ਪੈਂਟਾਗਨ ਲਈ ਕੰਮ ਨਹੀਂ ਕਰੇਗਾ ਗੂਗਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਗੂਗਲ ਅਮਰੀਕਾ ਦੇ ਰਖਿਆ ਮੰਤਰਾਲਾ ਲਈ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਕਰਨ ਦੇ ਸਮਝੌਤੇ ਤੋਂ ਬਾਹਰ ਹੋ ਰਿਹਾ ਹੈ। ਨਿਊਯਾਰਕ ਟਾਈਮਜ਼ ਅਤੇ ਦੀ ...

Google

ਵਾਸ਼ਿੰਗਟਨ: ਗੂਗਲ ਅਮਰੀਕਾ ਦੇ ਰਖਿਆ ਮੰਤਰਾਲਾ ਲਈ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਕਰਨ ਦੇ ਸਮਝੌਤੇ ਤੋਂ ਬਾਹਰ ਹੋ ਰਿਹਾ ਹੈ। ਨਿਊਯਾਰਕ ਟਾਈਮਜ਼ ਅਤੇ ਦੀ ਇੰਟਰਸੈਪਟਰ ਦੀ ਇਕ ਰੀਪੋਰਟ ਮੁਤਾਬਕ ਗੂਗਲ ਇਹ ਕਦਮ ਅਪਣੇ ਮੁਲਾਜ਼ਮਾਂ ਦੇ ਵਿਰੋਧ ਤੋਂ ਬਾਅਦ ਚੁੱਕ ਰਿਹਾ ਹੈ। ਗੂਗਲ ਦੇ ਉੱਚ ਸੂਤਰਾਂ ਮੁਤਾਬਕ ਸੀਨੀਅਰ ਕਾਰਜਕਾਰੀ ਅਧਿਕਾਰੀ ਡੀ.ਐਨ. ਗ੍ਰੀਨ ਨੇ ਮੁਲਾਜ਼ਮਾਂ ਨੂੰ ਕਿਹਾ ਕਿ ਇਹ ਕਾਂਟਰੈਕਟ ਅਗਲੇ ਸਾਲ ਮਾਰਚ 'ਚ ਖ਼ਤਮ ਹੋਣ ਤੋਂ ਬਾਅਦ ਅੱਗੇ ਨਹੀਂ

ਵਧਾਇਆ ਜਾਵੇਗਾ। ਗੂਗਲ ਦੇ ਕਈ ਮੁਲਾਜ਼ਮਾਂ ਨੇ 'ਮੇਵਨ' ਨਾਂ ਦੇ ਇਸ ਪ੍ਰਾਜੈਕਟ 'ਤੇ ਕੰਮ ਕਰਨ ਤੋਂ ਅਸਤੀਫ਼ਾ ਦੇ ਦਿਤਾ ਹੈ ਅਤੇ ਹਜ਼ਾਰਾਂ ਨੇ ਵਿਰੋਧ 'ਚ ਇਕ ਪਟੀਸ਼ਨ 'ਤੇ ਦਸਤਖ਼ਤ ਕੀਤੇ ਹਨ। ਮੁਲਾਜ਼ਮਾਂ ਨੂੰ ਡਰ ਹੈ ਕਿ ਇਹ ਪ੍ਰਾਜੈਕਟ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਜਾਨਲੇਵਾ ਵਰਤੋਂ ਦੀ ਦਿਸ਼ਾ 'ਚ ਪਹਿਲਾ ਕਦਮ ਹੈ। ਹਾਲਾਂਕਿ ਇਸ ਬਾਰੇ ਗੂਗਲ ਵਲੋਂ ਕੋਈ ਟਿਪਣੀ ਨਹੀਂ ਕੀਤੀ ਗਈ ਹੈ। (ਪੀਟੀਆਈ)