ਪੰਜਾਬ ਦਾ ਪੁੱਤਰ ਪੱਛਮੀ ਆਸਟ੍ਰੇਲੀਆ ਦੀ ਹਾਕੀ ਟੀਮ ’ਚ ਹੋਇਆ ਸ਼ਾਮਲ, ਨੈਸ਼ਨਲ ਚੈਂਪੀਅਨਸ਼ਿਪ ਵਿਚ ਲਵੇਗਾ ਹਿੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਨਵਾਂ ਸ਼ਹਿਰ ਜ਼ਿਲ੍ਹੇ ਦਾ ਜੰਮਪਲ ਹੈ ਹੈਰੀ ਸੈਣੀ

Punjabi youth joined hockey team of Western Australia

 


ਪਰਥ: ਪੰਜਾਬੀ ਨੌਜਵਾਨ ਹੈਰੀ ਸੈਣੀ ਨੂੰ ਪੱਛਮੀ ਆਸਟ੍ਰੇਲੀਆ ਦੀ ਅੰਡਰ-15 ਇਨਡੋਰ ਹਾਕੀ ਸਟੇਟ ਟੀਮ ਲਈ ਚੁਣਿਆ ਗਿਆ ਹੈ। ਉਹ 21 ਜਨਵਰੀ ਤੋਂ 25 ਜਨਵਰੀ ਤੱਕ ਬ੍ਰਿਸਬੇਨ ਸਿਟੀ ਕੁਈਨਜ਼ਲੈਂਡ ਵਿਚ ਅਤੇ ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਿਹਾ ਹੈ। ਹੈਰੀ ਨੂੰ ਟੀਮ ਦਾ ਉਪ ਕਪਤਾਨ ਵੀ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਹੈਰੀ ਸੈਣੀ ਦੇ ਦਾਦਾ ਸਰਬਜੀਤ ਸਿੰਘ ਸੈਣੀ ਨਵਾਂ ਸ਼ਹਿਰ ਦੇ ਸਰਕਾਰੀ ਸਕੂਲ ਵਿਚ ਸਰੀਰਕ ਸਿੱਖਿਆ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।

ਇਹ ਵੀ ਪੜ੍ਹੋ: ਰਾਜਸਥਾਨ: ਟਰੱਕ ਅਤੇ ਕਾਰ ਦੀ ਟੱਕਰ 'ਚ ਹਰਿਆਣਾ ਦੇ 5 ਲੋਕਾਂ ਦੀ ਮੌਤ

ਸਿੱਖ ਗੁਰਦੁਆਰਾ ਪਰਥ ਬੈਨਟ ਸਪਰਿੰਗ ਦੀ ਕਮੇਟੀ ਨੇ ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਹੈਰੀ ਸੈਣੀ ਦਾ ਵਿਸ਼ੇਸ਼ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ। ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਹੈਰੀ ਸੈਣੀ ਨੇ 13 ਸਾਲ ਦੀ ਉਮਰ ਵਿਚ ਫੀਲਡ ਹਾਕੀ ’ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। 2020 ਵਿਚ ਉਹ ਪਹਿਲਾਂ Southern River ਹਾਕੀ ਕਲੱਬ ਵਿਚ ਸ਼ਾਮਲ ਹੋਇਆ ਅਤੇ ਜੂਨੀਅਰ ਲੀਗ ਸਾਲ 7/8 (ਕਲਾਸ) ਵਿਚ ਹਿੱਸਾ ਲਿਆ। ਉਸ ਨੂੰ ਆਪਣੀ ਟੀਮ ਵਿਚ ਸਭ ਤੋਂ ਵੱਧ ਸਕੋਰਰ ਹੋਣ ਦਾ ਪੁਰਸਕਾਰ ਵੀ ਮਿਲਿਆ।

ਇਹ ਵੀ ਪੜ੍ਹੋ: ਕੈਲਗਰੀ ਵਿਚ ਵਾਪਰੇ ਸੜਕ ਹਾਦਸੇ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ

2021 ਵਿਚ ਉਹ ਵਿਕਟੋਰੀਆ ਪਾਰਕ ਹਾਕੀ ਕਲੱਬ ਵਿਚ ਸ਼ਾਮਲ ਹੋਇਆ ਅਤੇ ਜੂਨੀਅਰ ਲੀਗ ਸਾਲ 9/10 (ਕਲਾਸ) ਲਈ ਖੇਡਿਆ। ਉਸ ਨੇ 'ਫਿਊਲ ਟੂ ਗੋ ਹਾਕੀ ਚੈਂਪੀਅਨਸ਼ਿਪ' ਵਿਚ ਹਿੱਸਾ ਲਿਆ ਅਤੇ ਸੋਨ ਤਗਮਾ ਜਿੱਤਿਆ। ਉਸੇ ਸਾਲ ਹੈਰੀ ਨੇ 'ਰਿਕ ਚਾਰਲਸਵਰਥ ਕਲਾਸਿਕ ਟੂਰਨਾਮੈਂਟ' ਵਿਚ ਭਾਗ ਲਿਆ ਅਤੇ ਚਾਂਦੀ ਦਾ ਤਗਮਾ ਜਿੱਤਿਆ। 2022 ਵਿਚ ਉਹ ਰੈੱਡਸ ਹਾਕੀ ਕਲੱਬ ਨਾਮਕ ਇਕ ਹੋਰ ਕਲੱਬ ਵਿਚ ਸ਼ਾਮਲ ਹੋਇਆ ਅਤੇ ਜੂਨੀਅਰ ਲੀਗ ਸਾਲ 9/10 (ਕਲਾਸ) ਲਈ ਖੇਡਿਆ। ਉਸ ਨੇ 'ਫਿਊਲ ਟੂ ਗੋ ਹਾਕੀ ਚੈਂਪੀਅਨਸ਼ਿਪ 2022' ਵਿਚ ਹਿੱਸਾ ਲਿਆ ਅਤੇ ਸੋਨ ਤਮਗਾ ਜਿੱਤਿਆ ਸੀ।