ਨਿਊਜ਼ੀਲੈਂਡ ਵਿਚ ਖਰੜ ਲੜਕੇ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਨੇਪੀਅਰ (ਨਿਊਜ਼ੀਲੈਂਡ) ਵਿਚ ਹਾਈਕੋਰਟ ਵਲੋਂ ਇਕ 18 ਸਾਲ ਦੀ ਲੜਕੀ ਰੋਸੀ ਲੇਵਿਸ ਨੂੰ 30 ਸਾਲਾਂ ਦੇ ਸੰਦੀਪ ਧੀਮਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ ਵਿਚ...

Punjab Boy Sandeep

ਹੈਮਿਲਟਨ (ਨਿਊਜ਼ੀਲੈਂਡ) : ਨੇਪੀਅਰ (ਨਿਊਜ਼ੀਲੈਂਡ) ਵਿਚ ਹਾਈਕੋਰਟ ਵਲੋਂ ਇਕ 18 ਸਾਲ ਦੀ ਲੜਕੀ ਰੋਸੀ ਲੇਵਿਸ ਨੂੰ 30 ਸਾਲਾਂ ਦੇ ਸੰਦੀਪ ਧੀਮਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਲੜਕੀ ਉਸ ਨੂੰ ਉਹ ਡੇਟਿੰਗ ਸਾਈਟ ਟਿੰਡਰ 'ਤੇ ਮਿਲੀ ਸੀ। ਲੜਕੀ ਨੇ ਉਸ ਦੇ ਸਰੀਰ 'ਤੇ ਨੌਂ ਵਾਰੀ ਘਾਤਕ ਵਾਰ ਕੀਤੇ ਅਤੇ ਨਾਈਜ਼ੀਰੀਆ ਦੇ ਉੱਤਰ ਵਾਲੇ ਪਾਸੇ ਇਕ ਰਿਮੋਰਟ ਸੜਕ ਦੇ ਪਿਛਲੇ ਸਾਲ 17 ਦਸੰਬਰ ਦੀ ਰਾਤ ਨੂੰ ਨੈਪੀਅਰ ਦੇ ਉਤਰ ਵਿਚ ਇਕ ਦੂਰ ਦੁਰਾਡੇ ਦੀ ਸੜਕ 'ਤੇ ਉਸ ਨੂੰ ਮਾਰ ਕੇ ਸੁੱਟ ਦਿਤਾ ਸੀ। ਇਸ ਵਾਰਦਾਤ ਨੂੰ ਉਸ ਦੇ ਜਨਮਦਿਨ ਦੇ ਇਕ ਦਿਨ ਪਹਿਲਾਂ ਅੰਜ਼ਾਮ ਦਿਤਾ। 

ਸੰਦੀਪ ਦੇ ਪਰਿਵਾਰ, ਜੋ ਕਿ ਸਿਡਨੀ ਤੋਂ ਸਜ਼ਾ ਸੁਣ ਰਿਹਾ ਸੀ, ਕਾਤਲਾਂ ਨੂੰ ਸੁਣਾਈ ਗਈ ਸਜ਼ਾ ਤੋਂ ਨਿਰਾਸ਼ ਹੋ ਗਿਆ ਸੀ। ਉਸ ਦੇ ਵੱਡੇ ਭਰਾ ਧੀਰਜ ਨੇ ਟਿੱਪਣੀ ਕੀਤੀ ਹੈ ਕਿ “ਸਾਡਾ ਪਰਿਵਾਰ ਇਹ ਵਿਸ਼ਵਾਸ ਨਹੀਂ ਕਰਦਾ ਕਿ ਇਹ ਦੋਵੇਂ ਉਹਨਾਂ ਦੇ ਲਈ ਮਾਫ਼ੀ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਕੇਵਲ ਆਪਣੀ ਸਜ਼ਾ ਨੂੰ ਘਟਾਉਣ ਲਈ ਇਕ ਸਾਧਨ ਵਜੋਂ ਪਛਤਾਵਾ ਕੀਤਾ ਹੈ।