ਜਸਟਿਸ ਟਰੂਡੋ ਵਲੋਂ ਕੈਬਨਿਟ 'ਚ ਫੇਰਬਦਲ, ਅਮਰਜੀਤ ਸੋਹੀ ਨੂੰ ਮਿਲਿਆ ਨਵਾਂ ਵਿਭਾਗ
2019 ਵਿਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ ਵਿਚ ਕੁਝ ਫੇਰਬਦਲ ਕੀਤਾ ਹੈ। ਜਿਸ ਤਹਿਤ ਉਨ੍ਹਾਂ...
Amarjit Sohi
ਟੋਰਾਂਟੋ : 2019 ਵਿਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ ਵਿਚ ਕੁਝ ਫੇਰਬਦਲ ਕੀਤਾ ਹੈ। ਜਿਸ ਤਹਿਤ ਉਨ੍ਹਾਂ ਨੇ ਕੁੱਝ ਮੰਤਰੀਆਂ ਦੇ ਵਿਭਾਗ ਬਦਲੇ ਹਨ। ਜਸਟਿਨ ਟਰੂਡੋ ਨੇ ਅਪਣੀ ਕੈਬਨਿਟ ਵਿਚ ਪੰਜ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਨਵੇਂ ਕੈਬਨਿਟ ਵਿਚ ਹੁਣ ਮੰਤਰੀਆਂ ਦੀ ਗਿਣਤੀ 34 ਹੋ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਨ੍ਹਾਂ ਮੰਤਰੀਆਂ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਹੈ, ਉਨ੍ਹਾਂ ਵਿਚ ਮੈਰੀ ਐੱਨਜੀ, ਜੋਨਾਥਨ ਵਿਲਕਿਨਸਨ, ਫਿਲੋਮੇਨਾ ਟਾਸੀ, ਬਿੱਲ ਬਲੇਅਰ ਅਤੇ ਪਾਬਲੋ ਰੋਡਰਿਗਜ਼ ਦੇ ਨਾਮ ਸ਼ਾਮਲ ਹਨ।