰਦਰ ਕੌਰ ਬੈਰਗਾਮੋ ਦੇ ਚੀਵੀਦੀਨੋ ’ਚ ਰਹਿੰਦੇ ਹਨ ਅਤੇ ਟਰਾਂਸਲੇਟਰ ਵਜੋਂ ਨੌਕਰੀ ਕਰ ਰਹੇ ਹਨ। ਉਹ ਬੈਰਗਾਮੋ ਜ਼ਿਲ੍ਹੇ ਦੇ ਯੂਨੀਅਨ ਪਾਪੋਲਾਰੇ ਤੋਂ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਸਿੱਖ ਨੌਜਵਾਨ ਅਕਾਸ਼ਦੀਪ ਸਿੰਘ ਇਟਲੀ ਦੀ ‘ਲੰਮਬਾਰਦੀਆ ਮਲਉਰੇ, ਪਾਰਟੀ ਵੱਲੋਂ ਬ੍ਰੇਸ਼ੀਆ ਜ਼ਿਲ੍ਹੇ ਦੇ ਹਲਕੇ ਤੋਂ ਚੋਣ ਲੜ ਰਹੇ ਹਨ।