ਸਿੱਖਾਂ ਨੇ ਰੈਡ ਡੀਅਰ ’ਚ ਖਾਲੀ ਚਰਚ ਖਰੀਦ ਕੇ ਬਣਾਇਆ ਗੁਰਦੁਆਰਾ ਸਾਹਿਬ, 2.70 ਕਰੋੜ ਰੁਪਏ ’ਚ ਖਰੀਦੀ ਥਾਂ
ਰੈਡ ਡੀਅਰ ਵਿਚ ਕਰੀਬ 150 ਸਿੱਖ ਪਰਿਵਾਰ ਅਤੇ 250 ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀ ਹਨ।
ਰੈਡ ਡੀਅਰ: ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਰੇਡ ਡੀਅਰ ਵਿਚ ਸਿੱਖਾਂ ਨੇ ਇਕ ਖਾਲੀ ਚਰਚ ਖਰੀਦ ਕੇ ਉਸ ਨੂੰ ਗੁਰਦੁਆਰਾ ਸਾਹਿਬ ਵਿਚ ਬਦਲ ਦਿੱਤਾ ਹੈ। ਇਸ ਦਾ ਨਾਂਅ ਗੁਰਦੁਆਰਾ ਗੁਰੂ ਨਾਨਕ ਦਰਬਾਰ ਰੱਖਿਆ ਗਿਆ ਹੈ। ਰੈਡ ਡੀਅਰ ਵਿਚ ਕਰੀਬ 150 ਸਿੱਖ ਪਰਿਵਾਰ ਅਤੇ 250 ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀ ਹਨ। ਸਥਾਨਕ ਸਿੱਖ ਇਕ ਸਥਾਨਕ ਕਮਿਊਨਿਟੀ ਸੈਂਟਰ ਵਿਚ ਅਸਥਾਈ ਪ੍ਰਬੰਧਨ ਤਹਿਤ ਧਾਰਮਿਕ ਪ੍ਰੋਗਰਾਮ ਕਰਦੇ ਸਨ।
ਇਹ ਵੀ ਪੜ੍ਹੋ: BBMB ’ਤੇ ਮਜ਼ਬੂਤ ਹੋਵੇਗੀ ਪੰਜਾਬ ਦੀ ਦਾਅਵੇਦਾਰੀ, ਵਿਸ਼ੇਸ਼ ਸਾਬਕਾ ਕਾਡਰ ਸਥਾਪਤ ਕਰੇਗੀ ਸਰਕਾਰ
ਸਥਾਨਕ ਪਰਿਵਾਰਾਂ ਅਤੇ ਨੇੜਲੇ ਸ਼ਹਿਰਾਂ ਦੇ ਲੋਕਾਂ ਨੂੰ ਪੈਸੇ ਇਕੱਠੇ ਕਰ 4.5 ਲੱਖ ਡਾਲਰ (2.70 ਕਰੋੜ ਰੁਪਏ) ਵਿਚ ਖਾਲੀ ਚਰਚ ਦੀ ਇਮਾਰਤ ਨੂੰ ਖਰੀਦਿਆ ਅਤੇ ਉੱਥੇ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਕੀਤੀ ਗਈ। ਹੁਣ ਇੱਥੇ ਲੰਗਰ ਅਤੇ ਹੋਰ ਸਹੂਲਤਾਂ ਸ਼ੁਰੂ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲਾ ਨਗਰ ਕੀਰਤਨ ਵੀ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਗੋਆ-ਮੁੰਬਈ ਹਾਈਵੇਅ 'ਤੇ ਵਾਪਰਿਆ ਹਾਦਸਾ, ਇਕ ਬੱਚੇ ਸਣੇ 9 ਲੋਕਾਂ ਦੀ ਮੌਤ
ਸੰਧੂ ਨੇ ਦੱਸਿਆ ਕਿ ਉਹਨਾਂ ਨੇ 21 ਦਸੰਬਰ 2022 ਨੂੰ ਇਹ ਇਮਾਰਤ ਪ੍ਰਾਪਤ ਕੀਤੀ ਅਤੇ ਇਕ ਮਹੀਨੇ ਤੋਂ ਘੱਟ ਸਮੇਂ ਵਿਚ ਇੱਥੇ ਗੁਰੂ ਘਰ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਆਉਣ ਵਾਲੇ ਦਿਨਾਂ ਵਿਚ ਇਸ ਦੀ ਚਾਰਦੀਵਾਰੀ ਤਿਆਰ ਕੀਤੀ ਜਾਵੇਗੀ ਅਤੇ ਨਿਸ਼ਾਨ ਸਾਹਿਬ ਲਗਾਇਆ ਜਾਵੇਗਾ।