ਨਿਊ ਸਾਊਥ ਵੇਲਜ਼ ਚੋਣਾਂ: ਪੰਜਾਬੀ ਮੂਲ ਦੇ ਗੁਰਮੇਸ਼ ਸਿੰਘ ਸਿੱਧੂ ਅਤੇ ਕਰਿਸ਼ਮਾ ਕਲਿਯਾਂਡਾ ਬਣੇ ਸੰਸਦ ਮੈਂਬਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਚੋਣਾਂ ਵਿਚ ਲੇਬਰ ਪਾਰਟੀ ਜੇਤੂ

Gurmesh Singh Sidhu and Charishma Kaliyanda

 

ਸਿਡਨੀ: ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ ਦੀਆਂ ਸਟੇਟ ਪਾਰਲੀਮੈਂਟ ਚੋਣਾਂ ਵਿਚ ਲੇਬਰ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਲੇਬਰ ਪਾਰਟੀ 12 ਸਾਲਾਂ ਬਾਅਦ ਸੱਤਾ ਵਿਚ ਵਾਪਸ ਆਈ ਹੈ। ਇਹਨਾਂ ਚੋਣਾਂ ਵਿਚ ਦੋ ਭਾਰਤੀ ਸੰਸਦ ਮੈਂਬਰ ਚੁਣੇ ਗਏ ਹਨ।

ਇਹ ਵੀ ਪੜ੍ਹੋ: ਜਾਦੂ-ਟੋਣੇ ਦੇ ਸ਼ੱਕ 'ਚ ਬਜ਼ੁਰਗ ਜੋੜੇ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਪੁਲਿਸ ਨੇ 7 ਨੂੰ ਕੀਤਾ ਗ੍ਰਿਫ਼ਤਾਰ

ਇੱਥੋਂ ਦੇ ਪੰਜਾਬੀ ਵਸੋਂ ਵਾਲੇ ਕਸਬਾ ਵੂਲਗੂਲਗਾ ਦੀ ਕੌਫਸ ਹਾਰਬਰ ਸੀਟ ਤੋਂ ਗੁਰਮੇਸ਼ ਸਿੰਘ ਸਿੱਧੂ ਦੂਜੀ ਵਾਰ ਨੈਸ਼ਨਲ ਪਾਰਟੀ ਆਫ ਆਸਟ੍ਰੇਲੀਆ ਵਲੋਂ ਚੋਣ ਜਿੱਤੇ ਹਨ ਜਦਕਿ ਸਿਡਨੀ ਦੇ ਲਿਵਰਪੂਲ ਹਲਕੇ ਤੋਂ ਕਰਿਸ਼ਮਾ ਕਲਿਯਾਂਡਾ ਨੇ ਆਸਟ੍ਰੇਲੀਅਨ ਲੇਬਰ ਪਾਰਟੀ ਵਲੋਂ ਪਹਿਲੀ ਵਾਰ ਚੋਣ ਜਿੱਤੀ ਹੈ।   

ਇਹ ਵੀ ਪੜ੍ਹੋ: ਪਤਨੀ ਨੇ ਸਹੁਰੇ ਜਾਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਚੁੱਕ ਕੇ ਕੰਧ ਨਾਲ ਮਾਰੀ 15 ਮਹੀਨੇ ਦੀ ਬੱਚੀ, ਮੌਤ

ਦੱਸ ਦੇਈਏ ਕਿ ਗੁਰਮੇਸ਼ ਸਿੰਘ ਸਿੱਧੂ ਬਲੂ ਬੈਰੀ ਦੇ ਪ੍ਰਮੁੱਖ ਕਾਸ਼ਤਕਾਰਾਂ ਵਿਚੋਂ ਹਨ। ਉਧਰ ਬੰਗਲੁਰੂ ਨਾਲ ਸਬੰਧਤ ਕਰਿਸ਼ਮਾ ਕਲਿਯਾਂਡਾ ਆਈਟੀ ਖੇਤਰ ਵਿਚ ਕੰਮ ਕਰਦੇ ਹਨ। ਨਿਊ ਸਾਊਥ ਵੇਲਜ਼ ਚੋਣਾਂ ਵਿਚ ਲੇਬਰ ਪਾਰਟੀ ਨੇ ਸੱਤਾਧਾਰੀ ਲਿਬਰਲ-ਨੈਸ਼ਨਲ ਕੁਲੀਸ਼ਨ ਗਠਜੋੜ ਨੂੰ ਹਰਾਇਆ ਹੈ।

ਇਹ ਵੀ ਪੜ੍ਹੋ: ਓਮਾਨ 'ਚ ਫਸੀ ਪੰਜਾਬੀ ਮਹਿਲਾ ਨੂੰ ਭਾਰਤ ਲਿਆਉਣ ਲਈ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ  

ਇਸ ਤੋਂ ਬਾਅਦ ਹੁਣ ਲੇਬਰ ਦੇ ਨੇਤਾ ਕ੍ਰਿਸ ਮਿਨਸ ਸੂਬੇ ਦੇ ਪ੍ਰੀਮੀਅਰ ਹੋਣਗੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸੂਬਾਈ ਚੋਣ ਵਿਚ ਲੇਬਰ ਪਾਰਟੀ ਦੀ ਜਿੱਤ ’ਤੇ ਕ੍ਰਿਸ ਮਿਨਸ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ  ਲੋਕਾਂ ਦਾ ਹਰਮਨ ਪਿਆਰਾ, ਇਮਾਨਦਾਰ ਅਤੇ ਨਿਰਪੱਖ ਨੇਤਾ ਦੱਸਿਆ ਹੈ।